ਯੋਗੇਸ਼ ਸ਼ਰਮਾ, ਭਦੌੜ : ਸਮੂਹ ਨੌਜਵਾਨ ਵਰਗ ਰਜਿ: ਭਦੌੜ ਵੱਲੋਂ ਡਾ. ਮਨਪ੍ਰਰੀਤ ਸਿੱਧੂ ਦੀ ਅਗਵਾਈ ਹੇਠ ਯਾਦਵਿੰਦਰ ਯਾਦੀ ਦੀ ਯਾਦ ਵਿਚ ਬੱਸ ਸਟੈਂਡ ਭਦੌੜ ਦੇ ਨਜ਼ਦੀਕ ਸਾਲਾਨਾ ਤੀਸਰਾ ਖ਼ੂਨਦਾਨ ਕੈਂਪ ਲਾਇਆ ਗਿਆ। ਜਿਸ ਵਿਚ ਡਾਕਟਰ ਮਨਪ੍ਰਰੀਤ ਸਿੰਘ ਸਿੱਧੂ ਤੇ ਡਾ. ਰਾਜਿੰਦਰ ਪ੍ਰਸਾਦ ਫ਼ਰੀਦਕੋਟ ਦੀ ਅਗਵਾਈ ਹੇਠ ਮੈਡੀਕਲ ਟੀਮਾਂ ਪੁੱਜੀਆਂ।ਇਸ ਮੌਕੇ ਡਾ. ਮਨਪ੍ਰਰੀਤ ਸਿੰਘ ਸਿੱਧੂ ਐੱਮਡੀ ਨੇ ਨੌਜਵਾਨਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੀਮਤੀ ਜਾਨਾਂ ਬਚਾਉਣ ਲਈ ਖ਼ੂਨਦਾਨ ਅਤੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਖ਼ੂਨਦਾਨ ਪ੍ਰਤੀ ਲੋਕਾਂ ਅੰਦਰ ਕਈ ਤਰ੍ਹਾਂ ਦੇ ਸ਼ੰਕੇ ਪਾਏ ਜਾਂਦੇ ਹਨ ਪ੍ਰੰਤੂ ਉਹ ਬੇਬੁਨਿਆਦ ਹਨ ਉਨ੍ਹਾਂ ਲੋਕਾਂ ਨੂੰ ਜਾਗਰੂਕ ਕਰਦਿਆਂ ਦੱਸਿਆ ਕਿ ਹਰ 72 ਘੰਟਿਆਂ ਬਾਅਦ ਸਾਡੇ ਸਰੀਰ ਦੇ ਸੈੱਲ ਨਵੇਂ ਖ਼ੂਨ ਦਾ ਸੰਚਾਰ ਕਰਦੇ ਹਨ। ਖ਼ੂਨਦਾਨ ਕਰਨ ਉਪਰੰਤ 72 ਘੰਟਿਆਂ ਦੇ ਵਿਚ-ਵਿਚ ਖ਼ੂਨ ਪੂਰਾ ਹੋ ਜਾਂਦਾ ਹੈ। ਇਸ ਲਈ ਸਾਨੂੰ ਵੱਧ-ਚੜ੍ਹ ਕੇ ਖ਼ੂਨਦਾਨ ਬੇਿਝਜਕ ਹੋ ਕੇ ਕਰਨਾ ਚਾਹੀਦਾ ਹੈ। ਇਸ ਕੈਂਪ ਵਿਚ ਨੌਜਵਾਨਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਤੇ 200 ਯੂਨਿਟ ਖ਼ੂਨ ਦਾਨ ਕੀਤੇ ਕਲੱਬ ਵੱਲੋਂ ਖ਼ੂਨਦਾਨੀਆਂ ਅਤੇ ਵੱਖ-ਵੱਖ ਸ਼ਖ਼ਸੀਅਤਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ।ਇਸ ਸਮੇਂ ਹਲਕਾ ਬਰਨਾਲਾ ਦੇ ਵਿਧਾਇਕ ਮੀਤ ਹੇਅਰ, ਐੱਸਪੀਡੀ ਸੁਖਦੇਵ ਸਿੰਘ ਵਿਕਰ, ਥਾਣਾ ਮੁਖੀ ਹਰਸਿਮਰਨਜੀਤ ਸਿੰਘ, ਇੰਸਪੈਕਚਰ ਬਲਜੀਤ ਸਿੰਘ, ਡਾ. ਮਨਪ੍ਰਰੀਤ ਸਿੰਘ ਸਿੱਧੂ, ਟਰੱਕ ਯੂਨੀਅਨ ਸ਼ਹਿਣਾ ਭਦੌੜ ਦੇ ਪ੍ਰਧਾਨ ਜਗਦੀਪ ਸਿੰਘ ਜੱਗੀ, ਸਮਾਜ ਸੇਵੀ ਵਿਪਨ ਗੁਪਤਾ, ਸਮਾਜ ਸੇਵੀ ਸੁਰਿੰਦਰਪਾਲ ਗਰਗ, ਬਲਵਿੰਦਰ ਕੋਚਾ, ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਜੀਵਨ ਸਿੰਗਲਾ, ਭੋਲਾ ਸਿੰਘ ਵਿਰਕ, ਬਾਬੂ ਅਜੇ ਕੁਮਾਰ ਭਦੌੜ, ਨਗਰ ਕੌਂਸਲ ਪ੍ਰਧਾਨ ਨਾਹਰ ਸਿੰਘ ਅੌਲਖ, ਕੌਂਸਲਰ ਅਸ਼ੋਕ ਵਰਮਾ, ਕੌਂਸਲਰ ਵਕੀਲ ਸਿੰਘ, ਜੋਗਿੰਦਰ ਸਿੰਘ ਮਠਾੜੂ ਦੀਪਗੜ੍ਹ, ਸੁਰਜੀਤ ਸੰਘੇੜਾ, ਤੋਤਾ ਸਿੰਘ ਮਾਨ, ਗੁਰਪ੍ਰਰੀਤ ਵਾਲੀਆ ਸਰਪੰਚ, ਤਾਰੀ ਵਾਲੀਆ, ਕਾਲਾ ਸਿੱਧੂ, ਪਰਮਜੀਤ ਤਲਵਾੜ, ਜਸਵੰਤ ਸਿੰਘ ਬੋਪਾਰਾਏ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ।