ਕਰਮਜੀਤ ਸਿੰਘ ਸਾਗਰ, ਧਨੌਲਾ : ਵਿਆਹ ਸ਼ਾਦੀਆਂ 'ਚ ਹੋਣ ਵਾਲੇ ਫਜ਼ੂਲ ਖ਼ਰਚਿਆਂ ਤੋਂ ਬਚਣ ਲਈ ਇਹੋ ਜਿਹੇ ਕਾਰਜ ਗੁਰੂ ਘਰਾਂ 'ਚ ਹੀ ਕਰਵਾਉਣੇ ਚਾਹੀਦੇ ਹਨ ਤਾਂ ਕਿ ਹੋਣ ਵਾਲੇ ਬੇਲੋੜਾ ਤੇ ਵਾਧੂ ਖ਼ਰਚ ਹੋਣ ਤੋਂ ਬਚਾ ਰਹਿ ਜਾਵੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਬਾਬਾ ਟੇਕ ਸਿੰਘ ਧਨੌਲਾ ਨੇ ਸੁਖਦੇਵ ਸਿੰਘ ਦੀ ਲੜਕੀ ਬੀਬੀ ਜਗਦੀਪ ਕੌਰ ਖਾਲਸਾ ਦੇ ਗੁਰਦਵਾਰਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਕੀਤੇ ਜਾ ਰਹੇ ਵਿਆਹ ਤੇ ਨਵ ਵਿਆਹੀ ਜੋੜੀ ਨੂੰ ਆਸ਼ੀਰਵਾਦ ਦਿੰਦਿਆ ਕਹੇ। ਉਨ੍ਹਾਂ ਕਿਹਾ ਕਿ ਅਸਲੀ ਸਿੱਖੀ ਹਿਥੇ ਹੈ ਜ਼ਿਲ੍ਹਾ ਬੱਚਿਆਂ ਨੇ ਸਿੱਖੀ ਪਹਿਰਾਵੇ 'ਚ ਹੀ ਸਾਦੇ ਲਿਬਾਸ 'ਚ ਆਨੰਦਕਾਰਜ ਕਰਵਾਏ ਹਨ। ਬਾਬਾ ਟੇਕ ਸਿੰਘ ਧਨੌਲਾ ਨੇ ਕਿਹਾ ਕਿ ਲੜਕਾ ਤਰਵਿੰਦਰ ਸਿੰਘ ਖਾਲਸਾ ਪੁੱਤਰ ਗੁਰਤੇਜ ਸਿੰਘ ਵਾਸੀ ਮੰਡੀ ਕਲਾਂ (ਰਾਮਪੁਰਾ ਫੂਲ) ਅਤੇ ਧਨੌਲਾ ਦੇ ਸੁਖਦੇਵ ਸਿੰਘ ਦੋਵੇ ਪਰਿਵਾਰ ਵਧਾਈ ਦੇ ਪਾਤਰ ਹਨ ਜਿੰਨ੍ਹਾਂ ਨੇ ਵਾਧੂ ਖ਼ਰਚਿਆਂ ਤੋਂ ਬਚਾ ਕਰਕੇ ਆਪਣੇ ਬੱਚਿਆਂ ਦਾ ਵਿਆਹ ਗੁਰਦੁਵਾਰਾ ਸਾਹਿਬ ਵਿਚ ਕਰਕੇ ਸਮਾਜ ਨੂੰ ਨਵੀਂ ਸੇਧ ਦਿੱਤੀ ਹੈ ਕਿ ਸਾਨੂੰ ਸਭ ਨੂੰ ਵਿਆਹ ਸ਼ਾਦੀਆਂ 'ਤੇ ਹੋਣ ਵਾਲੇ ਖ਼ਰਚੇ ਘਟਾ ਕੇ ਗੁਰੂ ਘਰਾਂ ਵਿਚ ਕਰਨੇ ਚਾਹੀਦੇ ਹਨ। ਬਾਬਾ ਟੇਕ ਸਿੰਘ ਧਨੌਲਾ ਨੇ ਨਵੀਂ ਵਿਆਹੀ ਜੋੜੀ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ। ਦੋਵੇ ਪਰਿਵਾਰਾਂ ਦੇ ਇਸ ਕੀਤੇ ਕਾਰਜ ਦੀ ਇਲਾਕੇ ਭਰ ਵਿੱਚ ਸ਼ਲਾਘਾ ਹੋ ਰਹੀ ਹੈ।