ਦਰਸ਼ਨ ਸਿੰਘ ਚੌਹਾਨ, ਸੁਨਾਮ

ਹੱਕੀ ਅਤੇ ਜਾਇਜ਼ ਮੰਗਾਂ ਨੂੰ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਵਿਰੁੱਧ ਵਿੱਢੇ ਸੰਘਰਸ਼ ਨੂੰ ਹੋਰ ਪ੍ਰਚੰਡ ਕਰਨ ਲਈ ਬਿਜਲੀ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਨੇ ਇੱਕਜੁੱਟ ਹੁੰਦਿਆਂ ਸੰਯੁਕਤ ਮੁਲਾਜ਼ਮ ਫਰੰਟ ਦਾ ਗਠਿਨ ਕੀਤਾ ਹੈ। ਬਿਜਲੀ ਕਰਮਚਾਰੀਆਂ ਦੀਆਂ ਵੱਖ ਵੱਖ ਜਥੇਬੰਦੀਆਂ ਇੰਪਲਾਈਜ ਫੈਡਰੇਸ਼ਨ ਟੀ ਐਸ ਯੂ, ਇੰਪਲਾਈਜ ਫੈਡਰੇਸ਼ਨ ਏਟਕ,ਇੰਪਲਾਈਜ ਫੈਡਰੇਸ਼ਨ ਆਈ ਟੀ ਆਈ, ਇੰਪਲਾਈਜ ਫੈਡਰੇਸ਼ਨ ਐਮ ਐਸ ਯੂ,ਇੰਪਲਾਈਜ ਫੈਡਰੇਸ਼ਨ ਪਹਿਲਵਾਨ ਗਰੁੱਪ, ਇੰਪਲਾਈਜ ਫੈਡਰੇਸ਼ਨ ਚਾਹਲ ਗਰੁੱਪ ਅਤੇ ਇੰਪਲਾਈਜ ਫੈਡਰੇਸ਼ਨ ਗਰਿੱਡ ਸਬ ਸਟੇਸਨ ਯੂਨੀਅਨ ਨੇ ਸਥਾਨਕ 33 ਕੇ ਵੀ ਗਰਿੱਡ ਿਞਖੇ ਮੀਟਿੰਗ ਕਰਕੇ ਇਕੱਠੇ ਹੋਣ ਦਾ ਐਲਾਨ ਕੀਤਾ ਅਤੇ ਸੰਯੁਕਤ ਮੁਲਾਜ਼ਮ ਫਰੰਟ ਸੁਨਾਮ ਦੇ ਨਾਂਅ ਦੀ ਜਥੇਬੰਦੀ ਦਾ ਗਠਨ ਕਰਕੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਸੰਯੁਕਤ ਮੁਲਾਜ਼ਮ ਫਰੰਟ ਦਾ ਅਜੇ ਕੁਮਾਰ ਨੂੰ ਕਨਵੀਨਰ, ਸੱਤ ਭੂਸ਼ਨ ਕੋ-ਕਨਵੀਨਰ,ਪਿ੍ਰਤਪਾਲ ਸਿੰਘ ਲਾਡੀ ਸਕੱਤਰ, ਜਵਾਲਾ ਸਿੰਘ ਸਹਾਇਕ ਸਕੱਤਰ, ਯੁਗੇਸ ਗਰਗ ਖਜਾਨਚੀ,ਬਲਵਿੰਦਰ ਸਿੰਘ ਧਾਲੀਵਾਲ ਨੂੰ ਪ੍ਰਰੈਸ ਸਕੱਤਰ ਚੁਣਿਆ ਗਿਆ। ਇਸ ਮੌਕੇ ਜਥੇਬੰਦੀ ਦੇ ਆਗੂ ਬਲਵਿੰਦਰ ਸਿੰਘ ਧਾਲੀਵਾਲ ਨੇ ਪਾਵਰਕਾਮ ਮੈਨੇਜਮੈਂਟ ਦੇ ਅੜੀਅਲ ਰਵੱਈਏ ਦੀ ਨਿੰਦਾ ਕਰਦਿਆਂ ਕਿਹਾ ਕਿ ਮੰਡਲ ਦਫਤਰ ਅਧੀਨ ਪਰਮੀਨਲ ਪੀਰੀਅਡ ਦੇ ਮੁਲਾਜ਼ਮ ਛੁੱਟੀਆਂ ਤੇ ਜਾਣਗੇ ਅਤੇ ਫੀਲਡ ਵਿਚ ਆਉਣ ਵਾਲੇ ਪਾਵਰਕਾਮ ਅਧਿਕਾਰੀਆਂ ਨੂੰ ਕਾਲੀਆਂ ਝੰਡੀਆਂ ਵਿਖਾਕੇ ਿਘਰਾਓ ਕੀਤਾ ਜਾਵੇਗਾ। ਉਨਾਂ੍ਹ ਕਿਹਾ ਕਿ ਪਾਵਰਕਾਮ ਦੀ ਮੈਨੇਜਮੈਂਟ ਬਿਜਲੀ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਲਾਗੂ ਨਾ ਕਰਕੇ ਧੋਖਾ ਕਰ ਰਹੀ ਹੈ, ਜਿਸਦਾ ਖਮਿਆਜ਼ਾ ਕਾਂਗਰਸ ਪਾਰਟੀ ਨੂੰ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਭੁਗਤਣਾ ਪਵੇਗਾ। ਇਸ ਮੌਕੇ ਨਰਿੰਦਰ ਸ਼ਰਮਾ,ਗੁਰਲਾਲ ਸਿੰਘ, ਨਵੀਨ ਕੁਮਾਰ, ਜਸਵੀਰ ਸਿੰਘ ਅਤੇ ਸੁਖਰਾਜ ਸਿੰਘ ਮਾਨ ਆਦਿ ਮੌਜੂਦ ਸਨ।