ਗੁਰਮੁੱਖ ਸਿੰਘ ਹਮੀਦੀ, ਮਹਿਲ ਕਲਾਂ :

ਅਧਿਆਪਕ ਜੱਥੇਬੰਦੀ ਡੀਟੀਐੱਫ ਦੇ ਸੂਬਾ ਪੱਧਰੀ 'ਸਕੱਤਰ ਹਟਾਓ ਸਿੱਖਿਆ ਬਚਾਓ' ਸੱਦੇ ਤਹਿਤ ਮਹਿਲ ਕਲਾਂ ਵਿਖੇ ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਦਾ ਪੁਤਲਾ ਫ਼ੂਕਿਆ ਗਿਆ। ਇਸ ਮੌਕੇ ਜਥੇਬੰਦੀ ਦੇ ਬਲਾਕ ਪ੍ਰਧਾਨ ਮਾਲਵਿੰਦਰ ਸਿੰਘ ਬਰਨਾਲਾ, ਜ਼ਿਲ੍ਹਾ ਪ੍ਰਰੈਸ ਸਕੱਤਰ ਬਲਜਿੰਦਰ ਪ੍ਰਭੂ, ਨਿਰਮਲ ਸਿੰਘ ਚੁਹਾਣਕੇ, ਬਲਾਕ ਸਕੱਤਰ ਰਘਵੀਰ ਕਰਮਗੜ੍ਹ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਆਨਲਾਈਨ ਸਿੱਖਿਆ ਦੀ ਆੜ ਹੇਠ ਵਿਦਿਆਰਥੀਆਂ ਅੰਦਰ ਅਸੱਭਿਅਕ ਸੁਆਦਾਂ ਤੇ ਰੁਚੀਆਂ ਦਾ ਸੰਚਾਰ ਕੀਤਾ ਜਾ ਰਿਹਾ ਹੈ ਤੇ ਸਕੂਲ ਖੁੱਲ੍ਹਦਿਆਂ ਹੀ ਬੱਚਿਆਂ ਨੂੰ ਪੜ੍ਹਨ ਦਾ ਢੁੱਕਵਾਂ ਵਾਤਾਵਰਨ ਪ੍ਰਦਾਨ ਕਰਨ ਦੀ ਬਜਾਏ, ਸਗੋਂ ਨਿੱਤ ਦੇ ਬੇਲੋੜੇ ਪੇਪਰਾਂ ਦਾ ਬੋਝ ਪਾਇਆ ਜਾ ਰਿਹਾ। ਉਨ੍ਹਾਂ ਕਿਹਾ ਕਿ ਪ੍ਰਰੀਖਿਆ ਦੇ ਦਿਨ ਨਜਦੀਕ ਹਨ ਤੇ ਸਿੱਖਿਆ ਸਕੱਤਰ ਨੇ ਅਨੇਕਾਂ ਅਧਿਆਪਕਾਂ ਨੂੰ ਬੱਚਿਆਂ ਦੀਆਂ ਜਮਾਤਾਂ 'ਚੋਂ ਕੱਢ ਕੇ ਝੂਠੇ ਅੰਕੜੇ ਇਕੱਠੇ ਕਰਨ 'ਤੇ ਲਗਾ ਰੱਖਿਆ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ 14 ਜਨਵਰੀ ਤੋਂ ਲੈ ਕੇ 20 ਜਨਵਰੀ ਤੱਕ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ।

ਆਗੂਆਂ ਨੇ ਜ਼ੋਰਦਾਰ ਮੰਗ ਕੀਤੀ ਕਿ ਅੌਨਲਾਈਨ ਤੇ ਮੋਬਾਇਲੀ ਸਿੱਖਿਆ ਤੁਰੰਤ ਬੰਦ ਕੀਤੀ ਜਾਵੇ ਅਤੇ ਬੇਲੋੜਾ ਅਫਸਰੀ ਦਖ਼ਲ ਬੰਦ ਕੀਤਾ ਜਾਵੇ।

ਇਸ ਸਮੇਂ ਕੁਲਦੀਪ ਸਿੰਘ, ਅਵਤਾਰ ਸਿੰਘ ਪੰਡੋਰੀ, ਭਰਪੂਰ ਸਿੰਘ, ਲਖਵੀਰ ਸਿੰਘ, ਹਰਜਿੰਦਰ ਸਿੰਘ, ਸੁਖਵਿੰਦਰ ਸਿੰਘ ਗੁਰਮ, ਭਿੰਦਰਜੀਤ ਕੌਰ, ਰੁਚੀ ਗੁਪਤਾ , ਰਾਜਵੀਰ ਕੌਰ, ਗੁਰਜੰਟ ਸਿੰਘ, ਚਮਕੌਰ ਸਿੰਘ, ਭੁਪਿੰਦਰ ਸਿੰਘ ਠੁੱਲੀਵਾਲ,ਹਰਪਾਲਜੀਤ ਸਿੰਘ, ਜਰਨੈਲ ਸਿੰਘ, ਮਨਜੋਤ ਸਿੰਘ ਛਾਪਾ ਹਾਜਰ ਸਨ।