ਪਰਦੀਪ ਸਿੰਘ ਕਸਬਾ, ਸੰਗਰੂਰ : ਜ਼ਿਲ੍ਹਾ ਸੰਗਰੂਰ ਦੇ ਬਲਾਕ ਭਵਾਨੀਗੜ੍ਹ ਵਿੱਚ ਇੱਕ 65 ਸਾਲਾ ਅੌਰਤ ਦੀ ਰਹਿਬਰ ਹਸਪਤਾਲ ਪਟਿਆਲਾ ਵਿਖੇ ਮੌਤ ਹੋ ਜਾਣ ਨਾਲ ਜ਼ਿਲ੍ਹੇ ਵਿੱਚ ਕੁੱਲ ਕੋਰੋਨਾ ਨਾਲ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ 126 ਹੋ ਗਈ ਹੈ। ਸੰਗਰੂਰ ਦੇ ਵੱਖ-ਵੱਖ ਬਲਾਕਾਂ ਵਿੱਚ 43 ਨਵੇਂ ਕੋਰੋਨਾ ਦੇ ਮਾਮਲੇ ਆਏ ਹਨ। ਜਿਨ੍ਹਾਂ ਦੀ ਗਿਣਤੀ ਕੁੱਝ ਇਸ ਤਰ੍ਹਾਂ ਹੈ ਸੰਗਰੂਰ ਦੇ ਧੂਰੀ ਬਲਾਕ ਵਿੱਚ 4, ਸੰਗਰੂਰ ਬਲਾਕ ਵਿੱਚ 8, ਸ਼ੇਰਪੁਰ ਬਲਾਕ ਵਿੱਚ 1, ਫਤਿਹਗੜ੍ਹ ਪੰਜਗਰਾਂਈਆ ਬਲਾਕ ਵਿੱਚ 4, ਮੂਣਕ ਬਲਾਕ ਵਿੱਚ 3, ਕੌਹਰੀਆਂ ਬਲਾਕ ਵਿੱਚ 3, ਲੌਂਗੋਵਾਲ ਬਲਾਕ ਵਿੱਚ 5, ਮਾਲੇਰਕੋਟਲਾ ਬਲਾਕ ਵਿੱਚ 4, ਭਵਾਨੀਗੜ੍ਹ ਬਲਾਕ ਵਿੱਚ 5, ਅਮਰਗੜ੍ਹ ਬਲਾਕ ਵਿੱਚ 1 ਅਤੇ ਅਹਿਮਦਗੜ੍ਹ ਬਲਾਕ ਵਿੱਚ 5 ਕੋਰੋਨਾ ਦੇ ਨਵੇਂ ਮਰੀਜ਼ ਆਏ ਹਨ ਇਸ ਤਰ੍ਹਾਂ ਜ਼ਿਲ੍ਹੇ ਵਿੱਚ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 3167 ਅਤੇ ਐਕਟਿਵ ਕੋਰੋਨਾ ਮਰੀਜ਼ਾਂ ਦੀ ਗਿਣਤੀ 552 ਹੋ ਗਈ ਹੈ।

ਜ਼ਿਲ੍ਹਾ ਸੰਗਰੂਰ ਦੇ ਲੋਕਾਂ ਲਈ ਖ਼ੁਸ਼ੀ ਦੀ ਖ਼ਬਰ ਹੈ ਅੱਜ 34 ਜਣਿਆਂ ਨੇ ਹੋਰ ਕੋਰੋਨਾ ਨੂੰ ਹਰਾ ਕੇ ਘਰ ਵਾਪਸੀ ਕੀਤੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਰਾਮਵੀਰ ਨੇ ਦਿੱਤੀ।

ਸ਼੍ਰੀ ਰਾਮਵੀਰ ਨੇ ਦੱਸਿਆ ਕਿ ਅੱਜ ਸਫ਼ਲ ਇਲਾਜ ਤੋਂ ਬਾਅਦ ਘਰਾਂ ਨੂੰ ਪਰਤੇ ਮਰੀਜ਼ਾਂ 'ਚੋਂ 1 ਮਰੀਜ਼ ਮਾਲੇਰਕੋਟਲਾ ਤੋਂ ਜਦਕਿ 2 ਮਰੀਜ਼ ਸੰਗਰੂਰ ਤੋਂ ਅਤੇ 31 ਜਣਿਆਂ ਨੇ ਹੋਮ ਕੁਆਰਨਟਾਈਨ 'ਚ ਹੀ ਕੋਰੋਨਾ ਨੂੰ ਹਰਾਇਆ। ਜ਼ਿਲ੍ਹੇ ਵਿੱਚ ਕੋਰੋਨਾ ਨੂੰ ਮਾਤ ਦੇਣ ਵਾਲੇ ਮਰੀਜ਼ਾਂ ਦੀ ਗਿਣਤੀ 2489 ਹੋ ਗਈ ਹੈ।

ਇਹ ਜਾਣਕਾਰੀ ਸੀਨੀਅਰ ਮੈਡੀਕਲ ਅਫ਼ਸਰ ਡਾ. ਗੀਤਾ ਨੇ ਕਿਹਾ ਕਿ ਬਲਾਕ ਅਧੀਨ ਪਿੰਡ ਧਲੇਰ ਕਲਾਂ, ਫਤਿਹਗੜ੍ਹ ਪੰਜਗਰਾਈਆਂ ਅਤੇ ਕੁਠਾਲਾ ਵਿਖੇ ਕੋਵਿਡ 19 ਦੇ 117 ਨਮੂਨੇ ਲੈ ਕੇ ਜਾਂਚ ਲਈ ਭੇਜੇ ਗਏ ਹਨ, ਇਨ੍ਹਾਂ ਵਿੱਚੋਂ 10 ਰੈਪਿਡ ਐਂਟੀਜਨ ਟੈਸਟ ਦੇ ਨਮੂਨੇ ਲਏ ਗਏ ਜੋ ਕੀ ਸਾਰੇ ਨੈਗੇਟਿਵ ਆਏ।