ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ

ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਦੇ ਦਿਸ਼ਾ-ਨਿਰਦੇਸਾਂ ਤਹਿਤ ਬਰਨਾਲਾ ਪੁਲਿਸ ਵਲੋਂ ਜਿੱਥੇ ਸਮੇਂ-ਸਮੇਂ 'ਤੇ ਅਨੇਕਾਂ ਸਮਾਜਿਕ ਕਾਰਜ ਕੀਤੇ ਜਾ ਰਹੇ ਹਨ, ਉੱਥੇ ਹੀ ਇਕ ਨਵੇਕਲਾ ਉਪਰਲਾ ਕਰਦਿਆਂ ਲੋਹੜੀ ਦੇ ਤਿਉਹਾਰ ਮੌਕੇ ਬਰਨਾਲਾ ਪੁਲਿਸ ਵਲੋਂ ਕਿਸਾਨਾਂ ਨੂੰ ਧਰਨੇ 'ਚ ਜਿੱਥੇ ਮੂੰਗਫ਼ਲੀ ਤੇ ਰਿਊੜੀਆਂ ਵੰਡੀਆਂ ਗਈਆ,ਉੱਥੇ ਹੀ ਹਾਜ਼ਰ ਬੱਚਿਆਂ ਨੂੰ ਟੌਫ਼ੀਆਂ ਤੇ ਬਿਸਕੁੱਟ ਵੰਡ ਕੇ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਨੇ ਲੋਹੜੀ ਦਾ ਤਿਉਹਾਰ ਮਨਾਇਆ।

ਕਿਸਾਨਾਂ ਨੂੰ ਧਰਨੇ 'ਚ ਪੁਲਿਸ ਦੇ ਵੰਡੇ ਰਿਫ਼ਲੈਕਟਰ ਸਟੀਕਰ

ਲੋਹੜੀ ਵਾਲੇ ਦਿਨ ਧਨੌਲਾ ਪੈਟਰੋਲ ਪੰਪ 'ਤੇ ਲੱਗੇ ਕਿਸਾਨਾਂ ਦੇ ਧਰਨੇ 'ਚ ਜਿੱਥੇ ਐਸਐਸਪੀ ਸੰਦੀਪ ਗੋਇਲ ਨੇ ਆਪਣੀ ਟੀਮ ਦੇ ਨਾਲ ਹਾਜ਼ਰ ਹੋ ਕੇ ਲੋਹੜੀ ਮਨਾਈ, ਉੱਥੇ ਹੀ ਸੈਂਕੜਿਆਂ ਦੀ ਗਿਣਤੀ 'ਚ ਹਾਜ਼ਰ ਕਿਸਾਨਾਂ ਨੂੰ ਉਨ੍ਹਾਂ ਦੇ ਟਰੈਕਟਰਾਂ ਤੇ ਹੋਰ ਵਾਹਨਾਂ ਲਈ ਧੁੰਦ ਤੋਂ ਬਚਾਉਂਦਿਆਂ ਹਾਦਸਿਆਂ ਨੂੰ ਠੱਲ੍ਹ ਪਾਉਣ ਤਹਿਤ ਰਿਫ਼ਲੈਕਟਰ ਤੇ ਸਟੀਕਰ ਵੰਡੇ ਗਏ। ਇਸ ਮੌਕੇ ਜ਼ਿਲ੍ਹਾ ਪੁਲਿਸ ਨੇ ਦੱਸਿਆ ਕਿ ਲੋਹੜੀ ਦੇ ਤਿਉਹਾਰ ਮੌਕੇ ਉਨ੍ਹਾ ਵਲੋਂ ਪੁਲਿਸ ਕਰਮਚਾਰੀਆਂ ਦੀ ਮੱਦਦ ਨਾਲ ਬੱਚਿਆਂ ਨੂੰ ਮੂੰਗਫ਼ਲੀ, ਟੌਫ਼ੀਆ, ਬਿਸਕੁੱਟ ਆਦਿ ਦੀ ਵੰਡ ਵੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਦੀ ਦੇ ਮੌਸਮ 'ਚ ਧੰਦ ਵਧ ਜਾਂਦੀ ਹੈ ਅਜਿਹੇ 'ਚ ਹਾਦਸਿਆਂ ਦਾ ਖਤਰਾ ਬਹੁਤ ਜਿਆਦਾ ਵਧ ਜਾਂਦਾ ਹੈ। ਪਰ ਰਿਫ਼ਲੈਕਟਰ ਆਦਿ ਦਾ ਵਰਤੋਂ ਦੇ ਨਾਲ ਕੁੱਝ ਹੱਦ ਤੱਕ ਹਾਦਸਿਆਂ ਤੋਂ ਬਚਾਅ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਬਰਨਾਲਾ ਪੁਲਿਸ ਵਲੋਂ ਹਜ਼ਾਰਾਂ ਦੀ ਗਿਣਤੀ 'ਚ ਰਾਹੀਗਰਾਂ ਨੂੰ ਰਿਫ਼ਲੈਕਟਰ ਜੈਕਟਾਂ ਦੀ ਵੰਡ ਕੀਤੀ ਗਈ ਹੈ ਅਤੇ ਿਫ਼ਰਲੈਕਟਰ ਵੀ ਲਗਵਾਏ ਜਾ ਚੁੱਕੇ ਹਨ, ਪਰ ਮਹਿੰਮ ਨੂੰ ਜਾਰੀ ਰੱਖਦਿਆਂ ਉਨ੍ਹਾਂ ਵਲੋਂ ਿਫ਼ਰ ਤੋਂ ਲੋਹੜੀ ਵਾਲੇ ਦਿਨ ਜਿੱਥੇ ਛੋਟੇ -ਛੋਟੇ ਬੱਚਿਆਂ ਨੂੰ ਮੂੰਗਫ਼ਲੀ ਆਦਿ ਦੀ ਵੰਡ ਕਰਦਿਆਂ ਲੋਹੜੀ ਸਾਂਝੀ ਕੀਤੀ ਗਈ ਹੈ, ਉੱਥੇ ਹੀ ਵਾਹਨਾਂ 'ਤੇ ਰਿਫ਼ਲੈਕਟਰ ਲਗਵਾਏ ਗਏ ਹਨ। ਇਸ ਮੌਕੇ ਸੀਆਈਏ ਇੰਚਾਰਜ਼ ਇੰਸਪੈਕਟਰ ਬਲਜੀਤ ਸਿੰਘ, ਏਐਸਆਈ ਪਰਮਿੰਦਰ ਸਿੰਘ, ਕਿਸਾਨ ਆਗੂ ਜਰਨੈਲ ਸਿੰਘ ਬਦਰਾ, ਕ੍ਰਿਸ਼ਨ ਸਿੰਘ, ਬਲੌਰ ਸਿੰਘ ਛੰਨਾ ਆਦਿ ਵੀ ਹਾਜ਼ਰ ਸਨ।

