ਅਸ਼ਵਨੀ ਸੋਢੀ, ਮਾਲੇਰਕੋਟਲਾ : ਮੰਡੀ ਵਿੱਚੋਂ ਲਿਫਟਿੰਗ ਨਾ ਹੋਣ ਕਾਰਨ ਆੜ੍ਹਤੀਆਂ ਐਸ਼ੋਸੀਏਸ਼ਨ ਅਤੇ ਸ਼ੈਲਰ ਐਸ਼ੋਸੀਏਸ਼ਨ ਦੀ ਸਾਂਝੀ ਮੀਟਿੰਗ ਸਥਾਨਕ ਦਾਣਾ ਮੰਡੀ 'ਚ ਹੋਈ ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਆੜ੍ਹਤੀਆ ਐਸ਼ੋਸੀਏਸ਼ਨ ਦੇ ਪ੍ਰਧਾਨ ਸਾਜ਼ਿਦ ਗੋਰਾ ਨੇ ਦੱਸਿਆ ਕਿ ਮੰਡੀ 'ਚੋਂ ਲਿਫਟਿੰਗ ਨਾ ਹੋਣ ਦੇ ਕਾਰਨ ਆੜ੍ਹਤੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਏ। ਭਾਵਂੇ ਕਿ ਮੰਡੀ 'ਚੋਂ ਫ਼ਸਲ ਚੁੱਕਣ ਲਈ ਨਿਹਾਲ ਸਿੰਘ ਵਾਲਾ ਅਤੇ ਧਰਮਕੋਟ ਦੇ ਆਰਓ ਦੌਰਾ ਕਰ ਚੁੱਕੇ ਹਨ ਪਰ ਫਿਰ ਵੀ ਮੰਡੀਆਂ ਵਿੱਚੋਂ ਫ਼ਸਲ ਨਹੀਂ ਚੁੱਕੀ ਜਾ ਆੜ੍ਹਤੀਆਂ ਦੀਆਂ ਦੁਕਾਨਾਂ ਅੱਗੇ ਬੋਰੀਆਂ ਦੇ ਅੰਬਾਰ ਲੱਗ ਚੁੱਕੇ ਹਨ। ਸ਼ੈਲਰ ਵਾਲੇ ਮਾਲ ਨਹੀਂ ਚੁੱਕ ਰਹੇ ਜਿਸ ਕਾਰਨ ਮੰਡੀ ਵਿਚ ਜਗ੍ਹਾ ਦੀ ਘਾਟ ਅਤੇ ਕਿਸਾਨ ਆਪਣੀ ਫ਼ਸਲ ਹੋਰ ਥਾਵਾਂ 'ਤੇ ਲੈ ਕੇ ਜਾਣ ਲਈ ਮਜ਼ਬੂਰ ਹਨ। ਇਸ ਕਾਰਨ ਆੜ੍ਹਤੀਆਂ ਵੱਲੋਂ ਦਿੱਤੀਆਂ ਐਡਵਾਂਸ ਪੇਮਿਟਾਂ ਖੁਰਦ-ਬੁਰਦ ਹੋਣਗੀਆਂ ਅਤੇ ਆੜ੍ਹਤੀਆਂ ਨੂੰ ਭਾਰੀ ਆਰਥਿਕ ਤੌਰ 'ਤੇ ਨੁਕਸਾਨ ਝੱਲਣਾ ਪਵੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਡੀਸੀ ਸੰਗਰੂਰ ਨੂੰ ਜਾਣੂ ਕਰਵਾ ਦਿੱਤਾ ਹੈ। ਜਦੋਂ ਸ਼ੈਲਰ ਐਸ਼ੋਸੀਏਸ਼ਨ ਦੇ ਪ੍ਰਧਾਨ ਕੇਵਲ ਜਿੰਦਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜੋ ਆਰਓ ਕੱਟੇ ਗਏ ਹਨ, ਉਹ ਪੰਜਾਬ ਸਰਕਾਰ ਦੀਆਂ ਸ਼ਰਤਾਂ ਅਨੁਸਾਰ ਨਹੀਂ ਕੱਟੇ ਗਏ ਹਨ।

ਇਸ ਸਬੰਧੀ ਐੱਸਡੀਐੱਮ ਮਾਲੇਰਕੋਟਲਾ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਮੇਰੀ ਮੀਟਿੰਗ ਹੋ ਚੁੱਕੀ ਹੈ ਅਤੇ ਸਭ ਕੰਮ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ ਅਤੇ ਲਿਫਟਿੰਗ ਵੀ ਕਰਵਾਈ ਜਾਵੇਗੀ। ਇਸ ਮੌਕੇ ਚੇਅਰਮੈਨ ਕਰਮਜੀਤ ਸਿੰਘ ਭੂਦਨ, ਪ੍ਰਵੇਜ ਅਖ਼ਤਰ, ਸ਼ਬੀਰ ਅਬਦਾਲੀ, ਨਸੀਮ ਅਹਿਮਦ ਕਾਜੀ , ਨਛੱਤਰ ਸਿੰਘ, ਹਰਦੇਵ ਸਿੰਘ ਪਰੂਥੀ, ਅਤੁਲ ਸਿੰਗਲਾ, ਸਮਰ ਸ਼ਾਹੀ, ਸੋਨੂੰ ਜੈਨ, ਪਿੰਕੂ ਸਿੰਗਲਾ, ਅਬਦੁਲ ਗੁਫ਼ਾਰ ਤੇ ਮੁਹੰਮਦ ਸਹਿਬਾਜ਼ ਵੀ ਮੌਜੂਦ ਸਨ।