ਬਲਜੀਤ ਸਿੰਘ ਟਿੱਬਾ, ਸ਼ੇਰਪੁਰ (ਸੰਗਰੂਰ): ਸੂਬੇ ਵਿਚ ਕਿਸਾਨ ਅੰਦੋਲਨ ਦਾ ਅਸਰ ਹੁਣ ਵਿਆਹਾਂ ਵਿਚ ਵੀ ਨਜ਼ਰ ਆ ਰਿਹਾ ਹੈ। ਕਿਸਾਨੀ ਅੰਦੋਲਨ ਨੂੰ ਆਪਣੀ ਹਮਾਇਤ ਦਿੰਦੇ ਹੋਏ ਬਲਾਕ ਸ਼ੇਰਪੁਰ ਦੇ ਪਿੰਡ ਘਨੌਰ ਕਲਾਂ ਨਿਵਾਸੀ ਲਾੜਾ ਸਤਨਾਮ ਸਿੰਘ ਕਿਸਾਨ ਜਥੇਬੰਦੀਆਂ ਦੇ ਝੰਡੇ ਲੈ ਕੇ ਬਾਰਾਤ ਲੈ ਕੇ ਰਵਾਨਾ ਹੋਇਆ।

ਕਾਬਿਲੇ ਜ਼ਿਕਰ ਹੈ ਕਿ ਸਤਨਾਮ ਸਿੰਘ ਦਾ ਵਿਆਹ ਪਿੰਡ ਮਾਨਾਂ ਨਿਵਾਸੀ ਸੰਦੀਪ ਕੌਰ ਨਾਲ ਹੋਇਆ ਹੈ। ਜਿੱਥੇ ਲਾੜੇ ਵੱਲੋਂ ਕੀਤੀ ਇਸ ਪਹਿਲ ਦੀ ਪਿੰਡ ਨਿਵਾਸੀਆਂ ਨੇ ਸ਼ਲਾਘਾ ਕੀਤੀ ਜਾ ਰਹੀ ਹੈ, ਉੱਥੇ ਲਾੜੀ ਦੇ ਪਰਿਵਾਰ ਨੇ ਵੀ ਇਸ ਕਦਮ ਦੀ ਤਾਰੀਫ਼ ਕੀਤੀ ਹੈ।