ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਆਪਣੀ ਸੁਰੀਲੀ ਆਵਾਜ਼ ਨਾਲ ਸ਼੍ਰੀ ਰਾਧਾ ਕਿ੍ਸ਼ਨ ਦੇ ਭਜਨਾਂ ਨੰੂ ਸੁਣਨ ਵਾਲੇ ਸਰੋਤਿਆਂ 'ਚ ਬਹੁਤ ਹੀ ਘੱਟ ਸਮੇਂ 'ਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੀ ਭਜਨ ਗਾਇਕਾ ਰਾਧਿਕਾ ਦੇ ਬਹੁਤ ਹੀ ਖੂਬਸੁਰਤ ਤੇ ਵੱਖਰੇ ਅੰਦਾਜ਼ ਨਾਲ ਸ਼ਿੰਗਾਰੇ ਹੋਏੇ ਭਜਨ 'ਮੈਨੂੰ ਚੜਿਆ ਸ਼ਿਆਮ ਦਾ ਰੰਗ' ਦਾ ਪੋਸਟਰ ਰਿਲੀਜ਼ ਕੀਤਾ ਗਿਆ। ਇਹ ਪੋਸਟਰ ਐੱਸਐੱਸਡੀ ਸਭਾ ਦੇ ਜਨਰਲ ਸਕੱਤਰ ਐਡਵੋਕੇਟ ਸ਼ਿਵਦਰਸ਼ਨ ਸ਼ਰਮਾਂ ਨੇ ਕਿਹਾ ਕਿ ਇਕ ਬਹੁਤ ਹੀ ਖੂਬਸੁਰਤ ਤੇ ਸੁਰੀਲੀ ਆਵਾਜ਼ ਦਾ ਆਗਾਜ਼ ਸੰਗੀਤ ਦੀ ਦੁਨੀਆ 'ਚ ਹੋ ਗਿਆ ਹੈ, ਜੋ ਕਿ ਇਲਾਕੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਭਜਨ ਗਾਇਕਾ ਰਾਧਿਕਾ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਉਹ ਨਿੰਰਤਰ ਆਪਣਾ ਰਿਆਜ਼ ਜਾਰੀ ਰੱਖੇਗੀ ਤੇ ਸਾਫ਼ ਸੁਧਰੀ ਗਾਇਕੀ ਨੰੂ ਤਰਜ਼ੀਹ ਦੇਵੇਗੀ ਤਾਂ, ਉਹ ਦਿਨ ਦੂਰ ਨਹੀਂ, ਜਦ ਸੰਗੀਤ ਜਗਤ 'ਚ ਉਸ ਦੀ ਪਛਾਣ ਮਸ਼ਹੂਰ ਕਲਾਕਾਰਾ 'ਚ ਕੀਤੀ ਜਾਇਆ ਕਰੇਗੀ। ਪੋਸਟਰ ਰਿਲੀਜ਼ ਕਰਨ ਮੌਕੇ ਉਨ੍ਹਾਂ ਨਾਲ ਵਿਜੈ ਕੁਮਾਰ, ਪ੍ਰਧਾਨ ਅੱਗਰਵਾਲ ਸਭਾ, ਅਨਿਲ ਦੱਤ ਸ਼ਰਮਾਂ, ਪ੍ਰਧਾਨ ਸ਼੍ਰੀ ਮਹਾਂ ਸ਼ਕਤੀ ਕਲਾ ਮੰਦਰ, ਅਨਿਲ ਬਾਂਸਲ ਨਾਣਾ, ਪ੍ਰਧਾਨ ਵਪਾਰ ਮੰਡਲ, ਸੀਨੀਅਰ ਐਡਵੋਕੇਟ ਕੁਲਵੰਤ ਰਾਏ ਗੋਇਲ, ਮਾਸਟਰ ਮਾਈਂਡ ਦੇ ਡਾਇਰੈਕਟਰ ਸ਼ਿਵ ਸਿੰਗਲਾ, ਭਾਰਤ ਮੋਦੀ, ਪ੍ਰਸਿੱਧ ਭਜਨ ਗਾਇਕ ਮਨੀਸ਼ੀ ਦੱਤ ਸ਼ਰਮਾ, ਮਨੀਸ਼ ਕੁਮਾਰ, ਜੀਵਨ ਕੁਮਾਰ ਵੀ ਹਾਜ਼ਰ ਸਨ। ਇਸ ਮੌਕੇ ਭਜਨ ਗਾਇਕਾ ਰਾਧਿਕਾ ਨੇ 'ਸੋਨੋਟੇਕ ਭਗਤੀ' ਕੰਪਨੀ, ਨਵੀਂ ਦਿੱਲੀ 'ਚ ਰਿਲੀਜ਼ ਹੋਇਆ ਇਹ ਭਜਨ 'ਮੈਨੂੰ ਚੜਿਆ ਸ਼ਿਆਮ ਦਾ ਰੰਗ' ਗਾ ਕੇ ਸਾਰੇ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ। ਇਨ੍ਹਾਂ ਭਜਨਾਂ ਨੂੰ ਪ੍ਰਸਿੱਧ ਗਾਇਕ ਤੇ ਲੇਖਕ ਰਾਕੇਸ਼ ਰਾਧੇ ਤੇ ਕੁੰਦਨ 'ਅਕੇਲਾ' ਨੇ ਕਲਮਬੱਧ ਕੀਤਾ ਹੈ।