-ਇਕ ਡਿਲੀਵਰੀ ਦੇ ਲਈ 20 ਰੁਪਏ ਮਿਲ ਰਹੇ ਹਨ : ਗੁਰਪ੍ਰਰੀਤ ਸਿੰਘ

ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਦੇਸ਼ ਅੰਦਰ ਲਗਾਤਾਰ ਵਧ ਰਹੀ ਬੇਰੁਜ਼ਗਾਰ ਕਾਰਨ ਨੌਜਵਾਨ ਹੁਣ ਆਪਣਾ ਦੇਸ਼ ਛੱਡ ਵਿਦੇਸ਼ਾਂ 'ਚ ਜਾਣ ਲਈ ਮਜ਼ਬੂਰ ਹੋ ਗਏ ਹਨ। ਸੂਬਾ ਸਰਕਾਰ ਵੱਲੋਂ ਵੀ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਵਾਅਦੇ ਝੂਠੇ ਸਾਬਤ ਹੋਏ ਜਿਸ ਕਾਰਨ ਹੁਣ ਬਾਰ੍ਹਵੀਂ, ਗ੍ਰੇਜੂਏਸ਼ਨ, ਡਿਪਲੋਮਾ ਹੋਲਡਰ ਤੋਂ ਲੈ ਕੇ ਬੀਟੈੱਕ ਪਾਸ ਵਿਦਿਆਰਥੀ ਇੱਧਰ-ਉੱਧਰ ਭਟਕ ਕੇ 300 ਰੁਪਏ ਦਿਹਾੜੀ ਦੇ ਲਈ ਕੰਮ ਕਰ ਰਹੇ ਹਨ। ਦੱਸਣਯੋਗ ਹੈ ਕਿ ਜ਼ੋਮੈਟੋ ਡਿਲੀਵਰੀ ਸਰਵਿਸ ਤੋਂ ਬੇਸ਼ੱਕ ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ, ਪਰ ਇਸ ਰੁਜ਼ਗਾਰ ਨਾਲ ਬੇਰੁਜ਼ਗਾਰੀ ਦੀ ਮਾਰ ਹੇਠ ਦੱਬੇ ਨੌਜਵਾਨਾਂ ਨੂੰ ਮੂੰਹ ਦੀ ਖਾਣੀ ਪੈ ਰਹੀ ਹੈ। ਉਨ੍ਹਾਂ ਨੂੰ ਇਕ ਡਿਲਵਰੀ ਦੇ ਲਈ 20 ਰੁਪਏ ਮਿਲ ਰਹੇ ਹਨ, ਜੋ ਨਾ ਕਾਫ਼ੀ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਬਰਨਾਲਾ 'ਚ ਸ਼ੁਰੂ ਹੋਏ ਜ਼ੋਮਾਟੋ ਹੋਮ ਡਿਲੀਵਰੀ ਸਰਵਿਸ 'ਚ ਡਿਲੀਵਰੀ 'ਤੇ ਕੰਮ ਕਰ ਰਹੇ ਡਿਲੀਵਰੀ ਮੈਨ 'ਚ ਬਾਰ੍ਹਵੀਂ, ਗੇ੍ਜੂਏਸ਼ਨ, ਡਿਪਲੋਮਾ ਹੋਲਡਰ ਤੋਂ ਲੈ ਕੇ ਬੀਟੈਕ ਪਾਸ ਵਿਦਿਆਰਥੀ ਸ਼ਾਮਲ ਹਨ।

