ਬੂਟਾ ਸਿੰਘ ਚੌਹਾਨ, ਸੰਗਰੂਰ :

ਆਲ ਪੈਨਸ਼ਨਰਜ਼ ਵੱੈਲਫੇਅਰ ਐਸ਼ੋਸੀਏਸ਼ਨ ਜ਼ਿਲ੍ਹਾ ਸੰਗਰੂਰ ਦੇ ਪੈਨਸ਼ਨਰਾਂ ਵੱਲੋਂ ਡਿਪਟੀ ਕਮਿਸ਼ਨਰ ਕੰਪਲੈਕਸ ਸੰਗਰੂਰ ਵਿਖੇ ਜ਼ਿਲ੍ਹਾ ਪ੍ਰਧਾਨ ਅਰਜਨ ਸਿੰਘ ਦੀ ਪ੍ਰਧਾਨਗੀ ਹੇਠ ਮਹੀਨਾਵਾਰ ਮੀਟਿੰਗ ਸਰਕਾਰ ਦੀਆਂ ਜਾਰੀ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਕੀਤੀ ਗਈ।

ਮੰਗਾਂ ਸਬੰਧੀ ਸਰਪ੍ਰਸਤ ਜਗਦੀਸ਼ ਸ਼ਰਮਾ, ਜਗਰੂਪ ਸਿੰਘ ਭੁੱਲਰ, ਅਜਮੇਰ ਸਿੰਘ, ਬਲਬੀਰ ਸਿੰਘ ਰਤਨ ਅਤੇ ਖ਼ਜ਼ਾਨ ਚੰਦ ਅਹਿਮਦਗੜ੍ਹ ਨੇ ਮੰਗਾਂ ਬਾਰੇ ਦੱਸਿਆ ਕਿ ਛੇਵੇਂ ਕਮਿਸ਼ਨ ਦੀ ਰਿਪੋਟਰ 6 ਜੂਨ 2020 ਤੱਕ ਜਾਰੀ ਕੀਤੀ ਜਾਵੇ। ਡੀਏ ਦੀਆਂ ਬਕਾਇਆਂ ਕਿਸ਼ਤਾਂ ਦਾ ਬਕਾਇਆ ਅਤੇ ਰਹਿੰਦੀਆਂ ਕਿਸ਼ਤਾਂ ਜਾਰੀ ਕੀਤੀਆਂ ਜਾਣ। ਕੇਂਦਰ ਵੱਲੋਂ ਡੀਏ ਬੰਦ ਕਰਨ ਦੇ ਹੁਕਮ ਤੁਰੰਤ ਵਾਪਿਸ ਲਏ ਜਾਣ। ਕੈਸ਼ਲੈੱਸ ਸਕੀਮ 2016 ਤਹਿਤ ਕਰੋੜਾਂ ਰੁਪਏ ਦੇ ਮੈਡੀਕਲ ਬਿੱਲਾਂ ਦੀ ਅਦਾਇਗੀ ਤਤਕਾਲ ਕਰਵਾਈ ਜਾਵੇ ਅਤੇ ਸਿਵਲ ਸਰਜਨ ਸੰਗਰੂਰ ਦੇ ਦਫ਼ਤਰ ਵਿੱਚ ਪੈਡਿੰਗ ਮੈਡੀਕਲ ਬਿੱਲਾਂ ਦੀਆਂ ਮਨਜੂਰੀਆਂ ਤੁਰੰਤ ਜਾਰੀ ਕੀਤੀਆਂ ਜਾਣ। 25 ਸਾਲਾਂ ਦੀ ਸੇਵਾ 'ਤੇ ਪੂਰੀ ਪੈਨਸ਼ਨ ਦੇਣ ਦੇ ਅਦਾਲਤ ਦੇ ਫ਼ੈਸਲੇ ਨੂੰ 1 ਜਨਵਰੀ 2006 ਤੋਂ ਲਾਗੂ ਕਰਕੇ ਇਨਸਾਫ਼ ਦਿੱਤਾ ਜਾਵੇ। ਏਜੀ ਪੰਜਾਬ ਦੇ ਦਫ਼ਤਰ ਵਿੱਚ ਦਸੰਬਰ 2011 ਤੋਂ ਰੀਵਾਈਜ ਪੈਨਸ਼ਨ ਲਈ ਲਮਕ ਰਹੇ ਕੇਸਾਂ ਦਾ ਨਿਪਟਾਰਾ ਤੁਰੰਤ ਕੀਤਾ।

ਇਸ ਮੌਕੇ ਸੁਖਵਿੰਦਰ ਖੇੜੀ, ਕਰਨੈਲ ਸਿੰਘ, ਤਾਰਾ ਸਿੰਘ, ਮੰਗਲ ਰਾਣਾ, ਜੀਤਨ ਚੋਪੜਾ, ਬਲਵਿੰਦਰ ਸਿੰਘ, ਭਗਵਾਨ ਦਾਸ, ਗੁਰਬਖਸ਼ ਦਾਸ, ਗੁਰਬਖਸ ਸਿੰਘ, ਗੁਰਚਰਨ ਸਿੰਘ ਅਤੇ ਭਰਥਰੀ ਸਿੰਘ ਵੀ ਹਾਜ਼ਰ ਸਨ।