ਗੁਰਵਿੰਦਰ ਸਿੰਘ ਚਹਿਲ, ਚੀਮਾ ਮੰਡੀ : ਪੈਰਾਮਾਊਂਟ ਪਬਲਿਕ ਸਕੂਲ ਚੀਮਾ ਦੇ 4 ਵਿਦਿਆਰਥੀ ਹਸਰਤ ਕੌਰ, ਭਾਵਿਕਾ, ਰਾਸ਼ੀ ਅਤੇ ਨਵਜੋਤ ਕੌਰ ਨੇ ਵਸੰਤ ਵੈਲੀ ਪਬਲਿਕ ਸਕੂਲ ਲੱਡਾ ਵਿਖੇ ਸਹੋਦਿਆ ਦੁਆਰਾ ਸਾਇੰਸ ਪੋ੍ਜੈਕਟ ਪ੍ਰਦਰਸ਼ਨੀ ਮੁਕਾਬਲਿਆਂ ਦੌਰਾਨ ਹਿੱਸਾ ਲਿਆ, ਜਿਸ 'ਚ ਸੰਗਰੂਰ ਜ਼ਿਲ੍ਹੇ ਦੇ 12 ਸੰਸਥਾਵਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਸੁੰਦਰ ਕਾਰਜਕਾਰੀ ਮਾਡਲ ਪ੍ਰਦਰਸ਼ਿਤ ਕੀਤੇ। ਪੈਰਾਮਾਊਂਟ ਪਬਲਿਕ ਸਕੂਲ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਸੁੰਦਰ ਕਾਰਜਕਾਰੀ ਮਾਡਲ ਬੜੇ ਹੀ ਸੁਚੱਜੇ ਢੰਗ ਨਾਲ ਪੇਸ਼ ਕੀਤੇ। ਇਨਾਂ੍ਹ ਮੁਕਾਬਲਿਆਂ 'ਚੋਂ ਸੀਨੀਅਰ ਵਿਦਿਆਰਥੀਆਂ 'ਚੋਂ ਦੂਜਾ ਸਥਾਨ ਪ੍ਰਰਾਪਤ ਕੀਤਾ। ਸਕੂਲ ਪਹੁੰਚਣ 'ਤੇ ਸਕੂਲ ਦੇ ਚੇਅਰਮੈਨ ਜਸਵੀਰ ਸਿੰਘ ਚੀਮਾ ਨੇ ਵਿਦਿਆਰਥੀਆਂ ਦੀ ਪੰ੍ਸਸਾ ਕਰਦੇ ਹੋਏ ਸਨਮਾਨਿਤ ਕੀਤਾ ਅਤੇ ਭਵਿੱਖ 'ਚ ਇਸੇ ਤਰਾਂ੍ਹ ਹੀ ਚੰਗਾ ਪ੍ਰਦਰਸ਼ਨ ਕਰਨ ਲਈ ਪੇ੍ਰਿਤ ਕੀਤਾ। ਇਸ ਮੌਕੇ ਕਿਰਨਪਾਲ ਕੌਰ, ਪਿੰ੍ਸੀਪਲ ਸੰਜੇ ਕੁਮਾਰ, ਸਾਇੰਸ ਅਧਿਆਪਕ ਸਪਾਲੀ, ਅਸ਼ੋਕ ਕੁਮਾਰ ਅਤੇ ਪਰਮਿੰਦਰ ਸਿੰਘ ਰਾਣਾ ਮੌਜੂਦ ਸਨ।