-

ਰੁਜ਼ਗਾਰ ਨਾ ਹੋਣ ਕਾਰਨ ਚੁਣਿਆ ਕੰਮ

ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦੇ ਹੋਏ ਐੱਮਐੱਸਸੀ ਆਈਟੀ ਪਾਸ ਗੁਰਜੀਤ ਸਿੰਘ (25) ਪੁੱਤਰ ਸਮਸੇਰ ਸਿੰਘ ਵਾਸੀ ਠੁੱਲੀਵਾਲ ਨੇ ਦੱਸਿਆ ਕਿ ਉਸਨੇ ਐੱਮਐੱਸਸੀ ਆਈਟੀ ਕਰ ਲਈ ਹੈ, ਪਰ ਰੁਜ਼ਗਾਰ ਨਾ ਮਿਲਣ ਕਾਰਨ ਉਹ ਘਰ 'ਚ ਹੀ ਬੈਠਾ ਸੀ, ਪਰ ਘਰ ਦਾ ਕੰਮ ਮੁਸ਼ਕਿਲ ਨਾਲ ਚੱਲਣ ਦੇ ਕਾਰਨ ਉਸਨੇ ਇਹ ਕੰਮ ਚੁਣਿਆ।

-

ਡਿਪਲੋਮਾ ਹੋਲਡਰ ਮਨਦੀਪ (21) ਪੁੱਤਰ ਜਗਦੇਵ ਸਿੰਘ ਵਾਸੀ ਬਰਨਾਲਾ ਨੇ ਦੱਸਿਆ ਉਸਨੇ ਡਿਪਲੋਮਾ ਪਾਸ ਕੀਤਾ ਹੈ, ਪਰ ਕੰਮ ਦੀ ਭਾਲ ਕੀਤੀ ਪਰ ਕਿਸੇ ਪਾਸੇ ਰੁਜ਼ਗਾਰ ਨਾ ਮਿਲਣ, ਘਰ ਦੀ ਤੰਗੀ ਪਰੇਸ਼ਾਨੀ ਦੇ ਕਾਰਨ ਇਹ ਕੰਮ ਕਰਨਾ ਪੈ ਰਿਹਾ ਹੈ।

-

ਗੁਰਪ੍ਰਰੀਤ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਬਰਨਾਲਾ ਨੇ ਦੱਸਿਆ ਕਿ ਉਹ ਬੀਏ ਪਾਸ ਹਨ, ਪਰ ਅੱਗੇ ਪੜ੍ਹਾਈ ਦੇ ਲਈ ਉਸਦੇ ਕੋਲ ਰੁਪਏ ਨਾ ਹੋਣ ਦੇ ਕਾਰਨ ਪੜ੍ਹਾਈ ਵਿਚਕਾਰ ਹੀ ਛੱਡ ਦਿੱਤੀ, ਕਿਉਂਕਿ ਜਿਨ੍ਹਾਂ ਮਰਜੀ ਪੜ੍ਹਾਈ ਕਰ ਲੋ, ਰੁਜ਼ਗਾਰ ਤਾਂ ਮਿਲਦਾ ਨਹੀਂ।

-

ਗੁਰਪ੍ਰਰੀਤ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਖੁੱਡੀ ਕਲਾਂ ਨੇ ਦੱਸਿਆ ਕਿ ਉਹ ਬਾਰ੍ਹਵੀਂ ਕਲਾਸ ਪਾਸ ਕਰ ਚੁੱਕਿਆ ਹੈ, ਉਸਨੂੰ 20 ਰੁਪਏ ਡਿਲੀਵਰੀ ਦੇ ਹਿਸਾਬ ਨਾਲ ਮਿਲ ਜਾਂਦੇ ਹਨ। ਇਸ ਨਾਲ ਦਿਨ 'ਚ 400 ਰੁਪਏ ਬਣ ਜਾਂਦੇ ਹਨ। ਜਿਸ 'ਚ ਤੇਲ ਦਾ ਖਰਚਾ ਕੱਢ ਉਸਨੂੰ 250-300 ਰੁਪਏ ਬਣ ਜਾਂਦੇ ਹਨ।

ਫੋਟੋ-21-ਬੀਐਨਐਲ-ਪੀ-26,27

ਕੈਪਸ਼ਨ

26- ਬਰਨਾਲਾ ਵਿਖੇ ਗੱਲਬਾਤ ਦੌਰਾਨ ਨੌਜਵਾਨ।

27-ਸਬੰਧਿਤ ਕਾਰਟੂਨ ਤਸਵੀਰ।