ਮੁਕੇਸ਼ ਸਿੰਗਲਾ, ਭਵਾਨੀਗੜ੍ਹ : ਬੁੱਧਵਾਰ ਰਾਤ ਬੱਸ ਦੀ ਛੱਤ ਤੋਂ ਉੱਤਰਦੇ ਸਮੇਂ ਡਿੱਗ ਜਾਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੇ ਪੁੱਤਰ ਰੁਪਿੰਦਰ ਸਿੰਘ ਵਾਸੀ ਤੁਰੀ ਨੇ ਦੱਸਿਆ ਕਿ ਉਸ ਦਾ ਪਿਤਾ ਰਾਜਿੰਦਰ ਸਿੰਘ (55) ਨਿੱਜੀ ਬੱਸ ਦਾ ਡਰਾਈਵਰ ਜੋ ਬੁੱਧਵਾਰ ਰਾਤ ਡਿਊਟੀ ਖਤਮ ਕਰਨ ਉਪਰੰਤ ਆਪਣੀ ਬੱਸ ਪਟਿਆਲਾ ਖੜ੍ਹੀ ਕਰਕੇ ਕਿਸੇ ਹੋਰ ਬੱਸ ਦੀ ਛੱਤ ’ਤੇ ਬੈਠ ਕੇ ਪਿੰਡ ਵਾਪਸ ਆ ਰਿਹਾ ਸੀ। ਉਹ ਆਪਣੇ ਪਿਤਾ ਨੂੰ ਭਵਾਨੀਗੜ੍ਹ ਨਵੇਂ ਬੱਸ ਅੱਡੇ ’ਤੇ ਲੈਣ ਲਈ ਆਇਆ ਸੀ ਤਾਂ ਇਸ ਦੌਰਾਨ ਬੱਸ ਸਟੈਂਡ ’ਤੇ ਬੱਸ ਦੀ ਛੱਤ ਤੋਂ ਉੱਤਰਦੇ ਸਮੇਂ ਅਚਾਨਕ ਪੈਰ ਫਿਸਲ ਜਾਣ ਕਾਰਨ ਉਸ ਦਾ ਪਿਤਾ ਸੜਕ ’ਤੇ ਡਿੱਗ ਪਿਆ ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਿਸ ਨੇ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ।

Posted By: Jatinder Singh