ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ :

ਸਥਾਨਕ ਪੱਤੀ ਰੋਡ 'ਤੇ ਸੀਵਰੇਜ ਓਵਰਫ਼ਲੋ ਨੂੰ ਲੈ ਕੇ ਲੋਕਾਂ ਨੇ ਸੀਵਰੇਜ ਵਿਭਾਗ ਦੇ ਖ਼ਿਲਾਫ਼ ਰੋਸ ਜ਼ਾਹਰ ਕਰਦਿਆਂ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪੱਤੀ ਰੋਡ ਨਿਵਾਸੀ ਸੁੱਚਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸੀਵਰੇਜ ਬੋਰਡ ਦੇ ਐੱਸਡੀਓ ਨੂੰ ਸੀਵਰੇਜ ਦੀ ਸਮੱਸਿਆ ਸਬੰਧੀ ਜਾਣੂ ਕਰਵਾਇਆ ਸੀ, ਪਰ ਅਜੇ ਤੱਕ ਉਨ੍ਹਾਂ ਦਾ ਕੋਈ ਹੱਲ ਨਹੀਂ ਕੀਤਾ ਗਿਆ। ਸੀਵਰੇਜ ਬੋਰਡ ਦੇ ਅਧਿਕਾਰੀ ਰੋਜ਼ਾਨਾ ਬਹਾਨਾ ਲਗਾ ਕੇ ਚਲੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਹੁਣ ਸੀਵਰੇਜ ਦਾ ਗੰਦਾ ਪਾਣੀ ਓਵਰਫ਼ਲੋ ਹੋਣ ਕਾਰਨ ਉਨ੍ਹਾਂ ਦੇ ਮੁਹੱਲੇ ਦੀਆਂ ਗਲੀਆਂ 'ਚ ਜਮ੍ਹਾਂ ਹੋਣ ਲੱਗ ਗਿਆ ਹੈ, ਤੇ ਗੰਦੇ ਪਾਣੀ 'ਤੇ ਮੱਖੀਆਂ ਮੱਛਰਾਂ ਦੀ ਭਰਮਾਰ ਰਹਿੰਦੀ ਹੈ। ਕਿਸੇ ਵੀ ਸਮੇਂ ਮੁਹੱਲੇ 'ਚ ਭਿਆਨਕ ਬਿਮਾਰੀ ਫੈਲ ਸਕਦਾ ਹੈ। ਮੁਹੱਲਾ ਵਾਸੀਆਂ ਮੰਗ ਕੀਤੀ ਕਿ ਜੇਕਰ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਸੰਘਰਸ਼ ਨੂੰ ਤੇਜ ਕੀਤਾ ਜਾਵੇਗਾ। ਇਸ ਮੌਕੇ ਰਾਧੇਸ਼ਿਆਮ, ਹਰਭਜਨ ਸਿੰਘ, ਅਨੂਪ ਸਿੰਘ, ਸੰਗੀਤਾ, ਸਰਬਜੀਤ ਸਿੰਘ, ਅਮਰਜੀਤ ਕੌਰ, ਸਿੰਦਰ ਕੌਰ, ਬਲਵੀਰ ਸਿੰਘ, ਮਲਕੀਤ ਸਿੰਘ ਆਦਿ ਵੀ ਹਾਜ਼ਰ ਸਨ।