ਹਰਮੇਸ਼ ਸਿੰਘ ਮੇਸ਼ੀ, ਦਿੜ੍ਹਬਾ :

ਐਤਵਾਰ ਦੀ ਰਾਤ ਨੂੰ ਦਿੜ੍ਹਬਾ ਸ਼ਹਿਰ ਦੇ ਰਾਸ਼ਟਰੀ ਮਾਰਗ ਉਤੇ ਕਾਰ ਅਤੇ ਮੋਟਰ ਸਾਇਕਲ ਦੀ ਟੱਕਰ ਵਿਚ ਕਾਰ ਦੇ ਡਿਵਾਈਡਰ ਨਾਲ ਸਿੱਧੀ ਟੱਕਰ ਹੋ ਜਾਣ ਨਾਲ ਕਾਰ ਸਵਾਰ ਇੱਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਮੋਟਰ ਸਾਈਕਲ ਸਵਾਰ ਸਮੇਤ ਚਾਰ ਵਿਅਕਤੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ, ਜਿਨਾਂ ਨੂੰ ਇਲਾਜ ਲਈ ਸੰਗਰੂਰ ਹਸਪਤਾਲ ਦਾਖ਼ਲ ਕਰਵਾਇਆ ਗਿਆ।

ਜਾਣਕਾਰੀ ਅਨੁਸਾਰ ਕਾਰ ਸੰਗਰੂਰ ਵੱਲੋਂ ਆ ਰਹੀ ਸੀ, ਦੂਜੇ ਪਾਸੇ ਉਸੇ ਸਾਈਡ ਤੋਂ ਆ ਕੇ ਮੋਟਰ ਸਾਈਕਲ ਸਵਾਰ ਰਾਜਿੰਦਰ ਸਿੰਘ ਨੇ ਪੁੱਲ ਦੇ ਸ਼ੁਰੂ ਹੁੰਦੇ ਡਿਵਾਈਡਰ ਦੇ ਕੱਟ ਨੂੰ ਪਾਸ ਕਰਨਾ ਚਾਹਿਆ ਤਾਂ ਮੋਟਰ ਸਾਈਕਲ ਅਤੇ ਕਾਰ ਦੀ ਟੱਕਰ ਹੋ ਗਈ ਜਿਸ ਨਾਲ ਕਾਰ ਡਿਵਾਈਡਰ ਨਾਲ ਜਾ ਟਕਰਾਈ. ਜਿਸ ਨਾਲ ਉਸ 'ਚ ਸਵਾਰ ਵਿਅਕਤੀ ਪ੍ਕਾਸ਼ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਤਰ੍ਹਾਂ ਕਾਰ ਵਿਚ ਸਵਾਰ ਚਾਰ ਵਿਅਕਤੀ ਨਿਵਾਸੀ ਪਰਦੀਪ ਸਿੰਘ, ਕੁਲਵਿੰਦਰ ਸਿੰਘ, ਸਰਬਜੀਤ ਸਿੰਘ ਅਤੇ ਪਰਗਟ ਸਿਘ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ ਹਨ ਅਤੇ ਮੋਟਰ ਸਾਈਕਲ ਸਵਾਰ ਰਾਜਿੰਦਰ ਸਿੰਘ ਵੀ ਰੂਪ 'ਚ ਜ਼ਖ਼ਮੀ ਹੋਣ ਕਰਕੇ ਸੰਗਰੂਰ ਤੋਂ ਡੀਐੱਮਸੀ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਪਰਦੀਪ ਸਿੰਘ ਅਤੇ ਪਰਗਟ ਸਿੰਘ ਨੂੰ ਵੀ ਡੀਐੱਮਸੀ ਦਾਖਲ ਕਰਵਾਇਆ ਗਿਆ। ਪੁਲਿਸ ਜਾਂਚ ਵਿਚ ਲੱਗ ਗਈ ਹੈ।