ਅਸਵਨੀ ਸੋਢੀ, ਮਾਲੇਰਕੋਟਲਾ : ਕਸਬਾ ਸੰਦੌੜ ਅੰਦਰ ਚੋਰੀ, ਲੁੱਟ-ਖੋਹ ਅਤੇ ਸਮਾਜ ਵਿਰੋਧੀ ਅਨਸਰਾਂ ਦੇ ਨਕੇਲ ਕੱਸਣ ਦੇ ਮੰਤਵ ਤਹਿਤ ਸੰਦੌੜ ਦੇ ਮੁੱਖ ਚੌਕ ਵਿਚ ਸੀਸੀਟੀਵੀ ਕੈਮਰੇ ਲਾਏ ਗਏ ਹਨ। ਸੀਸੀਟੀਵੀ ਕੈਮਰੇ ਲੱਗਣ ਕਾਰਨ ਮੁੱਖ ਚੌਕ ਵਿਚ ਵਾਪਰਨ ਵਾਲੀ ਹਰ ਸਰਗਰਮੀ ਤੇ ਹੁਣ ਸਥਾਨਕ ਪੁਲਿਸ ਦੀ ਬਾਜ਼ ਅੱਖ ਰਹੇਗੀ। ਇਨ੍ਹਾਂ ਕੈਮਰਿਆਂ ਦਾ ਆਰੰਭ ਡੀਐੱਸਪੀ ਸੁਮਿਤ ਸੂਦ ਨੇ ਰੀਬਨ ਕੱਟ ਕੇ ਕੀਤਾ। ਉਨ੍ਹਾਂ ਨਾਲ ਥਾਣਾ ਸੰਦੌੜ ਦੇ ਐੱਸਐੱਚਓ ਸੁਰਿੰਦਰ ਭੱਲਾ ਸਮੇਤ ਵਪਾਰ ਮੰਡਲ ਸੰਦੌੜ ਦੇ ਪ੍ਰਧਾਨ ਮੁਕੰਦ ਸਿੰਘ ਚੀਮਾ ਅਤੇ ਦੁਕਾਨਦਾਰਾਂ ਵੀ ਮੌਜੂਦ ਸਨ।

ਡੀਐੱਸਪੀ ਸੁਮਿਤ ਸੂਦ ਨੇ ਪੰਜਾਬ ਵਪਾਰ ਮੰਡਲ ਦੀ ਸੰਦੌੜ ਇਕਾਈ, ਦੁਕਾਨਦਾਰਾਂ ਅਤੇ ਸੰਦੌੜ ਪੁਲਿਸ ਦੇ ਅਣਥੱਕ ਯਤਨਾਂ ਸਦਕਾ ਲਾਏ ਗਏ ਕੈਮਰਿਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸੰਦੌੜ ਅੰਦਰ ਸ਼ਰਾਰਤੀ ਅਨਸਰਾਂ ਸਮੇਤ ਚੋਰੀ, ਲੁੱਟ ਖੋਹ ਦੀਆਂ ਵਾਰਦਾਤਾਂ ਅਤੇ ਨੱਥ ਪਵੇਗੀ। ਉਨ੍ਹਾਂ ਦੱਸਿਆ ਕਿ ਸਵੇਰੇ ਅਤੇ ਦੁਪਹਿਰ ਸਮੇਂ ਸਕੂਲਾਂ ਤੇ ਕਾਲਜ ਵਿਚ ਛੁੱਟੀ ਦੇ ਵਕਤ ਅਵਾਰਾਗਰਦੀ ਕਰਦੇ ਮਨਚਲੇ ਨੌਜਵਾਨ ਵੀ ਹੁਣ ਕੈਮਰਿਆਂ ਵਿਚ ਫਸਣਗੇ। ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਮੁਕੰਦ ਸਿੰਘ ਚੀਮਾ, ਜਗਪਾਲ ਸਿੰਘ ਆਹਲੂਵਾਲੀਆ, ਮਨਜੀਤ ਸਿੰਘ ਕਸਬਾ ਭੁਰਾਲ, ਨੰਬਰਦਾਰ ਬਲਬੀਰ ਸਿੰਘ, ਡਾ. ਬੇਅੰਤ ਸਿੰਘ, ਜੱਬਰ ਬੀਕਾਨੇਰ, ਬਿਮਲ ਕੁਮਾਰ ਵਰਮਾ, ਸੂਰਜ ਭਾਨ ਬਾਂਸਲ, ਡਾ. ਸੁਖਬੀਰ ਸਿੰਘ, ਕਿ੍ਸ਼ਨ ਕੁਮਾਰ, ਆੜ੍ਹਤੀਆ ਸੁਖਮਿੰਦਰ ਸਿੰਘ ਮਾਣਕੀ, ਜਰਨੈਲ ਸਿੰਘ ਖ਼ਜ਼ਾਨਚੀ, ਹਰਗਿਆਨ ਸਿੰਘ ਦੁੱਲਮਾਂ, ਡਾ. ਜਸਵੀਰ ਸਿੰਘ ਫਰਵਾਲੀ, ਗੁਰਦੀਪ ਸਿੰਘ ਹੀਪਾ, ਬਿੰਦਰ ਸਿੰਘ ਰਾਠੀ, ਪੰਚ ਚਮਕੌਰ ਸਿੰਘ ਕੌਰਾ, ਗੁਰਵਿੰਦਰ ਸਿੰਘ ਬਦੇਸਾ, ਸਰਪੰਚ ਸੱਤਪਾਲ ਸਿੰਘ ਕਸਬਾ ਭੁਰਾਲ, ਗੁਰਜੰਟ ਸਿੰਘ ਭੌਰਾ ਵੀ ਹਾਜ਼ਰ ਸਨ।