ਇਸ ਮੌਕੇ ਕਿਸਾਨ ਆਗੂ ਜਰਨੈਲ ਸਿੰਘ ਬਦਰਾ ਤੇ ਬਲੌਰ ਸਿੰਘ ਛੰਨਾ ਨੇ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਦੀ ਨਿਵੇਕਲੀ ਪਹਿਲੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਜ਼ਿਲ੍ਹਾ ਵਾਸੀਆਂ ਦੇ ਲਈ ਬਹੁਤ ਜਿਆਦਾ ਨੇਕ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਵਲੋਂ ਦਿੱਤੇ ਜਾ ਰਹੇ ਧਰਨਿਆਂ 'ਚ ਪੁਲਿਸ ਮੁਖੀ ਵਲੋਂ ਆਪਣੀ ਸਮੇਂ ਸਮੇਂ ਸਿਰ ਹਾਜ਼ਰੀ ਲਗਾ ਰਹੇ ਹਨ ਅਤੇ ਕਿਸਾਨਾਂ ਦਾ ਭਰਪੂਰ ਸਾਥ ਦੇ ਰਹੇ ਹਨ। ਉਨ੍ਹਾਂ ਵਲੋਂ ਲੋਹੜੀ ਦੇ ਤਿਉਹਾਰ ਮੌਕੇ ਛੋਟੇ ਬੱਚਿਆਂ ਨੂੰ ਮੂੰਗਫ਼ਲੀ, ਬਿਸਕੁੱਟ ਆਦਿ ਦੀ ਵੰਡ ਕੀਤੀ ਗਈ ਹੈ ਅਤੇ ਕਿਸਾਨਾਂ ਦੇ ਵਾਹਨਾਂ 'ਤੇ ਰਿਫ਼ਲੈਕਟਰ ਵੀ ਲਗਵਾਏ ਗਏ ਹਨ।