ਸਟਾਫ਼ ਰਿਪੋਰਟਰ, ਬਰਨਾਲਾ : ਵਾਈਐੱਸ ਸਕੂਲ ਬਰਨਾਲਾ 'ਚ ਵਿਸ਼ੇਸ਼ ਪ੫ਾਥਨਾ ਸਭਾ ਦੌਰਾਨ ਮੈਡਮ ਅੰਜਨਾ ਦੀ ਦੇਖਰੇਖ ਹੇਠ ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਜਾਣਕਾਰੀ ਦਿੰਦਿਆਂ ਸੁਖਰਾਜ ਚਹਿਲ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਛੋਟੇ-ਛੋਟੇ ਬੱਚਿਆਂ ਨੇ 'ਈਸ਼ਰ ਆਏ ਦਲਿੱਦਰ ਜਾਏ' ਗਾਉਂਦਿਆਂ ਕਿਹਾ ਕਿ ਸਾਡੇ ਦੁੱਖ ਤਕਲੀਫ਼ਾਂ ਦਾ ਖ਼ਾਤਮਾ ਹੋਵੇ ਤੇ ਉਨ੍ਹਾਂ ਲੋਹੜੀ ਮੌਕੇ ਸਮਾਜਿਕ ਬੁਰਾਈਆਂ ਖ਼ਤਮ ਕਰਕੇ ਚੰਗੇ ਸਮਾਜ ਦਾ ਸਿਰਜਣਾ ਕਰਨ ਦਾ ਸੰਦੇਸ਼ ਦਿੱਤਾ। ਇਸ ਤੋਂ ਬਾਅਦ ਅਧਿਆਪਕ ਲਵਪ੫ੀਤ ਸਿੰਘ ਦੁਆਰਾ ਤਿਆਰ ਕਰਵਾਏ ਪੰਜਵੀਂ ਜਮਾਤ ਦੇ ਬੱਚਿਆਂ ਨੇ 'ਧੀਆਂ ਪੁੱਤਾਂ ਦੀ ਮਨਾਓ ਲੋਹੜੀ' ਗੀਤ ਗਾ ਕੇ ਸਮਾਂ ਹੀ ਬੰਨ੍ਹ ਦਿੱਤਾ। ਇਸ ਦੌਰਾਨ ਮੈਡਮ ਜਸਵਿੰਦਰ ਕੌਰ ਤੇ ਸੰਦੀਪ ਦੁਆਰਾ ਪਾਈਆਂ ਬੋਲੀਆਂ 'ਤੇ ਲੜਕੀਆਂ ਨੇ ਗਿੱਧਾ ਪਾ ਕੇ ਸਭ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜ ਕੇ ਝੂਮਣ ਲਾ ਦਿੱਤਾ। ਅਧਿਆਪਕ ਅਭਿਸ਼ੇਕ ਦੁਆਰਾ ਸਿਖਾਏ ਪਹਿਲੀ ਜਮਾਤ ਦੇ ਬੱਚਿਆਂ ਨੇ 'ਹੁਣ ਮੌਜਾਂ ਹੀ ਮੌਜਾਂ' 'ਤੇ ਡਾਂਸ ਕਰਕੇ ਸਭ ਨੂੰ ਮੰਤਰ ਮੁਗਧ ਕਰ ਦਿੱਤਾ। ਅੰਤ 'ਚ ਵਾਇਸ ਪਿ੫ੰਸੀਪਲ ਬਿੰਮੀ ਪੁਰੀ ਨੇ ਕੁਆਰਡੀਨੇਟਰਜ਼ ਤੇ ਪੂਰੇ ਸਟਾਫ਼ ਤੇ ਬੱਚਿਆਂ ਨਾਲ ਮਿਲ ਕੇ ਅਗਨੀ ਜਲਾਈ ਤੇ ਤਿਲ, ਗੁੜ ਆਦਿ ਪਾ ਕੇ ਪੂਰੀ ਸ਼ਰਧਾ ਨਾਲ ਮੱਥਾ ਟੇਕਿਆ ਤੇ ਸਾਰਿਆਂ ਦੀਆਂ ਖੁਸ਼ੀਆਂ ਲਈ ਕਾਮਨਾ ਕੀਤੀ।