ਸ਼ੰਭੂ ਗੋਇਲ, ਲਹਿਰਾਗਾਗਾ : ਸਥਾਨਕ ਰਾਈਸ ਸ਼ੈਲਰ ਐਸੋਸੀਏਸ਼ਨ ਦੇ ਪਿਛਲੇ ਕਈ ਸਾਲਾਂ ਤੋਂ ਚੱਲੇ ਆ ਰਹੇ ਪ੍ਰਧਾਨ ਚਰਨਜੀਤ ਸ਼ਰਮਾ ਵੱਲੋਂ ਅਹੁਦੇ 'ਤੇ ਰਹਿਣ ਲਈ ਅਸਮਰਥਾ ਪ੍ਰਗਟਾਉਣ ਕਰਕੇ ਸਥਾਨਕ ਸੌਰਵ ਕੰਪਲੈਕਸ ਵਿਖੇ ਇਸ ਸਬੰਧੀ ਸਮੂਹ ਦਿਹਾਤੀ ਅਤੇ ਸ਼ਹਿਰੀ ਰਾਈਸ ਮਿਲਰਜ਼ ਦਾ ਇਕੱਠ ਹੋਇਆ। ਜਿਸ ਵਿਚ ਸਰਪ੍ਰਸਤ ਗੌਰਵ ਗੋਇਲ ਅਤੇ ਪ੍ਰਧਾਨ ਚਰਨਜੀਤ ਸ਼ਰਮਾ ਦੀ ਅਗਵਾਈ ਵਿੱਚ ਪ੍ਰਧਾਨਗੀ ਲਈ ਚੋਣ ਸਰਬਸੰਮਤੀ ਨਾਲ ਕਰਨ ਦਾ ਸੁਝਾਅ ਦਿੱਤਾ। ਜਿਸ ਦੌਰਾਨ ਗੌਰਵ ਗੋਇਲ ਨੂੰ ਫਿਰ ਤੋਂ ਸਰਪ੍ਰਸਤ, ਸੁਨੀਲ ਕੁਮਾਰ ਤੋੜੂ ਨੂੰ ਸ਼ਹਿਰੀ ਪ੍ਰਧਾਨ ਅਤੇ ਕਸ਼ਮੀਰ ਸਿੰਘ ਨੂੰ ਦਿਹਾਤੀ ਸ਼ੈਲਰ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ। ਨਵੇਂ ਚੁਣੇ ਪ੍ਰਧਾਨਾਂ ਨੂੰ ਆਪਣੇ ਬਾਕੀ ਦੇ ਅਹੁਦੇਦਾਰ ਚੁਣਨ ਦੀ ਅਧਿਕਾਰ ਵੀ ਦਿੱਤਾ ਗਿਆ। ਇਸ ਸਮੇਂ ਨਵ-ਨਿਯੁਕਤ ਸਰਪ੍ਰਸਤ ਗੌਰਵ ਗੋਇਲ, ਪ੍ਰਧਾਨ ਕਸ਼ਮੀਰ ਸਿੰਘ ਅਤੇ ਸੁਨੀਲ ਕੁਮਾਰ ਤੋੜੂ ਨੇ ਸਮੂਹ ਮਿਲਰਜ਼ ਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਪੂਰੀ ਇਕਜੁੱਟਤਾ ਨਾਲ ਸਮੂਹ ਮਿਲਰਜ਼ ਨੂੰ ਨਾਲ ਲੈ ਕੇ ਚੱਲਦੇ ਹੋਏ ਮਿਲਰਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਵਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਾਂਗੇ। ਮਿਲਰਜ਼ ਨੂੰ ਚੌਲਾਂ ਲਈ ਸਪੇਸ ਅਤੇ ਗੱਡੀਆਂ ਲੱਗਣ ਸਬੰਧੀ ਕੋਈ ਵੀ ਮੁਸ਼ਕਲ ਨਹੀਂ ਆਉਣ ਦੇਵਾਂਗੇ। ਇਸ ਸਮੇਂ ਅਸ਼ੋਕ ਬਾਂਸਲ, ਅਸ਼ੋਕ ਸਿੰਗਲਾ, ਹੇਮ ਰਾਜ, ਸੰਦੀਪ ਕੁਮਾਰ ਦੀਪੂ ਕੌਂਸਲਰ, ਓਮ ਪ੍ਰਕਾਸ਼ ਜਵਾਹਰ ਵਾਲਾ, ਮੋਹਨ ਲਾਲ ਵਿੱਕੀ, ਜੀਵਨ ਕੁਮਾਰ ਰਾਏਧਰਾਣਾ, ਪਵਿੱਤਰ ਸਿੰਘ ਸਰਪੰਚ, ਮੇਘ ਰਾਜ ਗੋਇਲ, ਰਾਮ ਚੰਦਰ ਖੰਡੇਵਾਦੀਆ, ਯੋਗ ਰਾਜ ਬਾਂਸਲ, ਰਾਜੀਵ ਹੈਪੀ, ਮਨੋਜ ਕੁਮਾਰ ਗਰਗ, ਵਿਨੋਦ ਕੁਮਾਰ, ਸਤਵੰਤ ਕਾਮਰੇਡ, ਸੁਰਜੀਤ ਿਢੱਲੋਂ, ਸ਼ਿਵ ਕੁਮਾਰ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਮਿਲਰਜ਼ ਸ਼ਾਮਿਲ ਸਨ।