ਸੁਰਿੰਦਰ ਗੋਇਲ, ਸ਼ਹਿਣਾ : ਬਾਲ ਵਿਕਾਸ ਤੇ ਪੋ੫ਜੈਕਟ ਦਫਤਰ ਸ਼ਹਿਣਾ ਵੱਲੋਂ ਸ਼ੁੱਕਰਵਾਰ ਨੰੂ ਸ਼ਹਿਣਾ ਦੇ ਸਰਕਾਰੀ ਵੇਹੜੇ 'ਚ ਆਂਗਣਵਾੜੀ ਸੈਂਟਰ 53 ਵਿਖੇ ਸੀਡੀਪੀਓ ਨਿਤਿਕਾ ਢੀਂਗਰਾ ਦੀ ਅਗਵਾਈ ਹੇਠ ਸਮੂਹ ਸਟਾਫ ਨੇ 10 ਨਵਜੰਮੀਆਂ ਬੱਚੀਆਂ ਦੀ ਲੋਹੜੀ ਮਨਾਈ ਗਈ ਤੇ ਧੀਆਂ ਦੇ ਜਨਮ ਦੀ ਖ਼ੁਸ਼ੀ 'ਚ ਲੋਹੜੀ ਬਾਲੀ ਗਈ। ਇਸ ਸਮੇਂ ਸੀਡੀਪੀਓ ਸ਼ਹਿਣਾ ਨਿਤਿਕਾ ਢੀਂਗਰਾ ਨੇ ਕਿਹਾ ਕਿ ਧੀਆਂ ਦੀ ਲੋਹੜੀ ਮਨਾਉਣਾ ਸਮੇਂ ਦੀ ਮੰਗ ਹੈ ਤੇ ਅਜਿਹੇ ਸਮਾਗਮਾਂ ਨਾਲ ਸਮਾਜ 'ਚ ਲਿੰਗ ਅਨੁਪਾਤ ਬਰਕਰਾਰ ਰੱਖਣ ਲਈ ਤੇ ਭਰੂਣ ਹੱਤਿਆ ਰੋਕਣ ਲਈ ਚੰਗੀ ਸੇਧ ਮਿਲਦੀ ਹੈ। ਸੁਪਰਵਾਈਜ਼ਰ ਸੁਨੀਤਾ ਰਾਣੀ ਨੇ ਕਿਹਾ ਕਿ ਮੁੰਡਿਆਂ ਦੇ ਨਾਲ-ਨਾਲ ਲੜਕੀਆਂ ਦੀ ਲੋਹੜੀ ਮਨਾਉਣ 'ਤੇ ਜ਼ੋਰ ਦਿੱਤਾ। ਇਸ ਉਪਰੰਤ 10 ਨਵਜੰਮੀਆਂ ਬੱਚੀਆਂ ਤੇ ਉਨ੍ਹਾਂ ਦੀਆਂ ਮਾਵਾਂ ਨੰੂ ਕੱਪੜੇ ਤੇ ਗਿਫਟ ਦੇ ਕੇ ਸਨਮਾਨਿਤ ਕੀਤਾ ਗਿਆ। ਅਖੀਰ 'ਚ ਆਏ ਸਾਰਿਆਂ ਨੰੂ ਗੱਚਕ, ਰਿਉੜੀਆਂ ਤੇ ਮੂੰਗਫਲੀ ਵੰਡੀ ਗਈ। ਇਸ ਮੌਕੇ ਸੁਪਰਵਾਈਜ਼ਰ ਸੁਨੀਤਾ ਰਾਣੀ, ਕਿਰਨਾ ਰਾਣੀ, ਕਰਮਜੀਤ ਕੌਰ ਸ਼ਹਿਣਾ ਦੀਆਂ ਸਮੂਹ ਵਰਕਰਾਂ ਤੇ ਹੈਲਪਰਾਂ ਤੋਂ ਇਲਾਵਾ ਤਲਵਿੰਦਰ ਸਿੰਘ, ਕੁਲਵਿੰਦਰ ਸਿੰਘ, ਗੁਰਸੇਵਕ ਸਿੰਘ, ਨੀਲਮ, ਸੁਖਜੀਤ ਸਿੰਘ, ਰਮਨਾ ਆਦਿ ਹਾਜ਼ਰ ਸਨ।