ਹਰਮੇਸ਼ ਸਿੰਘ ਮੇਸ਼ੀ, ਦਿੜ੍ਹਬਾ : ਮਿਡ ਡੇਅ ਮੀਲ ਵਰਕਰਾਂ ਵੱਲੋਂ ਲਾਲ ਝੰਡਾ ਮਿਡ ਡੇਅ ਮੀਲ ਵਰਕਰ ਯੂਨੀਅਨ ਦੀ ਅਗਵਾਈ ਹੇਠ ਸੂਲਰ ਘਰਾਟ ਵਿਖੇ ਅਧਿਕਾਰੀਆਂ ਦੁਆਰਾ ਕੋਈ ਗੱਲ ਨਾਲ ਸੁਣੇ ਜਾਣ ਦੇ ਕਾਰਨ ਰਾਸ਼ਟਰੀ ਮਾਰਗ 'ਤੇ ਜਾਮ ਲਾਇਆ ਗਿਆ। ਜਾਮ ਲਾਉਣ ਤੋਂ ਪਹਿਲਾਂ ਬੀਪੀਈਓ ਸੂਲਰ ਘਰਾਟ ਦੇ ਦਫ਼ਤਰ ਅੱਗੇ ਵੀ ਘਰਨਾ ਲਾਇਆ ਗਿਆ ਸੀ। ਧਰਨੇ ਨੂੰ ਸੰਬੋਧਨ ਕਰਦੇ ਹੋਏ ਸੁਨੀਤਾ ਰਾਣੀ ਨੇ ਕਿਹਾ ਕਿ ਕੁਝ ਮੁਲਾਜ਼ਮਾਂ ਵੱਲੋਂ ਆਪ ਹੁਦਰੇ ਢੰਗ ਨਾਲ ਕੁੱਝ ਵਰਕਰਾਂ ਨੂੰ ਫਾਰਗ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ।

ਇਹ ਮਾਮਲਾ ਵੱਡੇ ਅਧਿਕਾਰੀਆਂ ਦੇ ਧਿਆਨ 'ਚ ਵੀ ਲਿਆਂਦਾ ਗਿਆ ਹੈ। ਜਸਮੇਲ ਕੌਰ ਬੀਰ ਕਲਾਂ ਨੇ ਕਿਹਾ ਕਿ ਜਿੱਥੇ ਸਰਕਾਰ ਵਰਕਰਾਂ ਨੂੰ ਨਿਗੂਣਾ ਮਾਣ ਭੱਤਾ ਦੇ ਕੇ ਆਰਥਿਕ ਤੌਰ 'ਤੇ ਧੱਕਾ ਕਰ ਰਹੀ ਹੈ ਦੂਜੇ ਪਾਸੇ ਕਈ ਸਕੂਲਾਂ 'ਚ ਖਾਣੇ ਤੋਂ ਇਲਾਵਾ ਸਕੂਲਾਂ ਦਾ ਸਫਾਈ ਅਤੇ ਹੋਰ ਕੰਮ ਵੀ ਕਰਵਾਏ ਜਾਂਦੇ ਹਨ। ਜੇ ਉਨਾਂ੍ਹ ਦਾ ਨਾ ਮੰਨੀ ਗਈ ਤਾਂ ਕੱਢੇ ਜਾਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਵਰਕਰਾਂ ਦਾ ਹੁੰਦਾ ਸੋਸ਼ਣ ਬੰਦ ਕਰਵਾਇਆ ਜਾਵੇ। ਇਸ ਮੌਕੇ ਸੁਖਦੇਵ ਸਿੰਘ, ਮੱਖਣ ਸਿੰਘ, ਸੀਟੂ ਦੇ ਆਗੂ ਸਰਬਜੀਤ ਸਿੰਘ ਵੜੈਚ ਕਾਮਰੇਡ ਦੇਵ ਰਾਜ ਵਰਮਾ, ਖੁਸ਼ਪ੍ਰਰੀਤ ਕੌਰ, ਨਿਰਮਲਾ ਕੌਰ, ਆਸ਼ਾ ਰਾਣੀ ਅਤੇ ਜੱਸੀ ਕੌਰ ਵੀ ਹਾਜਰ ਸਨ।