ਸ਼ੰਭੂ ਗੋਇਲ, ਲਹਿਰਾਗਾਗਾ

ਗੁਰੂ ਸੁਦਰਸ਼ਨ ਜੀ ਦੀ ਜਨਮ ਸ਼ਤਾਬਦੀ ਸ਼ਤਾਬਦੀ ਦੇ ਸਬੰਧ ਵਿੱਚ ਸਥਾਨਕ ਐਸਐਸ ਜੈਨ ਸਭਾ ਵੱਲੋਂ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ 'ਚ ਲਗਭਗ 200 ਵਿਅਕਤੀਆਂ ਨੇ ਖੂਨਦਾਨ ਕੀਤਾ। ਇਸ ਕੈਂਪ 'ਚ ਹਲਕਾ ਲਹਿਰਾ ਦੇ ਐਮਐਲਏ ਐਡਵੋਕੇਟ ਬਰਿੰਦਰ ਗੋਇਲ, ਐਡਵੋਕੇਟ ਗੌਰਵ ਗੋਇਲ, ਮਨੀਸ਼ ਜੈਨ ਅਤੇ ਅਸ਼ੀਸ਼ ਜੈਨ ਦਿੱਲੀ ਤੋਂ ਇਲਾਵਾ ਜਗਦੀਸ਼ ਰਾਏ ਜੈਨ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਸਮੇਂ ਹੰਸ ਰਾਜ ਜੈਨ ਅਤੇ ਪੁਨੀਤ ਗਰਗ ਜੈਨ ਨੇ ਦੱਸਿਆ, ਕਿ ਬਲੱਡ ਬੈਂਕ ਸਿਵਲ ਹਸਪਤਾਲ ਸੰਗਰੂਰ ਦੇ ਸਹਿਯੋਗ ਨਾਲ ਇਹ ਕੈਂਪ ਲਾਇਆ ਗਿਆ ਹੈ। ਜਿਸ ਨੂੰ ਲੈ ਕੇ ਖੂਨਦਾਨੀਆਂ ਵਿਚ ਭਾਰੀ ਉਤਸ਼ਾਹ ਹੈ। ਇਸ ਕੈਂਪ ਦੀ ਵਿਸ਼ੇਸ਼ਤਾ ਇਹ ਵੀ ਰਹੀ ਕਿ 88 ਵਾਰ ਖੂਨਦਾਨ ਕਰ ਚੁੱਕੇ ਵਿਪਨ ਜਿੰਦਲ ਲੇਹਲ ਕਲਾਂ ਅਤੇ 54 ਵਾਰ ਖ਼ੂਨਦਾਨ ਕਰ ਚੁੱਕੇ ਗੁਰਜੰਟ ਸਿੰਘ ਸੰਗਤਪੁਰਾ ਨੇ ਅੱਜ ਵੀ ਕੈਂਪ ਵਿੱਚ ਪਹੁੰਚ ਕੇ ਖੂਨਦਾਨ ਕੀਤਾ। ਉਦਘਾਟਨ ਕਰਨ ਉਪਰੰਤ ਵਿਧਾਇਕ ਗੋਇਲ ਨੇ ਕਿਹਾ, ਕਿ ਪੂਰਾ ਦੇਸ਼ ਹੀ ਨਹੀਂ ਸੰਸਾਰ ਭਰ ਵਿੱਚ ਜੈਨ ਸਮਾਜ ਨਾਲ ਜੁੜੇ ਲੋਕ ਸਮਾਜ ਭਲਾਈ ਕੰਮਾਂ ਵਿੱਚ ਲੱਗੇ ਹੋਏ ਹਨ। ਸਥਾਨਕ ਐਸ ਐਸ ਜੈਨ ਸਭਾ ਵੱਲੋਂ ਲਾਇਆ ਖੂਨਦਾਨ ਕੈਂਪ ਇੱਕ ਸ਼ਲਾਘਾਯੋਗ ਕਦਮ ਹੈ। 200 ਵਿਅਕਤੀਆਂ ਵੱਲੋਂ ਦਿੱਤਾ ਖੂਨਦਾਨ ਸੈਂਕੜੇ ਜਾਨਾਂ ਬਚਾਉਣ ਵਿਚ ਸਹਾਈ ਹੋਵੇਗਾ। ਇਸ ਤੋਂ ਵੱਡਾ ਹੋਰ ਕੋਈ ਪੁੰਨ ਦਾ ਕੰਮ ਨਹੀਂ ਹੈ।ਇਸ ਸਮੇਂ ਉਨਾਂ੍ਹ ਨਾਲ ਪੀ ਏ ਰਾਕੇਸ਼ ਕੁਮਾਰ, ਦੀਪਕ ਜੈਨ, ਦੀਪੂ ਗੋਇਲ, ਰੋਹਿਤ ਕੁਮਾਰ, ਰਜਨੀਸ਼ ਰਾਜੂ ਕੌਂਸਲਰ,ਸੰਜੀਵ ਕੁਮਾਰ ਰੋਡਾ ਅਤੇ ਹੋਰ ਵੀ ਜੈਨ ਸਮਾਜ ਨਾਲ ਜੁੜੇ ਆਗੂ ਮੌਜੂਦ ਸਨ।