ਸ਼ੰਭੂ ਗੋਇਲ, ਲਹਿਰਾਗਾਗਾ

ਐੱਸਡੀਐੱਮ ਲਹਿਰਾ ਜੀਵਨਜੋਤ ਕੌਰ ਨੇ 'ਗਰੀਨ ਸਿਟੀ ਕਲੀਨ ਸਿਟੀ' ਤਹਿਤ ਜਿੱਥੇ ਸ਼ਹਿਰ ਵਿੱਚ ਚੱਲ ਰਹੇ ਸਾਫ-ਸਫ਼ਾਈ ਕੰਮਾਂ ਦਾ ਜਾਇਜ਼ਾ ਲਿਆ, ਉੱਥੇ ਇਸ ਸਬੰਧੀ ਆਪਣੇ ਕੰਮਾਂ ਵਿੱਚ ਵਧੀਆ ਕਾਰਗੁਜ਼ਾਰੀ ਵਿਖਾਉਣ ਵਾਲਿਆਂ ਨੂੰ ਪ੍ਰਸੰਸਾ ਪੱਤਰ ਵੀ ਦਿੱਤੇ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਚਾਰੇ ਪਾਸੇ ਸਵੱਛ ਅਭਿਆਨ ਤਹਿਤ ਅਨੇਕਾਂ ਕੰਮ ਚੱਲ ਰਹੇ ਹਨ। ਜਿਨ੍ਹਾਂ ਵਿੱਚ ਟਰੀ ਗਾਰਡ ਲਾਉਣੇ, ਗਿੱਲੇ ਸੁੱਕੇ ਕੂੜੇ ਲਈ ਕੂੜਾਦਾਨ, ਵਾਟਰ ਵਰਕਸ ਦੀ ਸਫਾਈ, ਪਾਰਕਾਂ ਦਾ ਕੰਮ, ਸ਼ਹਿਰ ਵਿਚ ਪਖਾਨਿਆਂ ਦੀ ਮੁਰੰਮਤ ਦਾ ਕੰਮ ਸ਼ਾਮਲ ਹੈ।

ਉਨ੍ਹਾਂ ਕਿਹਾ ਕਿ ਇਸ ਕੰਮ ਪ੍ਰਤੀ ਸ਼ਹਿਰ ਦੇ ਸਰਕਾਰੀ ਅਤੇ ਪ੍ਰਰਾਈਵੇਟ ਹਸਪਤਾਲਾਂ, ਹੋਟਲਾਂ, ਸਕੂਲਾਂ ਦੇ ਮਾਲਕਾਂ ਅਤੇ ਪ੍ਰਬੰਧਕਾਂ ਨੂੰ ਸਾਫ਼ ਸਫ਼ਾਈ ਰੱਖਣ ਲਈ ਕਿਹਾ ਜਾ ਰਿਹਾ ਹੈ। ਪ੍ਰਸੰਸਾ ਪੱਤਰ ਵੀ ਦਿੱਤੇ ਜਾ ਰਹੇ ਹਨ ਤਾਂ ਜੋ ਹੋਰਨਾਂ ਲੋਕਾਂ 'ਚ ਵੀ ਇਸ ਕੰਮ ਪ੍ਰਤੀ ਉਤਸ਼ਾਹ ਹੋਵੇ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਥਾਂ- ਥਾਂ ਤੇ ਕੂੜਾ ਸੁੱਟਣ ਦੀ ਬਜਾਏ ਡਸਟਬਿਨਾਂ ਵਿਚ ਹੀ ਪਾਇਆ ਜਾਵੇ।

ਐੱਸ ਡੀ ਐੱਮ ਨੇ ਇਸ ਸਮੇਂ ਬਾਂਸਲ ਹਸਪਤਾਲ ਦੇ ਡਾ. ਪਵਨ ਬਾਂਸਲ, ਤਰਕ ਢਾਬੇ ਦੇ ਸ਼ਮਸ਼ੇਰ ਸਿੰਘ ਬੱਗਾ, ਅਗਰਵਾਲ ਸਵੀਟਸ ਦੇ ਜਗਦੀਸ਼ ਅਗਰਵਾਲ, ਸਰਕਾਰੀ ਹਸਪਤਾਲ ਦੇ ਡਾਕਟਰਾਂ ਤੋਂ ਇਲਾਵਾ ਹੋਰਨਾਂ ਨੂੰ ਵੀ ਪ੍ਰਸੰਸਾ ਪੱਤਰ ਦਿੱਤੇ। ਇਸ ਸਮੇਂ ਬੀਬੀ ਰਜਿੰਦਰ ਕੌਰ ਭੱਠਲ ਦੇ ਮੀਡੀਆ ਸਲਾਹਕਾਰ ਸਨਮੀਕ ਸਿੰਘ ਹੈਨਰੀ, ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਗੁਰਨੇਤ ਸਿੰਘ ਜਲਬੇੜਾ, ਮਾਸਟਰ ਅਰੁਣ ਗਰਗ, ਸਤੀਸ਼ ਗੋਇਲ ਡੇਅਰੀ ਵਾਲੇ, ਮਾਸਟਰ ਰਾਕੇਸ਼ ਕੁਮਾਰ ਅਤੇ ਹੋਰ ਵੀ ਬਲਾਕ ਪੱਧਰੀ ਅਫ਼ਸਰ ਅਤੇ ਪਤਵੰਤੇ ਸੱਜਣ ਮੌਜੂਦ ਸਨ।