ਗੁਰਮੁੱਖ ਸਿੰਘ ਹਮੀਦੀ, ਮਹਿਲ ਕਲਾਂ : ਪੈਰਾਡਾਈਜ਼ ਅਕੈਡਮੀ ਸੀਨੀਅਰ ਸੈਕੰਡਰੀ ਸਕੂਲ ਵਜੀਦ ਕੇ ਖ਼ੁਰਦ ਵਿਖੇ ਅਧਿਆਪਕ ਮਾਪੇ ਮਿਲਣੀ ਕਰਵਾਈ ਗਈ। ਜਿਸ 'ਚ ਸਤੰਬਰ ਪੇਪਰਾਂ ਦੇ ਨਤੀਜੇ ਦਿਖਾਏ ਗਏ ਅਧਿਆਪਕਾਂ ਵਲੋਂ ਬੱਚਿਆਂ ਦੇ ਸਰਵਪੱਖੀ ਵਿਕਾਸ ਸਬੰਧੀ ਗੱਲਬਾਤ ਕੀਤੀ ਗਈ ਤੇ ਪੁਜ਼ੀਸ਼ਨਾਂ ਲੈਣ ਵਾਲਿਆਂ ਬੱਚਿਆਂ ਨੰੂ ਉਤਸ਼ਾਹਿਤ ਕੀਤਾ ਗਿਆ। ਮਾਪਿਆਂ ਵਲੋਂ ਸਕੂਲ ਦੇ ਸਟਾਫ਼, ਪੜ੍ਹਾਈ ਤੇ ਹੋਰ ਗਤੀਵਿਧੀਆਂ ਦੀ ਸ਼ਲਾਘਾ ਕੀਤੀ ਗਈ। ਅਧਿਆਪਕਾਂ ਵਲੋਂ ਮਾਪਿਆਂ ਨੂੰ ਅਨੁਸ਼ਾਸਨ, ਖੇਡਾਂ, ਗਤੀਵਿਧੀਆਂ, ਗੁਰਬਾਣੀ ਸਬੰਧੀ ਜਾਣਕਾਰੀ ਦਿੱਤੀ ਗਈ ਤੇ ਮਾਪਿਆਂ ਨੂੰ ਪੂਰਾ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ। ਇਸ ਤੋਂ ਇਲਾਵਾ ਸਕੂਲ ਦੀ ਮੈਨੇਜਮੈਂਟ ਕਮੇਟੀ ਰਣਜੀਤ ਸਿੰਘ ਟੱਲੇਵਾਲ (ਰਿਟਾਇਰ ਮੁੱਖ ਅਧਿਆਪਕ), ਚੇਅਰਮੈਨ ਸੁਰਿੰਦਰ ਬਾਵਾ, ਅਲੋਕ ਸਿੰਗਲਾ ਤੇ ਸਮੂਹ ਸਟਾਫ਼ ਹਾਜ਼ਰ ਸਨ।