ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਬਹੁਚਰਚਿਤ ਕਿਰਨਜੀਤ ਕੌਰ ਮਹਿਲ ਕਲਾਂ ਕਾਂਡ ਦੇ ਅਹਿਮ ਆਗੂ ਮਨਜੀਤ ਸਿੰਘ ਧਨੇਰ ਦੀ ਸਜ਼ਾ ਰੱਦ ਕਰਵਾਉਣ ਸਬੰਧੀ ਸੰਘਰਸ਼ ਕਮੇਟੀ ਪੰਜਾਬ ਨੇ ਇਤਿਹਾਸ 'ਚ ਨਵਾਂ ਮੀਲ ਪੱਥਰ ਗੱਡ ਦਿੱਤਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੰਘਰਸ਼ ਕਮੇਟੀ ਪੰਜਾਬ ਦੇ ਕਨਵੀਨਰ ਬੂਟਾ ਸਿੰਘ ਬੁਰਜਗਿੱਲ, ਜੋਗਿੰਦਰ ਸਿੰਘ ਉਗਰਾਹਾਂ, ਕੰਵਲਜੀਤ ਖੰਨਾ, ਜੋਰਾ ਸਿੰਘ ਨਸਰਾਲੀ, ਗੁਰਮੀਤ ਸੁਖਪੁਰਾ, ਹਰਿੰਦਰ ਬਿੰਦੂ, ਪਰਦੀਪ ਕੌਰ ਧਨੇਰ, ਝੰਡਾ ਸਿੰਘ ਜੇਠੂਕੇ, ਗੁਰਦੀਪ ਸਿੰਘ ਰਾਮਪੁਰਾ, ਹਰਗੋਬਿੰਦ ਕੌਰ, ਪ੍ਰਰੇਮਪਾਲ ਕੌਰ, ਨਰੈਣ ਦੱਤ, ਭੁਪਿੰਦਰ ਸਿੰਘ ਲੌਂਗੋਵਾਲ, ਕਰਮਜੀਤ ਬੀਹਲਾ, ਮਹਿੰਮਾ ਸਿੰਘ, ਵਰਿੰਦਰ ਮੋਮੀ, ਧੰਨਾ ਮੱਲ ਗੋਇਲ, ਅਵਤਾਰ ਸਿੰਘ ਰਸੂਲਪੁਰ, ਜਗਰੂਪ ਸਿੰਘ ਪੰਨੂ, ਗੁਰਵਿੰਦਰ ਸਿੰਘ ਕਲਾਲਾ, ਹਾਕਮ ਸਿੰਘ, ਰਾਜਿੰਦਰ ਭਦੌੜ, ਗੁਰਮੇਲ ਸਿੰਘ ਠੁੱਲੀਵਾਲ, ਰਜੇਸ਼ ਕੁਮਾਰ ਤੇ ਜਗਰੂਪ ਸਿੰਘ, ਕਰਮ ਰਾਮਾ, ਮਦਨ ਸਿੰਘ, ਅਮਰਜੀਤ ਸਿੰਘ ਕੁੱਕੂ ਨੇ ਕਰਦਿਆਂ ਕਿਹਾ ਕਿ ਜਥੇਬੰਦਕ ਲੋਕ ਤਾਕਤ ਦੇ ਸੰਘਰਸ਼ ਨੇ ਆਖ਼ਰ ਹਾਕਮਾਂ ਨੂੰ ਝੁਕਣ ਲਈ ਮਜਬੂਰ ਕੀਤਾ ਹੈ।

ਇਸ ਜਿੱਤ ਦਾ ਸਿਹਰਾ ਜੁਝਾਰੂ ਕਾਫ਼ਲਿਆਂ ਨੂੰ ਜਾਂਦਾ ਹੈ ਜਿਹੜੇ ਨਾ ਡਰੇ ਤੇ ਨਾ ਸਹਿਮ। ਬੁਲਾਰਿਆਂ ਨੇ ਕਿਹਾ ਕਿ ਇਹ ਸੰਘਰਸ਼ ਸੱਤ ਦਿਨ ਪਟਿਆਲੇ ਤੇ ਹੁਣ 45 ਦਿਨ ਤੋਂ ਜ਼ਿਲ੍ਹਾ ਜੇਲ੍ਹ ਬਰਨਾਲਾ ਅੱਗੇ ਸੰਘਰਸ਼ੀ ਪਿੰਡ 'ਚ ਚੱਲਦਾ ਰਿਹਾ। ਬੜੀਆਂ ਮੁਸ਼ਕਿਲਾਂ ਆਈਆਂ, ਪ੍ਰਸ਼ਾਸ਼ਨ ਨੇ ਇਸ ਸੰਘਰਸ਼ ਨੂੰ ਗ਼ੈਰ-ਕਾਨੂੰਨੀ ਕਹਿ ਕੇ ਲੋਕਾਂ ਸਿਦਕ ਦੀ ਪਰਖ ਕੀਤੀ, ਮਾਨਸਿਕ ਤਸ਼ੱਦਦ ਵੀ ਕੀਤਾ ਪਰ ਜਿੱਤ ਲੋਕ ਸੰਘਰਸ਼ ਦੀ ਹੋਈ। ਮਨਜੀਤ ਸਿੰਘ ਧਨੇਰ ਜਲਦ ਰਿਹਾਅ ਹੋ ਕੇ ਸਿਰਫ਼ ਬਾਹਰ ਹੀ ਨਹੀਂ ਆਵੇਗਾ, ਸਗੋਂ ਕਿਸਾਨ-ਮਜ਼ਦੂਰ ਲਹਿਰ ਦੀ ਅਗਵਾਈ ਵੀ ਕਰੇਗਾ।

