ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਬਰਨਾਲਾ ਨਗਰ ਕੌਂਸਲ ਅਧੀਨ ਲੱਗੇ 6 ਇਸ਼ਤਿਹਾਰੀ ਯੂਨੀਪੋਲ ਨੂੰ ਚੋਰੀ ਕਰਨ ਵਾਲੀ ਪਿਕਅੱਪ ਗੱਡੀ ਨੂੰ ਭਾਵੇਂ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਕਾਬੂ ਕਰਦਿਆਂ ਨਗਰ ਕੌਂਸਲ ਦੇ ਵਿਹੜੇ ਦਾ ਸਿਗਾਰ ਬਣਾ ਲਿਆ ਹੈ, ਪਰ ਉਸ ਦੇ ਮਾਲਕੀ ਹੱਕਾਂ ਨੂੰ ਲੈ ਕੇ ਜਿੱਥੇ ਡੀਟੀਓ ਦਫਤਰ ਬਰਨਾਲਾ ਭੰਬਲਭੂਸੇ 'ਚ ਹੈ ਉੱਥੇ ਹੀ ਬਰਨਾਲਾ ਸਿਟੀ ਥਾਣਾ 1 ਦੀ ਪੁਲਿਸ ਵੀ ਜਾਂਚ 'ਚ ਜੁਟ ਗਈ ਹੈ। ਕਿਉਂਕਿ ਇਸ ਗੱਡੀ ਦੀ ਮਾਲਕੀਅਤ ਆਨ ਲਾਇਨ ਕਿਸੇ ਦਫ਼ਤਰ 'ਚ ਵੀ ਕਿਸੇ ਅਧਿਕਾਰੀ ਨੂੰ ਨਹੀਂ ਲੱਭ ਰਹੀ। ਭਾਵੇਂ ਇਸ ਗੱਡੀ 'ਤੇ ਹੱਕ ਜਤਾਉਂਦਿਆਂ 1 ਪ੍ਰਰੀਟਿੰਗ ਪੈੱ੍ਸ ਵਲੋਂ ਸਿਆਸੀ ਭੰਨ੍ਹਤੋੜ ਕਰਦਿਆਂ ਚਾਰਾਜੋਈ ਕੀਤੀ ਜਾ ਰਹੀ ਹੈ, ਪਰ ਨਗਰ ਕੌਂਸਲ ਦੇ ਅਧਿਕਾਰੀ ਤੇ ਪੁਲਿਸ ਅਧਿਕਾਰੀ ਇਸ ਦੇ ਅਸਲੀ ਗੱਡੀ ਮਾਲਕ ਨੂੰ ਲੱਭਣ 'ਚ ਰੁੱਝੇ ਹੋਏ ਹਨ।

