ਅਸ਼ਵਨੀ ਸੋਢੀ, ਮਾਲੇਰਕੋਟਲਾ : ਪਟਵਾਰ ਯੂਨੀਅਨ ਮਾਲੇਰਕੋਟਲਾ ਦੀ ਮੀਟਿੰਗ ਪ੍ਰਧਾਨ ਜਗਦੇਵ ਸਿੰਘ ਜੱਗੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਛੋਕਰਾ ਨੇ ਸ਼ਮੂਲੀਅਤ ਕੀਤੀ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਜਗਦੇਵ ਸਿੰਘ ਜੱਗੀ ਨੇ ਦੱਸਿਆ ਕਿ ਪਿੰਡ ਫਿਰੋਜਪੁਰ ਕੁਠਾਲਾ ਦੇ ਵਾਧੂ ਸਰਕਲ ਤੇ ਕੰਮ ਕਰ ਰਹੇ ਪਟਵਾਰੀ ਪਰਮਜੀਤ ਸਿੰਘ ਵੱਲੋਂ ਇੱਕ ਦਰਖਾਸਤ ਦਿੱਤੀ ਗਈ। ਜਿਸ ਉਪਰ ਯੂਨੀਅਨ ਵੱਲੋਂ ਵਿਚਾਰ ਵਟਾਂਦਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਗ੍ਰਾਮ ਪੰਚਾਇਤ ਫਿਰੋਜਪੁਰ ਕੁਠਾਲਾ ਵੱਲੋਂ ਪਰਮਜੀਤ ਸਿੰਘ ਪਟਵਾਰੀ ਦੇ ਖ਼ਿਲਾਫ਼ ਮਤਾ ਪਾਇਆ ਗਿਆ ਸੀ। ਉਸ ਸਬੰਧੀ ਡੀਸੀ.ਦਫ਼ਤਰ ਸੰਗਰੂਰ ਵੱਲੋਂ ਸੰਦੇਸ਼ ਪ੍ਰਰਾਪਤ ਹੋਇਆ ਸੀ ਕਿ ਗਰਾਮ ਪੰਚਾਇਤ ਫਿਰੋਜਪੁਰ ਕੁਠਾਲਾ ਨੂੰ ਪਟਵਾਰ ਯੂਨੀਅਨ ਨਾਲ ਬੈਠ ਕੇ ਗੱਲਬਾਤ ਕਰਨ ਲਈ ਕਿਹਾ ਗਿਆ ਸੀ । ਪਰ ਗ੍ਰਾਮ ਪੰਚਾਇਤ ਫਿਰੋਜਪੁਰ ਕੁਠਾਲਾ ਵੱਲੋਂ ਪਟਵਾਰ ਯੂਨੀਅਨ ਨਾਲ ਕੋਈ ਰਾਬਤਾ ਨਹੀਂ ਕੀਤਾ ਗਿਆ ਅਤੇ ਪਰਮਜੀਤ ਸਿੰਘ ਪਟਵਾਰੀ ਦੇ ਦੱਸਣ ਮੁਤਾਬਕ ਕੁੱਝ ਵਿਆਕਤੀਆਂ ਵੱਲੋਂ ਤੰਗ ਪ੍ਰਰੇਸ਼ਾਨ ਕਰਨ ਦੇ ਮਕਸਦ ਨਾਲ ਜਾਣ-ਬੁੱਝ ਕੇ ਉਸਦੇ ਖ਼ਿਲਾਫ਼ ਝੂਠੀਆਂ ਦਰਖਾਸਤਾਂ ਦੇ ਰਹੇ ਹਨ। ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਛੋਕਰਾਂ ਨੇ ਕਿਹਾ ਕਿ ਇਸ ਸਬੰਧੀ ਪਟਵਾਰ ਯੂਨੀਅਨ ਨੇ ਝੂਠੀਆਂ ਦਰਖਾਸਤਾਂ ਦੇਣ ਸਬੰਧੀ ਅਤੇ ਗ੍ਰਾਮ ਪੰਚਾਇਤ ਫਿਰੋਜਪੁਰ ਕੁਠਾਲਾ ਨੂੰ ਇੱਕ ਹਫਤੇ ਦਾ ਸਮਾਂ ਬੈਠ ਕੇ ਗੱਲਬਾਤ ਕਰਨ ਲਈ ਦਿੱਤਾ। ਜੇਕਰ ਗ੍ਰਾਮ ਪੰਚਾਇਤ ਇਸ ਮਸਲੇ ਨੂੰ ਹੱਲ ਨਾ ਕਰਨ ਵਿੱਚ ਸਹਿਯੋਗ ਨਾ ਦਿੱਤਾ ਤਾਂ ਦੀ ਰੈਵੀਨਿਊ ਪਟਵਾਰ ਯੂਨੀਅਨ ਵੱਲੋਂ ਹਲਕਾ ਫਿਰੋਜਪੁਰ ਵਾਧੂ ਸਰਕਲ ਦਾ ਕੰਮ ਬੰਦ ਕੀਤਾ ਜਾਵੇਗਾ। ਕੋਈ ਪਟਵਾਰੀ ਇਸ ਵਾਧੂ ਸਰਕਲ ਦਾ ਕੰਮ ਨਹੀਂ ਕਰੇਗਾ।

ਇਸ ਮੌਕੇ ਪਟਵਾਰੀ ਵਿਜੇ ਪਾਲ ਸਿੰਘ ਿਢੱਲੋਂ, ਕਰਜਮੀਤ ਸਿੰਘ ਨਾਭਾ, ਦੁਸ਼ਾਂਤ ਸਿੰਘ ਰਾਕਾ, ਹਰਿੰਦਰਜੀਤ ਸਿੰਘ, ਚਮਕੌਰ ਸਿੰਘ, ਮਹਾਂਵੀਰ, ਸੁਮਨਪ੍ਰਰੀਤ ਸਿੰਘ, ਰਸ਼ੀਦ ਖ਼ਾਨ, ਭਵਕੁੰਦਨ ਸਿੰਘ ਵੀ ਹਾਜ਼ਰ ਸਨ। ਜਦੋਂ ਇਸ ਸਬੰਧੀ ਫਿਰੋਜਪੁਰ ਕੁਠਾਲਾ ਦੇ ਸਰਪੰਚ ਗੁਰਲਵਲੀਨ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪਟਵਾਰੀ ਨਜਾਇਜ਼ ਤੌਰ 'ਤੇ ਪੈਸੇ ਮੰਗਦੇ ਜਿਸ ਕਰਕੇ ਪਟਵਾਰੀ ਦੀ ਬਦਲੀ ਦੀ ਅਪੀਲ ਕੀਤੀ ਗਈ ਸੀ।