ਗੁਰਮੁੱਖ ਸਿੰਘ ਹਮੀਦੀ, ਮਹਿਲ ਕਲਾਂ :

ਪਿੰਡ ਮਹਿਲ ਕਲਾਂ ਵਿਖੇ ਕਾਂਗਰਸ ਦੀ ਸਾਬਕਾ ਵਿਧਾਇਕ ਬੀਬੀ ਹਰਚੰਦ ਕੌਰ ਘਨੌਰੀ ਦੀ ਅਗਵਾਈ ਹੇਠ ਗ੍ਾਮ ਪੰਚਾਇਤ ਮਹਿਲ ਕਲਾਂ ਦੇ ਸਰਪੰਚ ਬਲੌਰ ਸਿੰਘ ਤੋਤੀ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਭਾਰਤ ਗੈਸ ਏਜੰਸੀ ਮਹਿਲ ਕਲਾਂ ਦੇ ਸਹਿਯੋਗ ਨਾਲ ਗੈਸ ਸਿੰਲਡਰ ਵੰਡੇ ਗਏ ਤੇ ਹੋਰਨਾਂ ਲਾਭਪਾਤਰੀਆ ਦੇ ਫਾਰਮ ਭਰੇ ਗਏ। ਇਸ ਮੌਕੇ ਜਾਣਕਾਰੀ ਦਿੰਦਿਆਂ ਸਰਪੰਚ ਬਲੌਰ ਸਿੰਘ ਕਲੇਰ ਨੇ ਕਿਹਾ ਕਿ ਲੋੜਵੰਦ ਪਰਿਵਾਰਾਂ ਗੈਸ ਸਿੰਲਡਰ , ਰੈਗੂਲੇਟਰ ਤੇ ਪਾਇਪ ਵੰਡੇ ਗਏ ਤੇ ਬਾਕੀ ਹੋਰ ਰਹਿੰਦੇ ਲਾਭਪਾਤਰੀਆਂ ਨੂੰ ਵੀ ਸਿਲੰਡਰਾਂ ਦੀ ਵੰਡ ਕਰ ਦਿੱਤੀ ਜਾਵੇਗੀ। ਇਸ ਮੌਕੇ ਪੰਚ ਜੋਗਿੰਦਰ ਸਿੰਘ ਚਹਿਲ, ਪੰਚ ਮਨਜਿੰਦਰ ਸਿੰਘ ਰਾਮਗੜੀਆਂ, ਪੰਚ ਗੁਰਮੀਤ ਕੌਰ, ਭਾਰਤ ਗੈਸ ਏਜੰਸੀ ਮੁਲਾਜਮ ਨਵਦੀਪ ਸਿੰਘ, ਬਿੱਟੂ ਸਿੰਘ ਸਹੋਤਾ, ਪੰਚ ਗੁਰਜੰਟ ਸਿੰਘ, ਪੰਚ ਰਣਜੀਤ ਸਿੰਘ, ਪੰਚ ਸਰਬਜੀਤ ਕੌਰ, ਪੰਚ ਮਨਜੀਤ ਕੌਰ, ਗੁਰਚਰਨ ਸਿੰਘ ਨੰਦੀ, ਅਮਿ੍ਤਪਾਲ ਸਿੰਘ, ਮੇਜਰ ਸਿੰਘ ਕਲੇਰ, ਮਹਿੰਦਰ ਕੌਰ, ਬੇਅੰਤ ਕੌਰ, ਨਸੀਬ ਕੌਰ, ਗੁਰਸੇਵਕ ਸਿੰਘ ਸਹੋਤਾ, ਹੈਪੀ ਢੀਂਡਸਾ, ਨਾਇਬ ਸਿੰਘ ਭੋਲੋ, ਅਜੈਬ ਸਿੰਘ, ਮਿਸਤਰੀ ਕਰਮਾ ਸਿੰਘ, ਜਸਵਿੰਦਰ ਕੌਰ, ਅਮਨਦੀਪ ਕੌਰ, ਪਰਮਜੀਤ ਕੌਰ ਆਦਿ ਹਾਜ਼ਰ ਸਨ।