-ਨਗਰ ਕੌਂਸਲ ਨੇ ਐਸਐਸਪੀ ਤੋਂ ਕਾਰਵਾਈ ਦੀ ਕੀਤੀ ਮੰਗ

ਦਫਤਰ ਨਗਰ ਕੌਂਸਲ ਬਰਨਾਲਾ ਦੇ ਦਫ਼ਤਰ 'ਚੋਂ ਪੱਤਰ ਨੰਬਰ 1315 ਰਾਹੀਂ ਐਸਐਸਪੀ ਤੋਂ ਕਾਰਵਾਈ ਦੀ ਮੰਗ ਕੀਤੀ ਗਈ ਹੈ। ਜਿਸ 'ਚ ਉਨ੍ਹਾਂ ਨਾਮਧਾਰੀ ਪ੍ਰਰੀਤ ਆਰਟਸ ਸੇਖਾ ਰੋਡ ਤੇ ਇਸ ਚੋਰੀ ਦਾ ਹਵਾਲਾ ਦੇ ਕੇ ਲਿਖਿਆ ਹੈ ਕਿ ਨਗਰ ਕੌਂਸਲ ਬਰਨਾਲਾ ਦੀ ਲਿਮਟ ਅੰਦਰ ਬਾਲਮਿਕੀ ਚੌਂਕ 'ਚੋਂ 2, ਬੱਸ ਸਟੈਂਡ ਦੀ ਬਾਇਕ ਸਾਇਡ 'ਚੋਂ 2, ਪੁਰਾਣਾ ਬੱਸ ਸਟੈਂਡ 'ਚੋਂ 1 ਤੇ ਸਿਵਲ ਹਸਪਤਾਲ ਦੇ ਨਜ਼ਦੀਕ ਇਕ ਇਸਤਿਹਾਰੀ ਯੂਨੀਪੋਲ 18 ਫ਼ਰਵਰੀ ਅਤੇ 19 ਫ਼ਰਵਰੀ ਨੂੰ ਕੁੱਲ 6 ਇਸਤਿਹਾਰੀ ਯੂਨੀਪੋਲ ਚੋਰੀ ਕੀਤੇ ਗਏ ਹਨ। ਇਨ੍ਹਾਂ 6 ਯੂਨੀਪੋਲਾਂ ਉੱਪਰ ਵੱਖ-ਵੱਖ ਅਦਾਰਿਆਂ ਦੇ ਇਸਤਿਹਾਰਾਂ ਦੀਆਂ ਫੋਟੋ ਲੱਗੀਆਂ ਹੋਈਆਂ ਸਨ। ਜੋ ਇਨ੍ਹਾਂ ਵਲੋਂ ਪਾੜ ਦਿਤੀਆਂ ਗਈਆਂ ਹਨ। ਵਾਲਮਿਕੀ ਚੌਂਕ 'ਚ ਪੰਜਾਬ ਸਰਕਾਰ ਦੀ ਲੱਗੀ ਹੋਈ ਫਲੈਕਸ 'ਚ ਵੀ ਉਨ੍ਹਾਂ ਵਲੋਂ ਪਾੜੀ ਗਈ ਹੈ। ਜਿਸ ਸਬੰਧੀ ਦਫ਼ਤਰ ਦੇ ਇਸਤਿਹਾਰੀ ਸਾਖ਼ਾ ਵਲੋਂ ਪੁੱਛਪੜਤਾਲ ਕਰਨ 'ਤੇ ਜਾਣਕਾਰੀ ਮਿਲੀ ਕਿ ਇਨ੍ਹਾਂ ਯੂਨੀਪੋਲਾਂ ਨੇ ਨਾਮਧਾਰੀ ਪ੍ਰਰੀਤ ਆਰਟਸ ਵਲੋਂ ਪੱਟਿਆ ਗਿਆ ਹੈ। ਦਫ਼ਤਰੀ ਸਟਾਫ਼ ਵਲੋਂ ਮੌਕੇ 'ਤੇ ਉਨ੍ਹਾਂ ਨੂੰ ਇਕ ਯੂਨੀਪੋਲ ਪੱਟ ਕੇ ਪਿੱਕਅੱਪ ਗੱਡੀ ਨੰਬਰ ਪੀਬੀ 10 ਬੀ ਕਿਊ 9378 ਦੇ ਉੱਪਰ ਲੱਦਿਆ ਹੋਇਆ ਸੀ, ਤੇ ਮੌਕੇ 'ਤੇ ਅਵਤਾਰ ਸਿੰਘ ਤੇ ਉਸ ਦੇ ਨਾਲ ਚਾਰ ਹੋਰ ਅਣਪਛਾਤੇ ਵਿਅਕਤੀ ਹਾਜ਼ਰ ਸਨ। ਜਿਨ੍ਹਾਂ ਦੀ ਨਗਰ ਕੌਂਸਲ ਕਾਮਿਆਂ ਨਾਲ ਤੂੰ ਤੂੰ ਮੈਂ ਮੈ. ਹੋਣ 'ਤੇ ਸਿਟੀ 1 ਦੇ ਇੰਚਾਰਜ਼ ਅਤੇ ਮਾਨਯੋਗ ਉੱਪ ਮੰਡਲ ਮੈਜਿਸ਼ਟ੍ਰੇਟ ਬਰਨਾਲਾ ਦੇ ਧਿਆਨ 'ਚ ਲਿਆਉਣ 'ਤੇ ਥਾਣਾ ਮੁਖੀ 1 ਦੇ ਇੰਚਾਰਜ ਲਖਵਿੰਦਰ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਗੱਡੀ ਨੂੰ ਕਬਜੇ 'ਚ ਲੈ ਕੇ ਨਗਰ ਕੌਂਸਲ ਵਿਹੜੇ ਦਾ ਸਿੰਗਾਰ ਬਣਾਇਆ ਤੇ ਅਗਲੇਰੀ ਜਾਂਚ 'ਚ ਜੁਟ ਗਏ।

