ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਮਨਰੇਗਾ ਕਰਮਚਾਰੀ ਯੂਨੀਅਨ ਵੱਲੋਂ ਸੂਬਾ ਵਿੱਤ ਸਕੱਤਰ ਤੇ ਜ਼ਿਲ੍ਹਾ ਪ੍ਰਧਾਨ ਮਨਸੇ ਖਾਂ ਤੇ ਬਲਾਕ ਪ੍ਰਧਾਨ ਗੁਰਪ੍ਰਰੀਤ ਸਿੰਘ ਬਲਿੰਗ ਦੀ ਅਗਵਾਈ 'ਚ ਬੀਡੀਪੀਓ ਦਫ਼ਤਰ ਬਰਨਾਲਾ ਵਿਖੇ ਦੂਜੇ ਦਿਨ ਧਰਨਾ ਦਿੱਤਾ ਗਿਆ। ਧਰਨੇ ਨੰੂ ਸੰਬੋਧਨ ਕਰਦੇ ਮਨਸੇ ਖਾਂ ਨੇ ਕਿਹਾ ਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ 'ਚ ਮਨਰੇਗਾ ਅਧੀਨ ਪਿਛਲੇ 11/12 ਸਾਲਾਂ ਤੋਂ ਡਿਊਟੀ ਕਰ ਰਹੇ ਮਨਰੇਗਾ ਮੁਲਾਜ਼ਮਾਂ ਨੇ ਅੱਜ ਤੋਂ ਆਪਣੀ ਮੰਗਾਂ ਦੀ ਪੂਰਤੀ ਲਈ ਬਲਾਕ ਪੱਧਰੀ ਧਰਨੇ ਪੂਰੇ ਪੰਜਾਬ 'ਚ ਸ਼ੁਰੂ ਕਰ ਦਿੱਤੇ ਹਨ। ਇਸ ਸਮੇਂ ਨਰੇਗਾ ਕਰਮਚਾਰੀ ਨੇ ਪੰਚਾਇਤ ਵਿਭਾਗ 'ਚ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੀ ਮੰਗ, ਮੁਲਾਜ਼ਮਾਂ ਦਾ ਈਪੀਐੱਫ ਕੱਟਣ ਸਬੰਧੀ, ਮੋਬਾਈਲ ਭੱਤਾ, ਡਿਊਟੀ ਦੌਰਾਨ ਮੌਤ ਹੋਣ ਤੇ ਕੋਈ ਵੀ ਲਾਭ ਤੇ ਨਾ ਹੀ ਮੈਡੀਕਲ ਸਹੂਤਲਾਂ ਦੀ ਮੰਗ ਕੀਤੀ।

ਉਨ੍ਹਾਂ ਦੱਸਿਆ ਕਿ ਕਿ 21 ਅਗਸਤ ਦੀ ਸੂਬਾਈ ਮੀਟਿੰਗ 'ਚ ਸੂਬਾ ਕਮੇਟੀ ਦੇ ਫੈਸਲਾ ਮੁਤਾਬਕ ਦੂਜੇ ਦਿਨ ਵੀ ਧਰਨਾ ਜਾਰੀ ਹੈ। ਉਨ੍ਹਾਂ ਕਿਹਾ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਸੂਬਾ ਪੱਧਰੀ ਧਰਨੇ ਦੀਆਂ ਤਿਆਰੀਆਂ ਜਾਣਗੀਆਂ। ਇਸ ਮੌਕੇ ਜਗਸੀਰ ਸਿੰਘ, ਜਸਵੀਰ ਸਿੰਘ, ਕੁਲਵਿੰਦਰ ਸਿੰਘ, ਰੋਬਿਨ ਸਿੰਘ, ਮਨਦੀਪ ਕੁਮਾਰ, ਸੰਦੀਪ ਕੁਮਾਰ, ਮੁਨੀਸ਼ ਸਿੰਗਲਾ, ਅਮਨਦੀਪ ਸਿੰਘ ਚਹਿਲ, ਹਰਦੀਪ ਸਿੰਘ, ਜਤਿੰਦਰ ਕੁਮਾਰ, ਨਗੇਂਦਰ ਕੌਰ, ਜਤਿੰਦਰ ਕੌਰ ਆਦਿ ਮਨਰੇਗਾ ਸਟਾਫ਼ ਹਾਜ਼ਰ ਸੀ।