ਬੁਲਾਰਿਆਂ ਕਿਹਾ ਕਿ ਧਨੇਰ ਦੀ ਰਿਹਾਈ ਦਾ ਪੜਾਅ ਭਾਵੇਂ ਅੰਤਮ ਦੌਰ 'ਚ ਹੈ ਪਰ ਲੋਕਾਂ ਨੂੰ ਦਰਪੇਸ਼ ਬੇਰੁਜ਼ਗਾਰੀ, ਮਹਿੰਗਾਈ, ਫ਼ਿਰਰਕਾਪ੍ਰਸਤੀ, ਕਰਜ਼ੇ, ਖ਼ੁਦਕੁਸ਼ੀਆਂ, ਫ਼ਸਲਾਂ ਦੇ ਢੁੱਕਵੇਂ ਭਾਅ ਅਤੇ ਉਜਰਤਾਂ ਦੇ ਮੰਗਾਂ ਮਸਲਿਆਂ ਸਮੇਤ ਜਮਾਤੀ ਸੰਘਰਸ਼ ਦੇ ਘੋਲ ਨੂੰ ਅੱਗੇ ਤੋਰਨ ਲਈ ਜ਼ਿੰਮੇਵਾਰੀ ਸਾਡੇ ਸਾਰਿਆਂ ਦੇ ਸਿਰ 'ਤੇ ਹੈ।

ਵੀਰਵਾਰ ਦੇ ਇਕੱਠ ਵਿਚ ਧਨੇਰ ਦੀ ਜੀਵਨ ਸਾਥਣ ਹਰਬੰਸ ਕੌਰ, ਸ਼ਹੀਦ ਕਿਰਨਜੀਤ ਕੌਰ ਦੇ ਪਿਤਾ ਮਾਸਟਰ ਦਰਸ਼ਨ ਸਿੰਘ, ਸ਼ਿੰਗਾਰਾ ਸਿੰਘ ਮਾਨ, ਝੰਡਾ ਸਿੰਘ ਜੇਠੂਕੇ, ਮਾਸਟਰ ਪ੍ਰੇਮ ਕੁਮਾਰ, ਗੁਰਦੀਪ ਸਿੰਘ ਰਾਮਪੁਰਾ, ਗੁਰਚਰਨ ਸਿੰਘ ਧੌਲਾ, ਪਰਮਜੀਤ ਕੌਰ ਜੋਧਪੁਰ, ਬਲਵੰਤ ਸਿੰਘ ਉੱਪਲੀ, ਜਨਕ ਸਿੰਘ ਭੁਟਾਲ, ਗੁਰਮੀਤ ਸਿੰਘ ਭੱਟੀਵਾਲ, ਹਰਚਰਨ ਸਿੰਘ ਚਾਹਲ, ਅਨਿਲ ਕੁਮਾਰ, ਗੁਰਜੰਟ ਸਿੰਘ, ਅਮਿਤ ਮਿੱਤਰ ਆਦਿ ਆਗੂ ਹਾਜ਼ਰ ਸਨ।

ਸਮਾਗ਼ਮ ਦੀ ਵਿਸ਼ੇਸ਼ਤਾ ਇਹ ਵੀ ਸੀ ਕਿ ਜਿੱਥੇ ਔਰਤਾਂ ਹਰੀਆਂ ਤੇ ਬਸੰਤੀ ਚੁੰਨੀਆਂ ਲੈ ਕੇ ਹਜ਼ਾਰਾਂ ਦੀ ਤਾਦਾਦ ਵਿਚ ਸ਼ਾਮਲ ਹੋਈਆਂ ਉੱਥੇ ਉਨ੍ਹਾਂ ਵੱਲੋਂ ਥੋੜ੍ਹੇ-ਥੋੜ੍ਹੇ ਪੈਸੇ ਇਕੱਠੇ ਕਰਕੇ ਹਜ਼ਾਰਾਂ ਰੁਪਏ ਦੀ ਸਹਾਇਤਾ ਸਟੇਜ ਨੂੰ ਦਿੱਤੀ ਗਈ।