ਸੰਦੀਪ ਸਿੰਗਲਾ, ਧੂਰੀ

ਪੰਜਾਬ ਸਰਕਾਰ 'ਤੇ ਪੈਨਸ਼ਨਰਾਂ ਨਾਲ ਧੋਖਾ ਕਰਨ ਦਾ ਦੋਸ਼ ਲਗਾਉਦਿਆਂ ਪੈਸਨਰਜ਼ ਵੈਲਫੇਅਰ ਐਸੋਸੀਏਸ਼ਨ, ਧੂਰੀ ਵੱਲੋਂ ਜ਼ਿਲਾ ਪ੍ਰਧਾਨ ਪ੍ਰਰੀਤਮ ਸਿੰਘ ਧੂਰਾ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀ ਲੋਹੜੀ ਫੂਕਦਿਆਂ ਨਾਅਰੇਬਾਜ਼ੀ ਕੀਤੀ ਗਈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪ੍ਰਰੈਸ ਸਕੱਤਰ ਰਤਨ ਭੰਡਾਰੀ ਨੇ ਦੱਸਿਆ ਕਿ ਇਸ ਮੌਕੇ ਜ਼ਿਲਾ ਪ੍ਰਧਾਨ ਪ੍ਰਰੀਤਮ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੇ ਕਮਿਸਨ ਦੀਆਂ ਸਿਫਾਰਿਸਾਂ ਨੂੰ ਅਣਗੌਲਿਆ ਕਰਕੇ ਪੈਸਨਰਜ਼ ਨਾਲ ਧੋਖਾ ਕੀਤਾ ਹੈ, ਜਿਸ ਕਾਰਨ ਪੈਨਸ਼ਨਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਪੈਨਸਨਰਾਂ ਨੂੰ 2:59 ਗੁਣਾਂਕ ਨਾ ਦੇਣਾ ਅਤੇ 119% ਡੀਏ 'ਤੇ ਪੈਨਸ਼ਨ ਨਿਰਧਾਰਤ ਨਾ ਕਰਨਾ ਪੰਜਾਬ ਸਰਕਾਰ ਦੀ ਧੱਕੇਸ਼ਾਹੀ ਹੈ, ਜਿਸ ਕਾਰਨ ਲੋਹੜੀ ਦੇ ਤਿਉਹਾਰ 'ਤੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸਨ ਕਰਕੇ ਗੁੱਸਾ ਪ੍ਰਗਟ ਕੀਤਾ ਗਿਆ ਹੈ। ਇਸ ਮੌਕੇ ਜੈ ਦੇਵ ਸਰਮਾ, ਹਰਚਰਨ ਸਿੰਘ ਲਹਿਰੀ, ਜਸਵਿੰਦਰ ਸਿੰਘ ਸਕੱਤਰ, ਕ੍ਰਿਸ਼ਨ ਚੰਦ ਗਰਗ ਖਜਾਨਚੀ ਤੇ ਕਰਮ ਸਿੰਘ ਮਾਨ ਵੀ ਹਾਜ਼ਰ ਸਨ।