ਕਰਮਜੀਤ ਸਿੰਘ ਸਾਗਰ, ਧਨੌਲਾ

ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੀ ਸੁਬਾਈ ਜਰਨਲ ਬਾਡੀ ਮੀਟਿੰਗ ਸੂਬਾ ਪ੍ਰਧਾਨ ਸਾਥੀ ਰਾਮ ਸਿੰਘ ਨੂਰਪੁਰੀ ਦੀ ਪ੍ਰਧਾਨਗੀ ਹੇਠ ਹੋਈ। ਜਾਣਕਾਰੀ ਦਿੰਦਿਆਂ ਲਾਲ ਸਿੰਘ ਧਨੌਲਾ ਨੇ ਦੱਸਿਆ ਕਿ ਸਾਥੀ ਭੂਪ ਚੰਦ ਚੰਨੋ ਕੇਂਦਰੀ ਮੀਤ ਪ੍ਰਧਾਨ ਨੇ ਨੌਵੀ ਕਾਨਫਰੰਸ ਦੀ ਰਿਪੋਰਟ ਪੇਸ਼ ਕੀਤੀ। ਕਾਨਫਰੰਸ 'ਚ ਪੂਰੇ ਭਾਰਤ 'ਚੋਂ 473 ਡੈਲੀਗੇਟਾਂ ਨੇ ਹਿੱਸਾ ਲਿਆ ਜਿਸ 'ਚ 160 ਅੌਰਤਾਂ ਵੀ ਸਾਮਿਲ ਸਨ। ਉਨ੍ਹਾਂ ਦੱਸਿਆ ਕਿ ਹੁਣ ਸਰਕਾਰੀ ਜ਼ਮੀਨ ਦੀ ਪ੍ਰਰਾਪਤੀ ਦੀ ਲੜਾਈ 'ਤੇ ਜੋਰ ਦਿੱਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਅੌਰਤਾਂ ਲਈ ਬਰਾਬਰ ਉਜ਼ਰਤ ਦਿੱਤੀ ਜਾਵੇ। ਮਨਰੇਗਾ ਅਧੀਨ 250 ਦਿਨ ਕੰਮ ਤੇ 600 ਰੁਪਏ ਦਿਹਾੜੀ ਦਿੱਤੀ ਜਾਵੇ ਆਦਿ। ਆਗੂ ਲਾਲ ਸਿੰਘ ਧਨੌਲਾ ਸੂਬਾਈ ਜਰਨਲ ਸਕੱਤਰ ਨੇ ਕਿਹਾ ਕਿ 31 ਜਨਵਰੀ ਤੇ 1 ਫਰਵਰੀ ਨੂੰ ਮਾਸ ਮੈਂਬਰਸਿੱਪ ਕੀਤੀ ਜਾਵੇਗੀ। ਇਸ ਮੌਕੇ ਮੇਲਾ ਸਿੰਘ ਰੂੜਕਾ ਕਲਾਂ, ਕੁਲਦੀਪ ਸਿੰਘ ਿਝੰਗੜ , ਕਰਤਾਰ ਮਹੋਲੀ, ਮਾਸਟਰ ਮੂਲ ਚੰਦ, ਰਾਣਾ ਮਸੀਹ, ਬਲਵੀਰ ਸਿੰਘ ਸੁਹਾਵੀ, ਭਜਨ ਸਿੰਘ ਸਮਰਾਲਾ, ਗੁਰਮੇਲ ਸਿੰਘ ਹੁਸਿਆਰਪੁਰ, ਨੱਥਾ ਸਿੰਘ ਫਾਜਲਿਕਾ, ਸਤਪਾਲ ਰਾਜੋਮਾਜਰਾ, ਅਮਰਜੀਤ ਸਿੰਘ ਮੋਗਾ, ਲਛਮਣ ਦਾਸ ਪੱਟੀ, ਦਲੀਪ ਸਿੰਘ ਧਨੌਲਾ, ਹਰਪਾਲ ਸਿਘ ਭੈਣੀ ਆਦਿ ਵੀ ਹਾਜ਼ਰ ਸਨ।