ਯੋਗੇਸ਼ ਸ਼ਰਮਾ, ਭਦੌੜ :

ਕਸਬਾ ਭਦੌੜ ਦੇ ਸਮਾਜ ਸੇਵੀ ਚਰਨ ਸਿੰਘ ਦੀ ਧਰਮ ਪਤਨੀ ਲੇਖਿਕਾ ਮਨਦੀਪ ਕੌਰ ਦੇ ਜਨਮ ਦਿਨ ਤੇ ਪੰਛੀਆਂ ਲਈ ਪਰਿਵਾਰ ਵੱਲੋਂ ਰੈਣ ਬਸੇਰੇ (ਆਲਣੇ) ਲਗਾਏ ਗਏ। ਇਸ ਮੌਕੇ ਕੁਦਰਤ ਪ੍ਰਰੇਮੀ ਸੁਸਾਇਟੀ ਪੰਜਾਬ ਦੇ ਮੁਖੀ ਸੰਦੀਪ ਧੌਲਾ ਉਚੇਚੇ ਤੌਰ 'ਤੇ ਪੁੱਜੇ। ਇਸ ਮੌਕੇ ਸੁਸਾਇਟੀ ਦੇ ਮੁਖੀ ਸੰਦੀਪ ਧੌਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਨਮ ਦਿਨ ਦੇ ਸ਼ੁਭ ਦਿਹਾੜੇ 'ਤੇ ਉਕਤ ਪਰਿਵਾਰ ਵੱਲੋਂ ਜੋ ਇਹ ਉਪਰਾਲਾ ਕੀਤਾ ਗਿਆ ਹੈ। ਇਸ ਦੀ ਜਿਨੀ ਵੀ ਸ਼ਲਾਘਾ ਕੀਤੀ ਜਾਵੇ ਥੋੜ੍ਹੀ ਹੈ। ਉਨ੍ਹਾਂ ਕਿਹਾ ਕਿ ਪੰਛੀ ਸਾਡੇ ਸੱਚੇ ਮਿੱਤਰ ਹਨ, ਕਿਉਂਕਿ ਇਹ ਵਾਤਾਵਰਨ ਦਾ ਸੰਤੁਲਨ ਬਣਾ ਕੇ ਰੱਖਦੇ ਹਨ, ਜੋ ਮਨੁੱਖਤਾ ਲਈ ਅਤੀ ਜ਼ਰੂਰੀ ਹੈ। ਉਨ੍ਹਾਂ ਹੋਰਨਾਂ ਲੋਕਾਂ ਨੂੰ ਵੀ ਅਪੀਲ ਕੀਤੀ, ਕਿ ਉਹ ਪੰਛੀਆਂ ਦਾ ਖਾਸ ਖਿਆਲ ਰੱਖਣ ਤੇ ਅਜਿਹੇ ਸ਼ੁਭ ਦਿਹਾੜਿਆਂ 'ਤੇ ਕੁਦਰਤ ਪ੍ਰਰੇਮੀ ਸੁਸਾਇਟੀ ਪੰਜਾਬ ਤੋਂ ਜਦੋਂ ਚਾਹੁੰਣ ਸਹਿਯੋਗ ਲੈ ਸਕਦੇ ਹਨ ਤੇ ਸੁਸਾਇਟੀ ਨੂੰ ਸਹਿਯੋਗ ਦੇ ਵੀ ਸਕਦੇ ਹਨ। ਉਨ੍ਹਾਂ ਕਿਹਾ ਕਿ ਹਰੇਕ ਮਨੁੱਖ ਦਾ ਫ਼ਰਜ਼ ਬਣਦਾ ਹੈ, ਕਿ ਪੰਛੀਆਂ ਦੀ ਦੇਖ-ਭਾਲ ਕਰੇ ਤੇ ਆਪਣੇ ਕੋਠਿਆਂ ੳੱੁਪਰ ਗਰਮੀ ਦੇ ਮੌਸਮ 'ਚ ਪੰਛੀਆਂ ਲਈ ਪਾਣੀ ਰੱਖਿਆ ਜਾਵੇ, ਉਨ੍ਹਾਂ ਦੇ ਦਾਣੇ ਪਾਣੀ ਦਾ ਵੀ ਪ੍ਰਬੰਧ ਕੀਤਾ ਜਾਵੇ, ਤਾਂ ਜੋ ਬੇਜ਼ਬਾਨ ਆਪਣੀ ਸੌਖੀ ਜਲਦੀ ਜਿਉਂ ਸਕਣ ਤੇ ਸਮਾਜ ਦੀ ਭਲਾਈ 'ਚ ਹਿੱਸਾ ਪਾਉਂਦੇ ਰਹਿਣ। ਇਸ ਮੌਕੇ ਸਮਾਜ ਸੇਵੀ ਚਰਨ ਸਿੰਘ, ਲੇਖਿਕਾ ਮਨਦੀਪ ਕੌਰ ਆਦਿ ਹਾਜ਼ਰ ਸਨ।