ਪੰਜਾਬੀ ਜਾਗਰਣ ਟੀਮ, ਸੰਗਰੂਰ : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਸੰਗਰੂਰ ਦੇ ਪਿੰਡ ਮਾਨੇਵਾਲਾ 'ਚ ਉਨ੍ਹਾਂ ਦੇ ਸਮਰਥਕਾਂ ਵੱਲੋਂ ਅਗਲਾ ਮੁੱਖ ਮੰਤਰੀ ਉਮੀਦਵਾਰ ਐਲਾਨ ਦਿੱਤਾ ਗਿਆ। ਨਵਜੋਤ ਸਿੰਘ ਸਿੱਧੂ ਆਪਣੇ ਜੱਦੀ ਪਿੰਡ ਮਾਨੇਵਾਲਾ 'ਚ ਕਿਸਾਨੀ ਕਾਨੂੰਨ ਤੇ ਬਿਜਲੀ ਐਕਟ ਵਿਰੁੱਧ ਕਿਸਾਨਾਂ ਨੂੰ ਇਕਜੁਟ ਕਰਨ ਪੁੱਜੇ ਸਨ। ਸਿੱਧੂ ਇੱਥੇ ਹੋਈ ਇਕ ਸਭਾ 'ਚ ਭਾਸ਼ਣ ਦੇ ਰਹੇ ਸਨ ਕਿ ''ਪੱਗੜੀ ਸੰਭਾਲ ਜੱਟਾ ਪੱਗੜੀ ਸੰਭਾਲ...'' ਇਸੇ ਦੌਰਾਨ ਸਟੇਜ ਦੇ ਸਾਹਮਣੇ ਤੋਂ ਆਵਾਜ਼ ਆਈ, ਪੰਜਾਬ ਦੇ ਆਉਣ ਵਾਲੇ ਮੁੱਖ ਮੰਤਰੀ ਨਵਜੋਤ ਸਿੰਘ ਸਿੱਧੂ...। ਇਹ ਨਾਅਰਾ ਸਿੱਧੂ ਦੀ ਆਵਾਜ਼ ਕਾਰਨ ਦੱਬ ਜਿਹਾ ਗਿਆ। ਦੂਜੀ ਵਾਰ ਜਦੋਂ ਫਿਰ ਨਾਅਰਾ ਲੱਗਿਆ ਤਾਂ ਸਿੱਧੂ ਨੇ ਕੁਝ ਪਲ ਲਈ ਆਪਣਾ ਭਾਸ਼ਣ ਰੋਕ ਦਿੱਤਾ। ਸਿੱਧੂ ਨੇ ਕੇਂਦਰ ਦੇ ਨਾਲ-ਨਾਲ ਪੰਜਾਬ ਸਰਕਾਰ ਨੂੰ ਵੀ ਘੇਰਿਆ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਦੁੱਧ 'ਤੇ ਐੱਮਐੱਸਪੀ ਦੇ ਸਕਦੀ ਹੈ ਤਾਂ ਫ਼ਸਲਾਂ 'ਤੇ ਕਿਉਂ ਨਹੀਂ। ਸਿੱਧੂ ਪਿਛਲੇ ਕਈ ਮਹੀਨਿਆਂ ਤੋਂ ਪ੍ਰਦੇਸ਼ ਕਾਂਗਰਸ ਕਮੇਟੀ ਤੋਂ ਵੱਖਰਾ ਸੁਰ ਅਲਾਪ ਰਹੇ ਹਨ, ਪਰ ਉਨ੍ਹਾਂ ਨੇ ਦਿੱਲੀ 'ਚ ਆਪਣਾ ਰਾਬਤਾ ਪੂਰਾ ਕਾਇਮ ਰੱਖਿਆ ਹੋਇਆ ਹੈ।

Posted By: Jagjit Singh