ਸੱਤਪਾਲ ਸਿੰਘ ਕਾਲਾਬੂਲਾ, ਸ਼ੇਰਪੁਰ

ਪੰਜਾਬ ਨੈਸ਼ਨਲ ਬੈਂਕ ਸ਼ੇਰਪੁਰ ਦੀਆ ਦੋਵੇਂ ਬ੍ਾਂਚਾਂ ਵੱਲੋਂ ਖਪਤਕਾਰਾਂ ਨੂੰ ਬੈਂਕ ਸਕੀਮਾਂ ਬਾਰੇ ਜਾਗਰੂਕ ਕਰਨ ਲਈ ਅੱਜ ਪਿੰਡ ਕਾਲਾਬੂਲਾ ਦੀ ਰਵਿਦਾਸੀਆ ਧਰਮਸ਼ਾਲਾ ਵਿਖੇ ਗਰਾਮ ਪੰਚਾਇਤ ਦੇ ਸਹਿਯੋਗ ਨਾਲ ਇੱਕ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ 'ਚ ਡਿਪਟੀ ਜਰਨਲ ਮੈਨੇਜਰ ਜ਼ੋਨਲ ਅਫ਼ਸਰ ਲੁਧਿਆਣਾ ਦਲਜੀਤ ਸਿੰਘ ਅਤੇ ਏਜੀਐਮ ਅਨਿਲ ਕੁਮਾਰ ਮਿੱਤਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਬ੍ਾਂਚ ਮੈਨੇਜਰ ਭੁਪਿੰਦਰ ਸਿੰਘ ਬੱਲ ਅਤੇ ਮੇੈਨੇਜਰ ਪੰਕਜ ਗਰਗ ਦੀ ਅਗਵਾਈ ਹੇਠ ਹੋਏ ਇਸ ਪੋ੍ਗਰਾਮ 'ਚ ਜੁੜੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਡਿਪਟੀ ਜਨਰਲ ਮੈਨੇਜਰ ਦਲਜੀਤ ਸਿੰਘ ਲੁਧਿਆਣਾ ਨੇ ਕਿਹਾ ਕਿ ਪੰਜਾਬ ਨੈਸ਼ਨਲ ਬੈਂਕ ਦੀਆਂ ਬੇਹੱਦ ਅਜਿਹੀਆਂ ਸਕੀਮਾਂ ਹਨ ਜਿਨਾਂ੍ਹ ਨਾਲ ਕਿਸਾਨ ਅਤੇ ਛੋਟੇ ਕਾਰੋਬਾਰੀ ਆਪਣੇ ਕਿੱਤਿਆਂ ਨੂੰ ਪ੍ਰਫੁੱਲਤ ਕਰਨ ਲਈ ਵੱਡੇ ਲਾਭ ਲੈ ਸਕਦੇ ਹਨ। ਉਨਾਂ੍ਹ ਇਹ ਵੀ ਆਖਿਆ ਹੈ ਕਿ ਕਿਸਾਨ ਭਰਾ ਰਲ ਮਿਲ ਕੇ ਪਿੰਡਾਂ ਅੰਦਰ ਜ਼ਮੀਨਾਂ ਉੱਪਰ ਨਵੇਂ ਨਵੇਂ ਪ੍ਰਰਾਜੈਕਟ ਲਗਾ ਕੇ ਉਨਾਂ੍ਹ ਵਿੱਚ ਗੁਦਾਮ ਬਣਾਉਣ ਜਿਸ ਨਾਲ ਉਨਾਂ੍ਹ ਨੂੰ ਆਰਥਿਕ ਲਾਹਾ ਤਾਂ ਹੋਵੇਗਾ ਹੀ ਨਾਲ ਪਿੰਡਾਂ ਦੇ ਹੋਰਨਾਂ ਮਜ਼ਦੂਰਾਂ ਨੂੰ ਵੀ ਰੁਜ਼ਗਾਰ ਮਿਲੇਗਾ । ਇਸ ਲਈ ਬੈਂਕ ਸਹਾਇਕ ਧੰਦਿਆਂ ਨੂੰ ਵਧਾਉਣ ਵਸਾਤੇ ਲੋਨ ਦੇਣ ਲਈ ਚੌਵੀ ਘੰਟੇ ਤਿਆਰ ਹੈ। ਇਸੇ ਤਰਾਂ੍ਹ ਉਨਾਂ੍ਹ ਕੰਨਿਆ ਸੁਵਿਧੀ ਸਕੀਮ, ਪ੍ਰਧਾਨ ਮੰਤਰੀ ਸਵੈ ਨਿਧੀ ਯੋਜਨਾ, ਈਸੀ ਐੱਲਸੀਐੱਸ ਪ੍ਰਧਾਨਮੰਤਰੀ ਰੁਜ਼ਗਾਰ ਯੋਜਨਾ, ਜੀਵਨ ਬੀਮਾ ਯੋਜਨਾ, ਖੇਤੀਬਾੜੀ, ਅਟਲ ਪੈਨਸ਼ਨ ਯੋਜਨਾ ਅਤੇ ਹੈਲਥ ਬੀਮਾ ਦੀਆਂ ਆਦਿ ਸਕੀਮਾਂ ਨੂੰ ਅਪਨਾਉਣ ਤੇ ਵੀ ਜ਼ੋਰ ਦਿੱਤਾ। ਇਸ ਮੌਕੇ ਏਜੀਐਮ ਅਨਿਲ ਕੁਮਾਰ ਮਿੱਤਲ ਨੇ ਵੀ ਖਪਤਕਾਰਾਂ ਨੂੰ ਪੀਐਨਬੀ ਬੈਂਕ ਨਾਲ ਵੱਧ ਤੋਂ ਵੱਧ ਜੁੜਨ ਦੀ ਅਪੀਲ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਨਦੀਪ ਸਿੰਘ ਜ਼ਿਲ੍ਹਾ ਕੋਆਰਡੀਨੇਟਰ ਅਫਸਰ, ਕੁਲਦੀਪ ਸਿੰਘ ਖੇਤੀਬਾੜੀ ਅਫਸਰ, ਪਿ੍ਰਤਪਾਲ ਸਿੰਘ ਕਲਰਕ ਤੋਂ ਇਲਾਵਾ ਸਾਬਕਾ ਸਰਪੰਚ ਗੁਰਸੇਵਕ ਸਿੰਘ ਚਹਿਲ, ਸਾਬਕਾ ਪੰਚਾਇਤ ਮੈਂਬਰ ਸੁਰਜੀਤ ਸਿੰਘ ਚਹਿਲ, ਸਾਬਕਾ ਚੇਅਰਮੈਨ ਜਸਵੰਤ ਸਿੰਘ ਕਾਲਾਬੂਲਾ, ਕਾਮਰੇਡ ਜਰਨੈਲ ਸਿੰਘ, ਹੌਲਦਾਰ ਰਾਮ ਸਿੰਘ ਕਾਲਾਬੂਲਾ ਤੋਂ ਇਲਾਵਾ ਹੋਰ ਵੀ ਬੈਂਕ ਸਟਾਫ਼ ਦੇ ਮੁਲਾਜ਼ਮ ਹਾਜ਼ਰ ਸਨ। ਅਖੀਰ ਵਿਚ ਸਰਪੰਚ ਸੁਖਦੇਵ ਸਿੰਘ ਬਿੰਨੜ ਨੇ ਆਏ ਮਹਿਮਾਨਾਂ ਅਤੇ ਖਪਤਕਾਰਾਂ ਦਾ ਧੰਨਵਾਦ ਕੀਤਾ।