ਸ਼ੰਭੂ ਗੋਇਲ, ਲਹਿਰਾਗਾਗਾ

ਡਾ. ਦੇਵ ਰਾਜ ਡੀ.ਏ.ਵੀ. ਪਬਲਿਕ ਸਕੂਲ ਲਹਿਰਾਗਾਗਾ ਵਿੱਚ ਸਕੂਲ ਦੀ ਪ੍ਰਧਾਨ ਮੈਡਮ ਉਰਮਲਾ ਰਾਣੀ, ਉੱਪ ਪ੍ਰਧਾਨ ਲੱਕੀ ਖੋਖਰ, ਐਮ.ਡੀ. ਪ੍ਰਵੀਨ ਖੋਖਰ ਅਤੇ ਕਾਨੂੰਨੀ ਸਲਾਹਕਾਰ ਅਨਿਰੁੱਧ ਕੋਸ਼ਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰ੍ਸੀਪਲ ਸੁਖਵੀਰ ਕੌਰ ਦੀ ਯੋਗ ਅਗਵਾਈ ਵਿੱਚ ਸਕੂਲ ਕੈਂਪਸ ਵਿੱਚ ਤੀਆਂ ਦੀ ਤਿਉਹਾਰ ਬੜੇ ਜੋਸ਼ੋ-ਖਰੌਸ਼ ਨਾਲ ਮਨਾਇਆ ਗਿਆ । ਇਸ ਸਮੇਂ ਨਿਮਰਤ ਅਤੇ ਉਸਦੀਆਂ ਸਾਥਣਾਂ ਨੇ 'ਨੱਚ ਦੀ ਸ਼ੌਕੀਨ ਉੱਡਦੀ' ਜੈਸਮੀਨ ਅਤੇ ਉਸਦੀ ਪਾਰਟੀ ਵੱਲੋਂ 'ਜੱਟੀ ਨੂੰ ਕਰੇਜ਼ ਗਿੱਧਾ ਪਾਉਣ ਦਾ' ਪੇਸ਼ ਕੀਤਾ। ਜਿਸਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ । ਇਸ ਪਿੱਛੋਂ ਜਸਮੀਤ ਅਤੇ ਉਸਦੀਆਂ ਸਾਥਣਾ ਵੱਲੋਂ 'ਸੰਮੀ' ਦੀ ਸਫ਼ਲ ਪੇਸ਼ਕਾਰੀ ਕਰਕੇ ਸਭਨਾਂ ਨੂੰ ਹੈਰਾਨ ਕਰਨ ਪਿੱਛੋਂ ਵਾਰੀ ਆਈ ਜਸ਼ਨਦੀਪ ਅਤੇ ਉਸਦੀਆਂ ਸਹਿਯੋਗਣਾ ਦੀ ਜਿੰਨਾਂ੍ਹ ਨੇ 'ਛਣ-ਛਣ ਲਾਈ ਸਤਰੰਗੀ ਵੰਗ ਨੇ। ਪੋ੍ਗਰਾਮ ਦੌਰਾਨ ਕਮਲਪ੍ਰਰੀਤ ਅਤੇ ਉਸਦੀ ਪਾਰਟੀ ਵੱਲੋਂ ਸਦਾਬਹਾਰ 'ਕਣਕਾਂ ਦਾ ਰੰਗ ਉੱਡਿਆ, ਮੇਰੀ ਉੱਡਦੀ ਦੇਖ ਫੁਲਕਾਰੀ' ਗੀਤ ਤੇ ਸਫ਼ਲ ਪੇਸ਼ਕਾਰੀ ਕਰਨ ਉਪਰੰਤ ਖੁਸ਼ਪ੍ਰਰੀਤ ਐਂਡ ਪਾਰਟੀ ਵੱਲੋਂ 'ਵੇ ਮੈਂ ਝਾਂਜਰਾ ਮੰਗਵਾਈਆਂ ਲਾਹੌਰ ਤੋਂ', ਅਰਸ਼ਦੀਪ ਐਂਡ ਪਾਰਟੀ ਵੱਲੋਂ 'ਤੇਰੀ ਵੇ ਡਰਾਇਵਰਾਂ ਅਮਰੀਕਾਂ ਵਾਲਿਆ, ਜਸ਼ਪ੍ਰਰੀਤ ਤੇ ਜੈਸਮੀਨ ਨੇ ਗੌਰਿਆਂ ਪੈਰਾਂ ਨੂੰ ਬੋੋਚ-ਬੋਚ ਰੱਖਦੀ' ਆਇਟਮ ਪੇਸ਼ ਕਰਕੇ ਦਰਸ਼ਕਾਂ ਵਿੱਚ ਪੂਰੀ ਵਾਹ-ਵਾਹ ਖੱਟੀ । ਪੋ੍ਗਰਾਮ ਦੇ ਆਖੀਰ ਵਿੱਚ ਪੰਜਾਬੀ ਸੱਭਿਆਚਾਰ ਦਾ ਅਮੀਰ ਵਿਰਸਾ ਤੇ ਅਲੌਪ ਹੁੰਦੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀਆਂ ਬੋਲੀਆਂ ਨਾਲ ਗੁੰਦਿਆਂ ਸਾਕਸ਼ੀ ਅਤੇ ਉਸਦੀਆਂ ਸਹਿਯੋਗਣਾ ਵੱਲੋਂ ਗਿੱਧਾ ਪੇਸ਼ ਕੀਤਾ । ਪੋ੍ਗਰਾਮ ਦੇ ਅਖੀਰ ਵਿੱਚ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਪੋ੍ਗਰਾਮ ਵਿੱਚ ਭਾਗ ਲੈਣ ਵਾਲੀਆਂ ਵਿਦਿਆਰਥਣਾਂ ਅਤੇ ਉਨਾਂ ਦੇ ਮਾਪਿਆਂ, ਅਧਿਆਪਕਾਂ ਨੂੰ ਤੀਆਂ ਦੇ ਤਿਉਹਾਰ ਦੀ ਮੁਬਾਰਕਬਾਦ ਦਿੱਤੀ। ਇਸ ਤਰਾਂ੍ਹ ਇਹ ਤੀਆਂ ਦਾ ਪੋ੍ਗਰਾਮ ਆਉਦੀਆਂ ਅਮਿਟ ਯਾਦਾਂ ਛੱਡਦਾ ਸਮਾਪਤ ਹੋਇਆ।