ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਅਮਰ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ 87ਵੀਂ ਸ਼ਹੀਦੀ ਬਰਸੀ ਦੇ ਸਬੰਧ 'ਚ ਵਿਸ਼ਾਲ ਨਗਰ ਕੀਰਤਨ ਸ਼੍ਰੀ ਗੁਰੂ ਗ੍ੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਪਿੰਡ ਠੀਕਰੀਵਾਲਾ ਵਿਖੇ ਸਜਾਇਆ ਗਿਆ। ਜਿਸ ਦਾ ਪਿੰਡ ਵਾਸੀਆਂ ਵਲੋਂ ਥਾਂ-ਥਾਂ ਸਵਾਗਤੀ ਗੇਟ ਬਣਾ ਕੇ ਭਰਵਾਂ ਸਵਾਗਤ ਕੀਤਾ। ਨਗਰ ਕੀਰਤਨ ਵਿਚ ਉੱਘੇ ਰਾਗੀ-ਢਾਡੀ ਜਥਿਆਂ ਨੇ ਗੁਰੂ ਸਾਹਿਬਾਨ ਦੇ ਜੀਵਨ ਸਬੰਧੀ ਪ੍ਰਸੰਗ ਪੇਸ਼ ਕੀਤੇ । ਕੀਰਤਨ ਦੀ ਸੇਵਾ ਹਜ਼ੂਰੀ ਰਾਗੀ ਭਾਈ ਮਹਿੰਦਰ ਸਿੰਘ, ਗਿ: ਸੁਰਜਨ ਸਿੰਘ , ਗਿ: ਅਮਨਦੀਪ ਸਿੰਘ, ਗਿ: ਮੇਘ ਸਿੰਘ, ਗਿ: ਮਹਿੰਦਰ ਸਿੰਘ, ਗਿਆਨੀ ਜੋਗਿੰਦਰ ਸਿੰਘ ਦੇ ਰਾਗੀ ਜਥੇ ਨੇ ਮਨੋਹਰ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ । ਬਾਬਾ ਫ਼ਤਿਹ ਸਿੰਘ ਗਤਕਾ ਅਖਾੜਾ ਚੁਹਾਣਕੇ ਕਲਾਂ ਦੇ ਨੌਜਵਾਨਾਂ ਨੇ ਗਤਕੇ ਦੇ ਜੌਹਰ ਦਿਖਾਏ ਅਤੇ ਪਿੰਡ ਠੀਕਰੀਵਾਲਾ ਦੀ ਨੌਜਵਾਨ ਸਭਾ ਵਲੋਂ ਸਫ਼ਾਈ ਦੀ ਸੇਵਾ ਨਿਭਾਈ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਬਰਸੀ ਸਮਾਗਮ ਦੇ ਮੁੱਖ ਪ੍ਰਬੰਧਕ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਜਨ ਸਿੰਘ ਭੁੱਲਰ, ਖ਼ਜ਼ਾਨਚੀ ਅਵਤਾਰ ਸਿੰਘ ਨੰਬਰਦਾਰ ਅਤੇ ਮੌਜੂਦਾ ਸਰਪੰਚ ਕਿਰਨਜੀਤ ਹੈਪੀ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸ਼ਹੀਦ ਸੇਵਾ ਸਿੰਘ ਦੀ ਬਰਸੀ ਮਨਾਈ ਗਈ ਹੈ। ਉਨ੍ਹਾਂ ਦੱਸਿਆ ਸਾਰੀਆਂ ਰਾਜਨੀਤਕ ਪਾਰਟੀਆਂ ਦਾ ਪਿੰਡ ਵਾਸੀਆਂ ਵਲੋਂ ਬਾਈਕਾਟ ਕੀਤਾ ਗਿਆ ਹੈ। 