ਬੂਟਾ ਸਿੰਘ ਚੌਹਾਨ, ਸੰਗਰੂਰ :

ਕੁਲਹਿੰਦ ਕਿਸਾਨ ਸਭਾ ਅਤੇ ਪੰਜਾਬ ਖੇਤ ਮਜ਼ਦੂਰ ਸਭਾ ਦੀ ਸਾਂਝੀ ਮੀਟਿੰਗ ਸੁਤੰਤਰ ਭਵਨ ਵਿਖੇ ਹੋਈ। ਇਹ ਮੀਟਿੰਗ ਸਤਵੰਤ ਸਿੰਘ ਖੰਡੇਬਾਦ, ਸੁਰਿੰਦਰ ਭੈਣੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਕਿਸਾਨੀ ਮਸਲਿਆਂ ਬਾਰੇ ਵਿਚਾਰ ਚਰਚਾ ਹੋਈ।

ਸਾਥੀ ਸੁਖਦੇਵ ਸ਼ਰਮਾ ਹਾਜ਼ਰ ਹੋਏ ਮੀਟਿੰਗ ਦੇ ਫ਼ੈਸਲੇ ਰਿਲੀਜ਼ ਕਰਦਿਆਂ ਹਰਦੇਵ ਸਿੰਘ ਬਖ਼ਸੀਵਾਲਾ ਨੇ ਦੱਸਿਆ ਖੇਤੀ ਸਬੰਧੀ ਤਿੰਨੇ ਆਰਡੀਨੈੱਸ ਜਿਨ੍ਹਾਂ ਵਿੱਚ ਖੇਤੀ ਦਾ ਕੰਪਨੀ ਕਰਨ ਕਰਨ ਕੀਤਾ ਜਾ ਰਿਹਾ ਹੈ। ਮੰਡੀਆਂ ਤੋੜਕੇ ਘੱਟੋਂ ਘੱਟ ਭਾਅ 'ਤੇ ਖ਼ਰੀਦ ਬੰਦ ਕਰਨੀਆਂ ਵਸਤਾਂ ਐਕਟ ਵਿੱਚ ਸੋਧ ਕਰਕੇ ਜ਼ਖੀਰੇ ਬਾਜ਼ਾ ਦੇ ਹਵਾਲੇ ਕਰਨਾ, ਠੇਕਾ ਖੇਤੀ ਲਾਗੂ ਕਰਨਾ ਅਤੇ ਬਿਜਲੀ ਐਕਟ 2020 ਦੇ ਖ਼ਿਲਾਫ਼ ਅਤੇ ਕਿਸਾਨੀ ਅਤੇ ਖੇਤ ਮਜ਼ਦੂਰਾਂ ਦੇ ਕਰਜ਼ੇ ਆਫ਼ ਕਰਨ, ਫੂਡਸਕਿਉਰਟੀ ਅਧੀਨ ਬੇ-ਜ਼ਮੀਨੇ ਅਤੇ ਛੋਟੇ ਕਿਸਾਨੀ ਨੂੰ ਸਸਤਾ ਅਨਾਜ ਖ਼ਿਲਾਫ਼ ਲਗਾਤਾਰ ਸੰਘਰਸ਼ ਵਿੱਿਢਆ ਜਾਵੇਗਾ।

ਆਗੂਆਂ ਦੱਸਿਆ ਕਿ ਜਥੇਬੰਦੀਆਂ 10 ਜਲਾਈ ਤੋਂ 5 ਸਤੰਬਰ ਤੱਕ ਸੰਘਰਸ਼ ਕੀਤਾ ਜਾਵੇਗਾ। 20 ਜਲਾਈ ਤੱਕ ਪਿੰਡਾਂ ਵਿੱਚ ਜੱਥਾ ਮਾਰਚ ਕੀਤਾ ਜਾਵੇਗਾ। ਦੁਸਰੇ ਪੜਾਆ ਵਿੱਚ 10 ਅਗਸਤ ਤੋਂ 14 ਅਗਸਤ ਤੱਕ 2020 ਤੱਕ ਡਿਪਟੀ ਕਮਿਸ਼ਨਰ ਅਤੇ ਐੱਸਡੀਐੱਮ ਨੂੰ ਭਾਰਤ ਦੇ ਰਾਸ਼ਟਰਪਤੀ ਦੇ ਨਾ ਮੰਗ ਪੱਤਰ ਦਿੱਤਾ ਜਾਵੇਗਾ ਅਤੇ 1 ਸਤੰਬਰ ਤੋਂ 5 ਸਤੰਬਰ ਤੱਕ ਜ਼ਿਲ੍ਹਾ ਤਹਿਸੀਲ ਦਫ਼ਤਰਾਂ ਵਿੱਚ 24, 24 ਘੰਟੇ ਦੀ ਭੁੱਖ ਹੜਤਾਲ ਕੀਤੀ ਜਾਵੇਗੀ।

ਇਸ ਮੀਟਿੰਗ ਵਿੱਚੋਂ ਹੋਰਨਾ ਤੋਂ ਇਲਾਵਾ ਨਿਰਮਲ ਸਿੰਘ, ਲੱਛਮੀ ਚੰਦ, ਮਲਕੀਤ ਸਿੰਘ, ਬਲਵਿੰਦਰ ਸਿੰਘ ਖੰਡੇਬਾਦ, ਨਿਰੀਜਨ ਸਿੰਘ, ਸੰਗਰੂਰ ਸ਼ਾਮਿਲ ਹੋਏ। ਅੰਤ ਵਿੱਚ ਸਾਥੀ ਸਤਵੰਤ ਸਿੰਘ ਖੰਡੇਵਾਦ ਨੇ ਧੰਨਵਾਦ ਕਰਦਿਆਂ ਕਿਹਾ ਕਿ ਸਾਰੇ ਸੰਘਰਸ਼ ਨੂੰ ਤਨਦੇਹੀ ਨਾਲ ਲਾਗੂ ਕੀਤਾ ਜਾਵੇ।