ਬਲਜੀਤ ਸਿੰਘ ਟਿੱਬਾ, ਸ਼ੇਰਪੁਰ : ਅੱਜਕੱਲ੍ਹ ਦੇ ਦੌਰ ਵਿਚ ਪ੍ਰਰਾਈਵੇਟ ਸੈਕਟਰ ਨੂੰ ਲੋਕਾਂ ਦੀ ਸਹੂਲਤ ਲਈ ਵਧੀਆ ਮੰਨਿਆ ਜਾਂਦਾ ਹੈ ਤੇ ਸਰਕਾਰੀ ਖੇਤਰ ਵਿਚ ਸਰਕਾਰੀ ਮੁਲਾਜ਼ਮ ਸਮੇਂ ਸਮੇਂ 'ਤੇ ਕੰਮ ਨਾ ਕਰਨਾ ਜਾਂ ਹੋਰ ਕਈ ਤਰ੍ਹਾਂ ਦੇ ਦੋਸ਼ ਲੱਗਣ ਦੇ ਘੇਰੇ ਵਿੱਚ ਆਉਣਾ ਆਮ ਸੁਣਨ ਨੂੰ ਮਿਲਦਾ ਸੀ। ਹੁਣ ਇਕ ਤਾਜ਼ਾ ਮਾਮਲਾ ਪ੍ਰਰਾਈਵੇਟ ਬੈਂਕਿੰਗ ਖੇਤਰ ਦੇ ਮੁਲਾਜ਼ਮਾਂ ਵੱਲੋਂ ਆਪਣੇ ਖਾਤਾਧਾਰਕਾਂ ਦੇ ਕੰਮ ਕਰਨ ਵਿੱਚ ਆਨਾਕਾਨੀ ਤੇ ਉਨ੍ਹਾਂ ਦੇ ਤਾਨਾਸ਼ਾਹੀ ਰਵੱਈਆ ਕਾਰਨ ਖਾਤਾਧਾਰਕ ਪ੍ਰਰੇਸ਼ਾਨ ਹੋਣ ਦੀ ਸਾਹਮਣੇ ਆਈ ਹੈ।

ਪਿੰਡ ਟਿੱਬਾ ਦੇ ਗੁਰਲਾਲ ਸਿੰਘ ਅਤੇ ਹਰਵਿੰਦਰ ਸਿੰਘ ਬੱਗਾ ਨੇ ਦੱਸਿਆ ਕੇ ਪ੍ਰਰਾਈਵੇਟ ਬੈਂਕਾਂ ਵਿੱਚ ਵੀ ਬੈਠੇ ਕੁਝ ਮੁਲਾਜ਼ਮਾਂ ਆਪਣੇ ਨਾਦਰਸ਼ਾਹੀ ਫਰਮਾਨ ਸੁਣਾ ਕੇ ਗਾਹਕਾਂ ਨੂੰ ਕੰਮ ਨਾ ਕਰਕੇ ਪ੍ਰਰੇਸ਼ਾਨ ਕਰਦੇ ਹਨ। ਇ, ਨਾਲ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਐੱਚਡੀਐੱਫਸੀ ਬੈਂਕ ਬ੍ਾਂਚ ਨੰਗਲ ਵਿਚ ਆਪਣੀ ਨਾਲ ਹੱਡਬੀਤੀ ਸੁਣਾਉਂਦਿਆਂ ਦੱਸਿਆ ਕਿ ਉੱਥੋਂ ਦੇ ਦੋ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਕੰਮ ਕਰਨ ਦੇਰੀ ਜਾਣ ਬੁੱਝ ਕੇ ਦੇਰੀ ਅਤੇ ਆਨਾਕਾਨੀ ਕੀਤੀ, ਜਿਸ ਨਾਲ ਉਨ੍ਹਾਂ ਨੂੰ ਮਾਨਸਿਕ ਪਰੇਸ਼ਾਨੀ ਹੋਈ। ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਹੋ ਜਿਹੇ ਤਾਨਾਸ਼ਾਹੀ ਰਵੱਈਏ ਵਾਲੇ ਮੁਲਾਜ਼ਮਾਂ 'ਤੇ ਨਕੇਲ ਪਾਈ ਜਾਵੇ ਤਾਂ ਕਿ ਅਦਾਰੇ ਦਾ ਅਕਸ ਲੋਕਾਂ ਵਿੱਚ ਖ਼ਰਾਬ ਨਾ ਹੋਵੇ।

ਕੀ ਕਹਿਣਾ ਹੈ ਬੈਂਕ ਮੈਨੇਜਰ ਦਾ

ਇਸ ਸਾਰੇ ਹੀ ਘਟਨਾ ਕਰਨ ਸਬੰਧੀ ਪ੍ਰਰਾਈਵੇਟ ਬੈਂਕ ਦੇ ਬ੍ਾਂਚ ਮੁਖੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੇ ਬੈਂਕ ਵਿੱਚ ਆਉਣ ਵਾਲੇ ਹਰ ਖਾਤਾਧਾਰਕ ਦਾ ਮਾਣ ਸਨਮਾਨ ਕੀਤਾ ਜਾਂਦਾ ਹੈ। ਕਿਸੇ ਨੂੰ ਵੀ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਂਦੀ ਪਰ ਜੇਕਰ ਇਹੋ ਜਿਹੀ ਕੋਈ ਘਟਨਾ ਵਾਪਰੀ ਹੈ ਤਾਂ ਮੈਂ ਜਾਣਕਾਰੀ ਹਾਸਲ ਕਰਕੇ ਸਾਡੇ ਖਾਤਾਧਾਰਕ ਦੀ ਤਸੱਲੀ ਕਰਵਾਵਾਂਗਾ।