ਸਟਾਫ ਰਿਪੋਰਟਰ, ਬਰਨਾਲਾ : ਬੂਟਿਆਂ ਦੀ ਸੰਭਾਲ ਤੇ ਅਵਾਰਾ ਪਸ਼ੂਆਂ ਤੋਂ ਇਹਨਾਂ ਨੂੰ ਬਚਾਉਣ ਲਈ ਗਾਰਗੀ ਫਾਊਂਡੇਸ਼ਨ ਵਲੋਂ ਤਹਿਸੀਲ ਕੰਪਲੈਕਸ 'ਚ ਟ੍ਰੀ ਗਾਰਡ ਲਾਏ ਗਏ। ਫਾਊਂਡੇਸ਼ਨ ਦੇ ਚੇਅਰਮੇਨ ਐਡਵੋਕੇਟ ਜਨਕ ਰਾਜ ਗਾਰਗੀ ਨੇ ਦੱਸਿਆ ਕਿ ਇਹਨਾਂ ਬੂਟਿਆਂ ਦੀ ਸੰਭਾਲ ਪ੍ਰਤੀ ਆਪਣੀ ਪ੍ਰਤੀਬੱਧਤਾ ਤੇ ਸੁਹਿਰਦਤਾ ਦਿਖਾਉਂਦੇ ਹੋਏ ਐੱਸਡੀਐੱਮ ਤਪਾ ਅਮਨਦੀਪ ਸਿੰਘ ਧਾਲੀਵਾਲ ਨੇ ਸੁਪਰਡੈਂਟ ਕੇਵਲ ਕਿ੍ਸ਼ਨ ਮਿੱਤਲ ਰਾਹੀਂ ਸਮਾਜਿਕ ਸੰਸਥਾਵਾਂ ਨੂੰ ਸਹਿਯੋਗ ਦੀ ਅਪੀਲ ਕੀਤੀ ਸੀ ਕਿ ਵਾਤਾਵਰਨ ਦੀ ਸ਼ੁਧਤਾ ਦੇ ਨਾਲ-ਨਾਲ ਦਰੱਖਤਾਂ ਤੇ ਬੂਟਿਆਂ ਦੀ ਵੀ ਸੰਭਾਲ ਕੀਤੀ ਜਾਵੇ ਤਾਂ ਜੋ ਤੰਦਰੁਸਤ ਸਮਾਜ ਦੀ ਸਿਰਜਣਾ ਹੋ ਸਕੇ। ਜਿਸ ਦੇ ਚਲਦਿਆਂ ਗਾਰਗੀ ਫਾਊਂਡੇਸ਼ਨ ਵਲੋਂ ਵੀ ਤਹਿਸੀਲ ਕੰਪਲੈਕਸ 'ਚ ਟ੍ਰੀ ਗਾਰਡ ਲਾਏ ਗਏ।