ਯੂਨੀਪੋਲਾਂ ਦੀ ਗਿਣਤੀ ਲੱਖਾਂ ਰੁਪਏ 'ਚ : ਸਿੱਧੂ

ਜਦੋਂ ਇਸ ਸਬੰਧੀ ਕਾਰਜ ਸਾਧਕ ਅਫ਼ਸਰ ਮਨਪ੍ਰਰੀਤ ਸਿੰਘ ਸਿੱਧੂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ 6 ਯੂਨੀਪੋਲਾਂ ਦੀ ਕੀਮਤ ਜਿੱਥੇ ਲੱਖਾਂ 'ਚ ਹੈ, ਉੱਥੇ ਹੀ ਇਸ ਉੱਪਰ ਲੱਗੇ ਹੋਏ ਫਲੈਕਸ ਦੀ ਕੀਮਤ 20 ਹਜ਼ਾਰ ਰੁਪਏ ਬਣਦੀ ਹੈ। ਨਗਰ ਕੌਂਸਲ ਦੀ ਸਪੰਤੀ ਦਾ ਨੁਕਸਾਨ ਕਰਨ 'ਤੇ ਉਨ੍ਹਾਂ ਖਿਲਾਫ਼ ਕਾਨੂੰਨੀ ਕਾਰਵਾਈ ਦੀ ਕਾਰਜ ਸਾਧਕ ਅਫ਼ਸਰ ਨੇ ਮੰਗ ਕੀਤੀ ਹੈ।

-ਸ਼ੱਕੀ ਗੱਡੀ ਹੋਣ 'ਤੇ ਜ਼ੁਰਮ 'ਚ ਹੋਵੇਗਾ ਵਾਧਾ-ਐਸਐਚਓ

ਇਸ ਮਾਮਲੇ ਸਬੰਧੀ ਜਦੋਂ ਥਾਣਾ ਸਿਟੀ 1 ਦੇ ਮੁਖੀ ਲਖਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਜਿੱਥੇ ਯੂਨੀਪੋਲ ਪੱਟਣ ਦੇ ਮਾਮਲੇ ਦੀ ਜਾਂਚ ਕਰ ਰਹੇ ਹਨ, ਉਥੇ ਹੀ ਉਨ੍ਹਾਂ ਦੇ ਧਿਆਨ 'ਚ ਗੱਡੀ ਦੀ ਮਾਲਕੀਅਤ ਆਨਲਾਇਨ ਨਾ ਮਿਲਣ 'ਤੇ ਸ਼ੱਕ ਦੇ ਅਧਾਰ 'ਤੇ ਪੁਲਿਸ ਜਾਂਚ 'ਚ ਜੁਟੀ ਹੈ। ਜੇਕਰ ਕਿਸੇ ਕਿਸਮ ਦੀ ਵੀ ਕੋਈ ਹੋਰ ਕੁਤਾਹੀ ਪਾਈ ਜਾਂਦੀ ਹੈ ਤਾਂ ਉਹ ਸ਼ੱਕੀ ਗੱਡੀ ਹੋਣ 'ਤੇ ਜ਼ੁਰਮ 'ਚ ਵਾਧਾ ਕਰਨਗੇ।