ਗੁਰਵਿੰਦਰ ਸਿੰਘ ਚਹਿਲ, ਚੀਮਾ ਮੰਡੀ : ਅਕਾਲ ਅਕੈਡਮੀ ਚੀਮਾ ਦੇ ਖਿਡਾਰੀ ਨਵਜੋਤ ਸਿੰਘ ਨੇ ਨੈਸ਼ਨਲ ਖੇਡਾਂ 'ਚ ਕਾਂਸੀ ਦਾ ਮੈਡਲ ਜਿੱਤ ਕੇ ਅਕੈਡਮੀ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਅਕਾਲ ਅਕੈਡਮੀ ਦੇ ਪਿ੍ਰੰਸੀਪਲ ਮੈਡਮ ਸੁਦਰਪਨ ਅਤੇ ਗੁਰਦੀਪ ਸਿੰਘ ਸੱਗੂ ਐਡੀਸ਼ਨਲ ਜ਼ੋਨਲ ਡਾਇਰੈਕਟਰ ਅਕਾਲ ਅਕੈਡਮੀਜ਼ ਨੇ ਦੱਸਿਆ ਕਿ ਨਵਜੋਤ ਸਿੰਘ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਐਸ.ਐਫ.ਆਈ. ਵੱਲੋਂ ਦੁਰਗ (ਛੱਤੀਸਗੜ) ਵਿਖੇ ਕਰਵਾਈਆਂ ਨੈਸ਼ਨਲ ਪੱਧਰੀ ਯੱੁਗ ਮੁਨ ਡੂ (ਮਾਰਸ਼ਲ ਆਰਟਸ) ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਮੈਡਲ ਜਿੱਤਿਆ ਹੈ। ਉਨ੍ਹਾਂ ਸਮੂਹ ਸਟਾਫ਼ ਅਤੇ ਕੋਚ ਜਤਿੰਦਰ ਕੁਮਾਰ ਨੂੰ ਇਸ ਜਿੱਤ ਦੀ ਵਧਾਈ ਦਿੱਤੀ। ਖਿਡਾਰੀ ਨਵਜੋਤ ਸਿੰਘ ਦੇ ਅਕਾਲ ਅਕੈਡਮੀ ਵਿਖੇ ਪੱੁਜਣ 'ਤੇ ਸਵਾਾਗਤ ਕੀਤਾ ਗਿਆ। ਇਸ ਮੌਕੇ ਭਾਈ ਜਗਜੀਤ ਸਿੰਘ ਕਾਕਾ ਵੀਰ ਜੀ ਨੇ ਨਵਜੋਤ ਸਿੰਘ ਨੂੰ ਸਨਮਾਨਿਤ ਵੀ ਕੀਤਾ।