19 ਜਨਵਰੀ ਨੂੰ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਵੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾਂ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਜਗਜੀਤ ਸਿੰਘ ਡੱਲੇਵਾਲ ਪ੍ਰਧਾਨ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ, ਜੋਗਿੰਦਰ ਯਾਦਵ ਸੰਯੁਕਤ ਕਿਸਾਨ ਮੋਰਚਾ, ਬੂਟਾ ਸਿੰਘ ਬੁਰਜ ਗਿੱਲ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ, ਜਗਸੀਰ ਸਿੰਘ ਛੀਨੀਵਾਲ ਜਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਕਾਦੀਆ ਆਦਿ ਵਲੋਂ ਅਮਰ ਸ਼ਹੀਦ ਸੇਵਾ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਣਗੇ ਅਤੇ 20 ਜਨਵਰੀ ਨੂੰ ਅਮਰਪ੍ਰਰੀਤ ਸਿੰਘ ਖਾਲਸਾ ਏਡ ਇੰਡੀਆ, ਗਾਇਕ ਕਨਵਰ ਗਰੇਵਾਲ, ਜਸਕਰਨ ਸਿੰਘ ਕਾਹਨ ਸਿੰਘ ਵਾਲਾ ਪ੍ਰਧਾਨ ਕਿਸਾਨ ਯੂਨੀਅਨ ਆਦਿ ਵਲੋਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਣਗੇ । ਪਿੰਡ ਵਾਸੀਆਂ ਵਲੋਂ ਸੰਗਤਾ ਲਈ ਥਾ-ਥਾਂ ਤੇ ਲੰਗਰ ਲਗਾਏ ਗਏ।

ਇਸ ਮੌਕੇ ਸਾਬਕਾ ਸਰਪੰਚ ਗੁਰਦਿਆਲ ਮਾਨ, ਗੁਰਦੁਆਰਾ ਕਮੇਟੀ ਦੇ ਮੈਬਰ ਮੁਖਤਿਆਰ ਸਿੰਘ ਬੱਗੜ , ਅਵਤਾਰ ਸਿੰਘ ਅੌਲਖ, , ਹਰਦੇਵ ਸਿੰਘ ਸਿੱਧੂ , ਬਲਦੇਵ ਸਿੰਘ ਨਹਿਲ , ਮਾਸਟਰ ਉਜਾਗਰ ਸਿੰਘ , ਗੁਰਤੇਜ ਸਿੰਘ ਧਾਲੀਵਾਲ , ਪੰਚ ਧਰਮਿੰਦਰ ਸਿੰਘ ਅੌਲਖ, ਅਮਨਦੀਪ ਸਿੰਘ ਅੌਲਖ, ਬਲਵਿੰਦਰ ਸਿੰਘ ਧਾਲੀਵਾਲ, ਯਸ ਭੁੱਲਰ, ਮਹੰਤ ਗੁਰਮੀਤ ਸਿੰਘ, ਸਨੀ ਠੀਕਰੀਵਾਲਾ, ਸਨੀ ਲੋਪੋਵਾਲਾ, ਜੈਸਿੰਘ ਲੋਪੋਵਾਲਾ, ਡਾ. ਜਰਨੈਲ ਸਿੰਘ, ਪ੍ਰਤਾਮ ਸਿੰਘ ਲੋਪੋਵਾਲਾ, ਮੋਹਨ ਲੋਪੋਵਾਲਾ, ਮਾ. ਉਜਾਗਰ ਸਿੰਘ, ਹਰਦੇਵ ਸਿੰਘ ਿਢੱਲੋਂ, ਮੁਖਤਿਆਰ ਸਿੰਘ, ਦਰਸ਼ਨ ਸਿੰਘ, ਅਮਨਦੀਪ ਸਿੰਘ ਪੰਚ, ਧਰਮਿੰਦਰ ਸਿੰਘ ਪੰਚ, ਮਨਪ੍ਰਰੀਤ ਸਿੰਘ ਪੰਚ, ਅਵਤਾਰ ਸਿੰਘ, ਬਲਜੀਤ ਕੌਰ ਪੰਚ, ਸਵਰਨਜੀਤ ਕੌਰ ਪੰਚ, ਜਸਪਾਲ ਕੌਰ ਪੰਚ, ਹਰਬੰਸ ਸਿੰਘ ਅੌਲਖ, ਸੁਰਜੀਤ ਸਿੰਘ ਠੀਕਰੀਵਾਲਾ, ਮਿਉਜਕ ਅੰਪਰਾਇਰ ਸਿੱਧੂ, ਸੀਰਾ ਭੁੱਲਰ, ਜਤਿੰਦਰਪਾਲ ਸਿੰਘ ਅੌਲਖ, ਜਸਪ੍ਰਰੀਤ ਸਿੰਘ ਹੈਪੀ, ਲਖਵੀਰ ਸਿੰਘ ਮਾਨ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ ।