-ਸਾਂਝੇ ਮੁਲਾਜਮ ਮੰਚ ਤੇ ਪੈਨਸ਼ਨਰਜ਼ ਵੱਲੋੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੂੰ ਦਿੱਤਾ ਮੰਗ-ਪੱਤਰ

-------------------

ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ :

ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੇ ਸੱਦੇ 'ਤੇ 8ਵੇਂ ਦਿਨ ਦੀ ਸਮੂਹ ਵਿਭਾਗਾਂ 'ਚ ਕਲਮਛੋੋੜ ਹੜਤਾਲ ਸਫਲ ਰਹੀ। ਡਿਪਟੀ ਕਮਿਸ਼ਨਰ ਬਰਨਾਲਾ ਦੇ ਅੱਗੇ ਗੇਟ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋੋਧਨ ਕਰਦਿਆਂ ਸਾਂਝਾ ਮੁਲਾਜਮ ਮੰਚ ਅਤੇ ਪੈਨਸ਼ਨਰਜ਼ ਕਨਫੈਡਰੇਸ਼ਨ ਦੇ ਸੂਬਾ ਕਨਵੀਨਰ ਮਾਸਟਰ ਬਖਸ਼ੀਸ਼ ਸਿੰਘ ਨੇ ਸੰਬੋੋਧਨ ਕਰਦਿਆਂ ਕਿਹਾ ਕਿ ਇਕ ਐਮਐਲਏ/ਮੰਤਰੀ ਖਾਲੀ ਖਜਾਨੇ 'ਚੋੋਂ ਪੰਜ-ਪੰਜ ਪੈਨਸ਼ਨਾਂ ਤੇ ਲੱਖਾਂ ਰੁਪਏ ਮਹੀਨਾ ਭੱਤੇ ਲੈ ਕੇ ਗਰੀਬ ਲੋੋਕਾਂ ਤੇ ਮੁਲਾਜਮਾਂ ਦਾ ਖੂਨ ਚੂਸ ਰਹੇ ਹਨ। ਸਰਕਾਰ ਦੀਆਂ ਮੁਲਾਜਮ ਤੇ ਮਜਦੂਰ ਕਿਸਾਨ ਵਿਰੋੋਧੀ ਨੀਤੀਆਂ ਦਾ ਸਮੁੱਚੇ ਪੰਜਾਬ 'ਚ ਸਾਢੇ ਤਿੰਨ ਸਾਲ ਦੇ ਕਾਰਜਕਾਲ ਦਾ ਲੇਖਾ ਜੋੋਖਾ ਚੁੱਕਾ ਹੈ। ਦੋਗਲੀ ਰਾਜਨੀਤੀ ਕਰਨ ਵਾਲੇ ਤੇ ਸਟੇਟ ਦਾ ਸਰਮਾਇਆ ਆਪਣੇ ਘਰਾਂ ਨੂੰ ਢੋਣ ਵਾਲਿਆਂ ਦਾ ਆਉਣ ਵਾਲੇ ਸਮੇਂ 'ਚ ਸਫਾਇਆ ਹੋ ਜਾਵੇਗਾ।

ਰੈਲੀ ਨੂੰ ਮਨਿਸਟੀਰੀਅਲ ਯੂਨੀਅਨ ਦੇ ਸਰਪ੍ਰਸਤ ਨਛੱਤਰ ਸਿੰਘ ਭਾਈਰੂਪਾ, ਫੈਡਰੇਸ਼ਨ ਆਗੂ ਕਰਮਜੀਤ ਸਿੰਘ ਬੀਹਲਾ, ਫੈਡਰੇਸ਼ਨ ਆਗੂ ਖੁਸ਼ੀਆਂ ਸਿੰਘ, ਵੈਟਨਰੀ ਆਗੂ ਮਨਜੀਤ ਰਾਜ, ਬੀਐਡ ਅਧਿਆਪਕ ਪਰਮਿੰਦਰ ਸਿੰਘ ਰੁਪਾਲ, ਤਰਸੇਮ ਭੱਠਲ ਜ਼ਿਲ੍ਹਾ ਪ੍ਰਧਾਨ, ਰੇਸ਼ਮ ਸਿੰਘ ਪ੍ਰਧਾਨ ਡੀਸੀ ਦਫ਼ਤਰ, ਰਵਿੰਦਰ ਸ਼ਰਮਾ ਸਹਾਇਕ ਜਨਰਲ ਸਕੱਤਰ, ਅਵਤਾਰ ਸਿੰਘ ਬਡਬਰ ਜਨਰਲ ਸਕੱਤਰ ਸਿੱਖਿਆ ਵਿਭਾਗ, ਹਰਪਾਲ ਸਿੰਘ ਚੌਹਾਣਕੇ ਜਨਰਲ ਸਕੱਤਰ ਡੀਸੀ ਦਫ਼ਤਰ, ਹਰਿੰਦਰ ਮੱਲੀਆਂ, ਜਸਵੀਰ ਸਿੰਘ ਜ਼ਿਲ੍ਹਾ ਪ੍ਰਧਾਨ ਭਲਾਈ ਵਿਭਾਗ, ਮਨਜਿੰਦਰ ਸਿੰਘ ਅੌਲਖ ਪ੍ਰਧਾਨ ਜ਼ਿਲ੍ਹਾ ਖਜਾਨਾ, ਅਕਾਸ਼ਪਾਲ ਸਿੰਘ ਜਨਰਲ ਸਕੱਤਰ, ਅਨੀਸ਼ ਗਰਗ ਆਬਕਾਰੀ ਵਿਭਾਗ ਬਰਨਾਲਾ, ਬੂਟਾ ਸਿੰਘ ਖੇਤੀਬਾੜੀ ਵਿਭਾਗ, ਬਲਵਿਦਰ ਸਿੰਘ ਜ਼ਿਲ੍ਹਾ ਪ੍ਰਧਾਨ ਪੀਡਬਲਿਊਡੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਡੀਏ, ਪੇਅ ਕਮਿਸ਼ਨ ਦੀ ਰਿਪੋੋਰਟ, ਪੁਰਾਣੀ ਪੈਨਸ਼ਨ ਲਾਗੂ ਕੀਤੀ ਜਾਵੇ, ਕੱਟਿਆ ਮੋਬਾਇਲ ਭੱਤਾ ਬਹਾਲ ਕੀਤਾ ਜਾਵੇ, ਵਿਕਾਸ ਟੈਕਸ ਵਾਪਿਸ ਲਿਆ ਜਾਵੇ। ਜੇਕਰ ਇਨ੍ਹਾਂ ਮੰਗਾਂ ਦੀ ਪੂਰਤੀ ਨਾ ਕੀਤੀ ਤਾਂ ਆਉਣ ਸਮੇਂ 'ਚ ਸੰਘਰਸ਼ ਭਰਾਤਰੀ ਜਥੇਬੰਦੀਆਂ ਨੂੰ ਨਾਲ ਹੋੋਰ ਤਿੱਖਾ ਕੀਤਾ ਜਾਵੇਗਾ। ਰੈਲੀ ਵਿੱਚ ਹਲਕਾ ਬਰਨਾਲਾ ਦੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਆਏ ਤੇ ਉਨ੍ਹਾਂ ਨੂੰ ਮੰਗਾਂ ਸਬੰਧੀ ਮੰਗ-ਪੱਤਰ ਦਿੱਤਾ।

ਉਨ੍ਹਾਂ ਭਰੋਸਾ ਦਿਵਾਇਆ ਕਿ ਮੁਲਾਜਮਾਂ ਦੀਆਂ ਮੰਗਾਂ ਦਾ ਮੁੱਦਾ ਵਿਧਾਨ ਸਭਾ 'ਚ ਉਠਾਇਆ ਜਾਵੇਗਾ। ਇਸ ਮੌਕੇ ਅਨਿਲ ਕੁਮਾਰ, ਬਲਜੀਤ ਸਿੰਘ, ਜਸਪਾਲ ਸਿੰਘ, ਗਰਮੇਲ ਸਿੰਘ, ਜਗਸੀਰ ਸਿੰਘ, ਗੁਰਪ੍ਰਰੀਤ ਸਿੰਘ, ਰਣਜੀਤ ਸਿੰਘ ਭੰਮ, ਧਨਵੀਰ ਸਿੰਘ, ਰਾਕੇਸ਼ ਜੁਨੇਜਾ, ਨੱਥਾ ਸਿੰਘ ਤੇ ਹੋੋਰ ਸਾਰੇ ਵਿਭਾਗਾਂ ਦੇ ਮੁਲਾਜਮ ਹਾਜ਼ਰ ਸਨ।