ਸ਼ੰਭੂ ਗੋਇਲ, ਲਹਿਰਾਗਾਗਾ : ਸਥਾਨਕ ਸ਼ਹਿਰ ਦੇ ਸੌਰਵ ਗੋਇਲ ਮੈਮੋਰੀਅਲ ਕੰਪਲੈਕਸ ਵਿਖੇ ਨੇਤਰਦਾਨੀ ਸੌਰਵ ਗੋਇਲ ਦੀ 8ਵੀਂ ਬਰਸੀ ਮੌਕੇ ਲਾਇਨਜ਼ ਆਈ ਹਸਪਤਾਲ ਪਾਤੜਾਂ-ਨਿਆਲ ਦੇ ਸਹਿਯੋਗ ਨਾਲ ਸੌਰਵ ਗੋਇਲ ਫਾਊਂਡੇਸ਼ਨ ਲਹਿਰਾਗਾਗਾ ਵੱਲੋਂ ਦੂਸਰਾ ਅੱਖਾਂ ਦਾ ਮੁਫ਼ਤ ਚੈੱਕਅਪ ਤੇ ਆਪ੍ਰਰੇਸ਼ਨ ਕੈਂਪ ਲਾਇਆ ਗਿਆ। ਕੈਂਪ ਦੌਰਾਨ ਬੀਬੀ ਰਾਜਿੰਦਰ ਕੌਰ ਭੱਠਲ ਸਾਬਕਾ ਮੁੱਖ ਮੰਤਰੀ ਪੰਜਾਬ ਦੀ ਨੂੰਹ ਨੇਹਾ ਸਿੱਧੂ ਅਤੇ ਐੱਸਡੀਐੱਮ ਲਹਿਰਾ ਕਾਲਾ ਰਾਮ ਕਾਂਸਲ ਨੇ ਸੌਰਵ ਗੋਇਲ ਨੂੰ ਸ਼ਰਧਾਂਜਲੀ ਦੇਣ ਉਪਰੰਤ ਉਦਘਾਟਨ ਕੀਤਾ। ਕੈਂਪ ਵਿਚ ਅੱਖਾਂ ਦੇ ਮਾਹਿਰ ਡਾਕਟਰ ਹਿਮਾਂਸ਼ੂ ਅਗਰਵਾਲ ਅਤੇ ਬ੍ਹਮਜੋਤ ਵਾਲੀਆ ਨੇ ਆਪਣੀ ਟੀਮ ਸਮੇਤ ਪਹੁੰਚ ਕੇ 300 ਤੋਂ ਵੱਧ ਮਰੀਜ਼ਾਂ ਦਾ ਅੱਖਾਂ ਦਾ ਨਿਰੀਖਣ ਕੀਤਾ ਅਤੇ ਫਾਊਂਡੇਸ਼ਨ ਵੱਲੋਂ ਮੁਫ਼ਤ ਐਨਕਾਂ ਤੇ ਦਵਾਈਆਂ ਦਿੱਤੀਆਂ ਗਈਆਂ। ਅੱਖਾਂ ਦੇ ਆਪ੍ਰਰੇਸ਼ਨ ਵਾਲੇ ਮੁਫ਼ਤ ਆਪ੍ਰਰੇਸ਼ਨ ਲਈ ਸਮਾਂ ਦਿੱਤਾ ਗਿਆ।

ਇਸ ਮੌਕੇ ਫਾਊਂਡੇਸ਼ਨ ਦੇ ਸੰਸਥਾਪਕ ਵਰਿੰਦਰ ਗੋਇਲ, ਪ੍ਰਰੋਜੈਕਟ ਚੇਅਰਮੈਨ ਰਮੇਸ਼ ਗੋਇਲ, ਮੈਂਬਰ ਸੁਦਰਸ਼ਨ ਸ਼ਰਮਾ ਅਤੇ ਦੀਪੂ ਗਰਗ ਨੇ ਦੱਸਿਆ ਕਿ ਇਹ ਸੌਰਵ ਗੋਇਲ ਦੀ ਨਿੱਘੀ ਵਿਚ ਹਰ ਮਹੀਨੇ ਦੇ ਪਹਿਲੇ ਮੰਗਲਵਾਰ ਇਹ ਚੈੱਕਅਪ ਕੈਂਪ ਲਾਇਆ ਜਾਇਆ ਕਰੇਗਾ। ਇਸ ਮੌਕੇ ਸਨਮੀਕ ਸਿੰਘ ਹੈਨਰੀ ਸਿੱਧੂ, ਪ੍ਰਧਾਨ ਗੌਰਵ ਗੋਇਲ, ਮੇਘ ਰਾਜ ਬਾਂਸਲ, ਯੋਗ ਰਾਜ ਬਾਂਸਲ, ਸਮਾਜ ਸੇਵੀ ਕੇਕੇ ਬਾਂਸਲ, ਰਾਮ ਗੋਪਾਲ ਗਾਲਾ ਅਤੇ ਟੋਨੀ ਗਰਗ ਵੀ ਹਾਜ਼ਰ ਸਨ।