ਹਰਮੇਸ਼ ਸਿੰਘ ਮੇਸ਼ੀ, ਦਿੜ੍ਹਬਾ : ਆਮ ਆਦਮੀ ਪਾਰਟੀ ਵੱਲੋਂ ਹਲਕਾ ਦਿੜ੍ਹਬਾ ਵਿੱਚ ਆਪਣੀਆਂ ਸਿਆਸੀ ਸਰਗਰਮੀਆਂ ਤੇਜ ਕਰਦੇ ਹੋਏ ਅਤੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਨੌਜਵਾਨਾਂ ਨੂੰ ਸਰਕਲ ਅਨੁਸਾਰ ਅਤੇ ਬਲਾਕ ਅਨੁਸਾਰ ਅਹੁਦੇਦਾਰੀਆਂ ਦਿੱਤੀਆਂ ਗਈਆਂ।

ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੂਬਾ ਆਗੂ ਸ੍ਰੀ ਰਾਮ ਗੋਇਲ, ਇਸਤਰੀ ਵਿੰਗ ਦੀ ਆਗੂ ਜਸਵੀਰ ਕੌਰ ਸ਼ੇਰਗਿੱਲ ਅਤੇ ਪਰਮਮੀਤ ਕੌਰ ਮੌੜਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ 2017 ਦੀਆਂ ਚੋਣਾਂ ਤੋਂ ਵੀ ਜ਼ਿਆਦਾ ਸੁਚੇਤ ਅਤੇ ਜਥੇਬੰਦਕ ਢਾਂਚੇ ਵਿੱਚ ਰਹਿ ਕੇ 2022 ਦਾ ਮੋਰਚਾ ਫਤਿਹ ਕਰਨਾ ਹੈ। ਲੋਕਾਂ ਦਾ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਤੋਂ ਮੋਹ ਭੰਗ ਹੋ ਚੁੱਕਾ ਹੈ ਪਰ ਆਮ ਆਦਮੀ ਪਾਰਟੀ ਨੇ 2022 ਦੇ ਮਿਸ਼ਨ ਚਣੌਤੀ ਪੂਰਨ ਲੈਂਦੇ ਹੋਏ ਪੰਜਾਬ ਨੂੰ ਬਚਾਉਣ ਲਈ ਲੜਾਈ ਲੜ ਰਹੀ ਹੈ।

ਸਰਬ ਸੰਮਤੀ ਨਾਲ ਸਤਨਾਮ ਨਾਗਰੀ ਨੂੰ ਸਰਕਲ-1 ਗੁਰਲਾਲ ਸਿੰਘ ਨੂੰ ਸਰਕਲ-3 ਬਲਵਿੰਦਰ ਸਿੰਘ ਨੂੰ ਸਰਕਲ-2, ਸੁਖਚੈਨ ਸਿੰਘ ਨੂੰ ਸਰਕਲ-4, ਗੁਰਜੀਤ ਸਿੰਘ ਨੂੰ ਸਰਕਲ-5, ਗੁਰਮੇਲ ਸਿੰਘ ਅਤੇ ਗੁਰਪ੍ਰਰੀਤ ਸਿੰਘ ਨੂੰ ਸਰਕਲ-6 ਦਾ ਇੰਚਾਰਜ਼ ਬਣਾਇਆ ਗਿਆ ਹੈ। ਬਲਾਕ ਏ ਲਈ ਨਵਰੀਤ ਸਿੰਘ, ਨਪਿੰਦਰ ਸਿੰਘ ਸਮੂਰਾਂ, ਸਿਮਰਨ ਦਿੜ੍ਹਬਾ, ਸਤਨਾਮ ਸਿੰਘ ਅਤੇ ਦਵਿੰਦਰ ਮੁਨਸ਼ੀਵਾਲਾ ਨੂੰ ਯੂਥ ਦੇ ਆਗੂ ਚੁਣਿਆ ਗਿਆ ਹੈ। ਇੰਦਰਜੀਤ ਸ਼ਰਮਾ ਨੂੰ ਦਿੜ੍ਹਬਾ ਸ਼ਹਿਰੀ ਦਾ ਪ੍ਰਧਾਨ ਬਣਾਇਆ ਗਿਆ। ਇਸ ਤੋਂ ਇਲਾਵਾ ਸੁਰਿੰਦਰ ਸੋਨੀ ਮੌੜਾਂ ਨੂੰ ਸਰਕਲ ਏ ਦਾ ਐਸਸੀ ਵਿੰਗ ਦਾ ਪ੍ਰਧਾਨ ਅਤੇ ਰਣਜੀਤ ਖੇਤਲਾ ਨੂੰ ਮੀਤ ਪ੍ਰਧਾਨ ਲਾਇਆ ਗਿਆ ਹੈ। ਇਸ ਮੌਕੇ ਗੁਰਜਿੰਦਰ ਸਿੰਘ ਕਾਕਾ, ਨਾਜ਼ਮ ਸਿੰਘ ਿਢੱਲੋਂ, ਸੁਨੀਲ ਕੁਮਾਰ, ਰਵਿੰਦਰ ਮਾਨ, ਮਨਿੰਦਰ ਘੁਮਾਣ, ਭਗਵੰਤ ਰਾਏ, ਗੁਰਦੀਪ ਸਿੰਘ ਅਤੇ ਹੋਰ ਵਰਕਰ ਹਾਜ਼ਰ ਸਨ।

-----------