ਸੰਦੀਪ ਸਿੰਗਲਾ, ਧੂਰੀ : ਯੂਥ ਅਕਾਲੀ ਦਲ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਸਿਮਰਪ੍ਰਤਾਪ ਸਿੰਘ ਬਰਨਾਲਾ ਦੀ ਪੇ੍ਰਰਨਾ ਸਦਕਾ ਬੁੱਧਵਾਰ ਹਲਕਾ ਧੂਰੀ ਦੇ ਵੱਡੀ ਗਿਣਤੀ 'ਚ ਨੌਜਵਾਨ ਸ਼ੋ੍ਰਮਣੀ ਅਕਾਲੀ ਦਲ (ਬ) 'ਚ ਸ਼ਾਮਲ ਹੋਏ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਿਮਰਪ੍ਰਤਾਪ ਸਿੰਘ ਬਰਨਾਲਾ ਨੇ ਕਿਹਾ ਸ਼ੋ੍ਰਮਣੀ ਅਕਾਲੀ ਦਲ 'ਚ ਆਪਣਾ ਭਵਿੱਖ ਦੇਖ ਰਹੇ ਨੌਜਵਾਨ ਲਗਾਤਾਰ ਪਾਰਟੀ 'ਚ ਸ਼ਾਮਲ ਹੋ ਰਹੇ ਹਨ ਤੇ ਹੋਰਨਾਂ ਰਾਜਸੀ ਪਾਰਟੀਆਂ ਤੋਂ ਨੌਜਵਾਨਾਂ ਦਾ ਮੋਹ ਭੰਗ ਹੋ ਗਿਆ ਹੈ। ਉਨ੍ਹਾਂ ਕਿਹਾ ਨੌਜਵਾਨਾਂ ਦੇ ਉਤਸ਼ਾਹ ਤੋਂ ਸਾਫ਼ ਹੈ ਕਿ ਆਗਾਮੀ ਵਿਧਾਨ ਸਭਾ ਚੋਣਾਂ 'ਚ ਅਕਾਲੀ-ਬਸਪਾ ਗੱਠਜੋੜ ਸਰਕਾਰ ਬਣੇਗੀ। ਇਸ ਮੌਕੇ ਗੁਰਵਿੰਦਰ ਸਿੰਘ ਕਾਕਾ ਧੰਦੀਵਾਲ, ਹਰਦੇਵ ਸਿੰਘ ਖੇੜੀ ਜੱਟਾਂ, ਨਿਰਭੈ ਸਿੰਘ ਕਾਤਰੋਂ, ਰਮਨ ਹਰਚੰਦਪੁਰ, ਜਸਕਰਨ ਜਹਾਂਗੀਰ, ਰਾਜੂ ਧੂਰਾ, ਸੁਖਦੇਵ ਸਿੰਘ ਘਨੌਰ ਤੇ ਮਲਕੀਤ ਸਿੰਘ ਰਣੀਕੇ ਹਾਜ਼ਰ ਸਨ।