ਸਟਾਫ ਰਿਪੋਰਟਰ, ਬਰਨਾਲਾ : ਬਰਨਾਲਾ ਹੰਡਿਆਇਆ ਰੋਡ ਬਰਨਾਲਾ ਸ੍ਰੀ ਗੁਰਦੁਆਰਾ ਪ੍ਰਗਟਸਰ ਸਾਹਿਬ ਨੇੜੇ ਆਟੋ ਤੇ ਕਾਰ ਦੀ ਟੱਕਰ 'ਚ ਆਟੋ ਚਾਲਕ ਜ਼ਖਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਬਰਨਾਲਾ 'ਚ ਦਾਖ਼ਲ ਕਰਵਾਇਆ ਗਿਆ। ਇਸ ਹਾਦਸੇ 'ਚ ਆਟੋ ਤੇ ਕਾਰ ਬੂਰੀ ਤਰ੍ਹਾ ਨੁਕਸਾਨੇ ਗਏ। ਸਿਵਲ ਹਸਪਤਾਲ 'ਚ ਦਾਖ਼ਲ ਆਟੋ ਚਾਲਕ ਬਲਵਿੰਦਰ ਸਿੰਘ ਵਾਸੀ ਲੱਖੀ ਕਾਲੋਨੀ ਵਾਸੀ ਬਰਨਾਲਾ ਨੇ ਦੱਸਿਆ ਕਿ ਉਹ ਕਸਬਾ ਹੰਡਿਆਇਆ ਤੋਂ ਆਟੋ 'ਚ ਸਵਾਰਿਆਂ ਲੈ ਕੇ ਕਚਿਹਿਰੀ ਚੌਕ ਤੋਂ ਆ ਰਿਹਾ ਸੀ ਤਾਂ ਗੁਰਦੁਆਰਾ ਪ੍ਰਗਟਸਰ ਸਾਹਿਬ ਨੇੜੇ ਕਚਿਹਿਰੀ ਚੌਕ ਦੀ ਸਾਈਡ ਤੋਂ ਆ ਰਹੀ ਕਾਰ ਨੇ ਲਾਪ੍ਰਵਾਹੀ ਤੋਂ ਓਵਰਟੈਕ ਕਰਦੇ ਹੋਏ ਸਿੱਧੀ ਟੱਕਰ ਮਾਰ ਦਿੱਤੀ। ਥਾਣਾ ਸਿਟੀ-2 ਦੇ ਥਾਣੇਦਾਰ ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਕੋਈ ਸ਼ਿਕਾਇਤ ਦਰਜ ਨਹੀਂ ਹੋਈ। ਜਦ ਕੋਈ ਵੀ ਸ਼ਿਕਾਇਤ ਮਿਲੇਗੀ ਤਾਂ ਕਾਰਵਾਈ ਕੀਤੀ ਜਾਵੇਗੀ।