ਬਲਜੀਤ ਸਿੰਘ ਟਿੱਬਾ, ਸੰਗਰੂਰ : ਨਗਰ ਸੁਧਾਰ ਟਰੱਸਟ ਦੇ ਟਰੱਸਟੀਆਂ ਸੰਤੋਸ਼ ਕੁਮਾਰੀ, ਪਰਮਾਨੰਦ ਅਤੇ ਲਛਮਣ ਦਾਸ ਲਾਲਕਾ ਨੇ ਪ੍ਰਰੈੱਸ ਕਾਨਫ਼ਰੰਸ ਕਰਕੇ ਇੰਪਰੂਵਮੈਂਟ ਟਰੱਸਟ ਦੇ ਅਧਿਕਾਰੀਆਂ ਤੇ ਇਲਜ਼ਾਮ ਲਗਾਏ ਕਿ ਟਰੱਸਟ ਵੱਲੋਂ ਪਿਛਲੇ ਸਮੇਂ ਦੌਰਾਨ ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਲਾਈਆਂ ਟਾਈਲਾਂ ਆਦਿ ਘਟੀਆਂ ਮਟੀਰੀਅਲ ਲਾਇਆ ਗਿਆ ਜਦੋਂ ਬਰਸਾਤ ਆਈ ਤਾਂ ਉਹ ਸੜਕਾਂ ਗਲੀਆਂ ਦਬ ਗਈਆਂ ਹਨ ਤੇ ਉਨਾਂ੍ਹ 'ਚ ਵੱਡੇ-ਵੱਡੇ ਖੱਡੇ ਪੈ ਗਏ।

ਟਰੱਸਟੀ ਮੈਂਬਰਾਂ ਨੇ ਰੋਸ ਜ਼ਾਹਰ ਕੀਤਾ ਕਿ ਜਦੋਂ ਇੰਪਰੂਵਮੈਂਟ ਟਰੱਸਟ ਦੇ ਅਧਿਕਾਰੀਆਂ ਤੋਂ ਠੇਕੇਦਾਰਾਂ ਨੂੰ ਕੀਤੀਆਂ ਅਦਾਇਗੀਆਂ ਜਾਂ ਹੋਰ ਕੰਮਾਂ ਦੀ ਜਾਣਕਾਰੀ ਹਾਸਲ ਕਰਨ ਸੰਬੰਧੀ ਪਹੁੰਚ ਕੀਤੀ ਤਾਂ ਅੱਗੋਂ ਅਧਿਕਾਰੀਆਂ ਵੱਲੋਂ ਜਾਣਕਾਰੀ ਦੇਣ ਦੀ ਬਜਾਏ ਉਲਟਾ ਦੁਰਵਿਵਹਾਰ ਕੀਤਾ ਜਾਂਦਾ ਹੈ।

ਉਨਾਂ੍ਹ ਟਰੱਸਟ ਦੇ ਅਧਿਕਾਰੀਆਂ 'ਤੇ ਦੋਸ਼ ਲਗਾਉਂਦਿਆਂ ਦੱਸਿਆ ਕਿ ਜਦੋਂ ਸਬੰਧਤ ਅਧਿਕਾਰੀਆਂ ਨੂੰ ਚਾਹੀਦਾ ਸੀ ਕਿ ਇਹ ਮਟੀਰੀਅਲ ਦੀ ਜਾਂਚ ਕਰਕੇ ਜੇਕਰ ਘਟੀਆ ਮਟੀਰੀਅਲ ਵਰਤਿਆ ਗਿਆ ਸੀ ਤਾਂ ਕਿ ਉਨਾਂ੍ਹ ਖ਼ਿਲਾਫ਼ ਕਾਰਵਾਈ ਕਰਨੀ ਬਣਦੀ ਸੀ ਅਤੇ ਅਦਾਇਗੀਆਂ ਰੋਕਣੀਆਂ ਚਾਹੀਦੀਆਂ ਸਨ।

ਟਰੱਸਟੀਆਂ ਨੇ ਕੀਤੀ ਜਾਂਚ ਦੀ ਮੰਗ:

ਇੰਪਰੂਵਮੈਂਟ ਟਰੱਸਟ ਦੇ ਉਕਤ ਮੈਂਬਰਾਂ ਨੇ ਇਸ ਸਾਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਤਾਂ ਕਿ ਵਿਕਾਸ ਕੰਮਾਂ 'ਚ ਹੋਏ ਘਪਲੇ ਨੂੰ ਬੇਪਰਦ ਕੀਤਾ ਜਾ ਸਕੇ ਅਤੇ ਟਰੱਸਟੀ ਮੈਂਬਰਾਂ ਨਾਲ ਦੁਰਵਿਵਹਾਰ ਕਰਨ ਵਾਲੇ ਸੰਬੰਧਤ ਅਧਿਕਾਰੀਆਂ ਖ਼ਲਿਾਫ਼ ਵੀ ਕਾਰਵਾਈ ਕਰਨ ਦੀ ਮੰਗ ਕੀਤੀ।

ਇਸ ਸਬੰਧੀ ਇੰਪਰੂਵਮੈਂਟ ਟਰੱਸਟ ਸੰਗਰੂਰ ਦੇ ਅਧਿਕਾਰੀਆਂ ਈਓ ਅਤੇ ਐੱਸਡੀਓ ਨਾਲ ਗੱਲ ਕਰਨੀ ਚਾਹੀ ਤਾਂ ਉਨਾਂ੍ਹ ਵਾਰ-ਵਾਰ ਫੋਨ ਕਰਨ 'ਤੇ ਫੋਨ ਚੁੱਕਨਾ ਮੁਨਾਸਿਫ ਨਹੀਂ ਸਮਿਝਆ।