ਬੂਟਾ ਸਿੰਘ ਚੌਹਾਨ, ਸੰਗਰੂਰ : ਪੀਐੱਸਈਬੀ ਇੰਪਲਾਈਜ਼ ਫੈਡਰੇਸ਼ਨ ਏਟਕ ਪੰਜਾਬ ਸਰਕਲ ਸੰਗਰੁਰ-ਬਰਨਾਲਾ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਸਾਥੀ ਜੀਵਨ ਸਿੰਘ ਦੀ ਪ੍ਰਧਾਨਗੀ ਹੇਠ ਸਤੰਤਰ ਭਵਨ ਵਿਖੇ ਹੋਈ। ਜਿਸ 'ਚ ਸਰਕਲ ਦੇ ਸਰਪ੍ਰਸਤ ਜਗਦੇਵ ਸਿੰਘ ਬਾਹੀਆ ਅਤੇ ਸੁਖਦੇਵ ਸ਼ਰਮਾ ਨੇ ਸ਼ਮੂਲੀਅਤ ਕੀਤੀ।

ਮੀਟਿੰਗ ਵਿੱਚ ਪਿਛਲੇ ਸੰਘਰਸ਼ਾਂ ਵਿੱਚ ਤਸੱਲੀ ਪ੍ਰਗਟ ਕਰਦਿਆਂ ਜੀਵਨ ਸਿੰਘ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੀ ਨਿਖੇਧੀ ਕਰਦਿਆਂ ਕਿਹਾ ਚੋਣਾਂ ਵਿੱਚ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਨਹੀਂ ਤਾਂ ਦਿੱਲੀ ਵਾਲਾ ਸ਼ੀਸ਼ਾ ਦੇਖਣ ਲਈ ਤਿਆਰ ਰਹਿਣ। ਜਗਦੇਵ ਸਿੰਘ ਬਾਹੀਆ ਨੇ ਪੰਜਾਬ ਸੰਘਰਸ਼ ਕਮੇਟੀ ਵੱਲੋਂ 24 ਫਰਵਰੀ 2020 ਨੂੰ ਪੰਜਾਬ ਸਰਕਾਰ ਦੇ ਖ਼ਿਲਾਫ਼ ਮੁਹਾਲੀ ਵਿਖੇ ਵੱਡੀ ਗਿਣਤੀ 'ਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।

ਇਸ ਮੌਕੇ ਗੁਰਧਿਆਨ ਸਿੰਘ, ਅਮਰੀਕ ਸਿੰਘ, ਜਸਮੇਲ ਸਿੰਘ ਜੱਸੀ, ਜਰਨੈਲ ਸਿੰਘ, ਕਿ੍ਸ਼ਨ ਕਾਂਤ, ਰਮੇਸ਼ ਕੁਮਾਰ, ਕਰਨੈਲ ਸਿੰਘ, ਨਰਿੰਦਰ ਕੁਮਾਰ, ਸੁਰਿੰਦਰ ਮੋਹਨ, ਗੁਰਜੀਤ ਸਿੰਘ, ਪਰਮਜੀਤ ਸਿੰਘ ਅਤੇ ਮਹਿੰਦਰ ਰਾਮ ਨੇ ਮੀਟਿੰਗ ਨੂੰ ਸੰਬੋਧਨ ਕੀਤਾ।