ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ

ਸਾਂਝਾ ਮੁਲਾਜ਼ਮ ਮੰਚ ਤੇ ਪੈਨਸ਼ਨਰਜ਼ ਵੱਲੋੋਂ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੇ ਸੱਦੇ 'ਤੇ 9ਵੇਂ ਦਿਨ ਦੀ ਸਮੂਹ ਵਿਭਾਗਾਂ 'ਚ ਕਲਮਛੋੋੜ ਹੜਤਾਲ ਲਗਾਤਾਰ ਜਾਰੀ ਰਹੀ। ਗੇਟ ਰੈਲੀ ਕਰਨ ਉਪਰੰਤ ਰੈਸਟ ਹਾਊਸ ਬਰਨਾਲਾ ਵਿਖੇ ਹਲਕਾ ਵਿਧਾਇਕ ਭਦੌੜ ਪਿਰਮਲ ਸਿੰਘ ਧੌਲਾ ਨੂੰ ਮੰਗਾਂ ਸਬੰਧੀ ਮੰਗ-ਪੱਤਰ ਸੌਂਪਿਆ ਗਿਆ ਤੇ ਪੰਜਾਬ ਸਰਕਾਰ ਦੀਆਂ ਵਧੀਕੀਆਂ ਪ੍ਰਤੀ ਗੱਲਬਾਤ ਕੀਤੀ ਤੇ ਜਾਣੂ ਕਰਵਾਇਆ। ਉਨ੍ਹਾਂ ਭਰੋਸਾ ਦਿਵਾਇਆ ਕਿ ਵਿਧਾਨ ਸਭਾ ਸ਼ੈਸ਼ਨ ਦੌੌਰਾਨ ਮੁਲਾਜ਼ਮਾਂ ਨਾਲ ਹੁੰਦੀਆਂ ਧੱਕੇਸ਼ਾਹੀਆਂ ਨੂੰ ਵਿਧਾਨ ਸਭਾ ਸ਼ੈਸ਼ਨ 'ਚ ਰੱਖਿਆ ਜਾਵੇਗਾ ਤੇ ਪੰਜਾਬ ਸਰਕਾਰ ਨੂੰ ਮਜ਼ਬੂਰ ਕੀਤਾ ਜਾਵੇਗਾ ਕਿ ਮੁਲਾਜ਼ਮਾਂ ਦੀਆਂ ਤਨਖਾਹਾਂ, ਭੱਤੇ ਕੱਟਣ ਦੀ ਬਜਾਏ 5-5 ਪੈਨਸ਼ਨਾਂ ਤੇ ਬਹੁਤ ਸਾਰੇ ਬੇਲੋੜੇ ਭੱਤੇ ਜੋ ਵਿਧਾਇਕਾਂ ਅਤੇ ਮੰਤਰੀਆਂ ਨੂੰ ਜਾਇਦਾਦਾਂ ਹੋਣ ਬਾਵਜੂਦ ਦਿੱਤੇ ਜਾ ਰਹੇ ਹਨ, 'ਚ ਕਟੌਤੀ ਕਰਕੇ ਲੋੋਕ ਸੇਵਾ ਕੀਤੀ ਜਾਵੇ ਨਾ ਕਿ ਨਿਗੁਣੀਆਂ ਤਨਖਾਹਾਂ 'ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਤਨਖ਼ਾਹ 'ਚ ਕਟੌਤੀ ਕੀਤੀ ਜਾਵੇ। ਇਹ ਸਰਾਸਰ ਧੱਕਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਸਰਕਾਰ ਰਜਵਾੜਾ ਸ਼ਾਹੀ ਵਾਂਗ ਧੱਕੇਸ਼ਾਹੀਆਂ 'ਤੇ ਉਤਰ ਆਈ ਹੈ। ਹੁਣ ਲੋੋਕਾਂ ਨੂੰ ਇਕੱਠੇ ਹੋਣਾ ਹੀ ਪਵੇਗਾ। ਰੈਲੀ ਨੂੰ ਸੰਬੋੋਧਨ ਕਰਦਿਆਂ ਸਾਂਝਾ ਮੁਲਾਜਮ ਮੰਚ ਤੇ ਮਨਿਸਟੀਰੀਅਲ ਆਗੂ ਨਛੱਤਰ ਸਿੰਘ ਭਾਈਰੂਪਾ ਨੇ ਸੰਬੋੋਧਨ ਕਰਦਿਆਂ ਕਿਹਾ ਕਿ ਮੋਨਟੇਕ ਸਿੰਘ ਆਹਲੂਵਾਲੀਆ ਜੋ ਕਿ ਕਾਂਗਰਸ ਦਾ ਚਹੇਤਾ ਹੈ ਨੇ ਪਹਿਲਾਂ ਕੇਂਦਰ 'ਚ ਕਾਂਗਰਸ ਪਾਰਟੀ ਦਾ ਭੋਗ ਪਾ ਦਿੱਤਾ ਹੈ। ਦੂਜੇ ਪਾਸੇ ਉਸ ਨੇ ਪਹਿਲਾਂ ਹੀ ਡੰਕਲ ਖਰੜੇ ਤਹਿਤ ਭਾਰਤ ਦੇ ਸਰਕਾਰੀ ਅਦਾਰਿਆਂ ਦਾ ਭੋਗ ਪਾ ਕੇ ਲੋੋਕਾਂ ਨੂੰ ਮਿਲਦੀਆਂ ਸਿਹਤ ਸਹੂਲਤਾਂ, ਸਿੱਖਿਆ, ਪਾਣੀ, ਰੁਜ਼ਗਾਰ ਦੇ ਮੌਕੇ ਖਤਮ ਕਰ ਦਿੱਤੀਆਂ ਹਨ। ਨੌੌਜਵਾਨ ਡਿਗਰੀਆਂ ਪ੍ਰਰਾਪਤ ਕਰਕੇ ਨੌੌਕਰੀਆਂ ਦੀ ਭਾਲ ਵਿਚ ਵਿਦੇਸ਼ਾਂ ਨੂੰ ਜਾ ਰਹੇ ਹਨ। ਰੈਲੀ 'ਚ ਫੈਡਰੇਸ਼ਨ ਆਗੂ ਕਰਮਜੀਤ ਸਿੰਘ ਬੀਹਲਾ, ਮੋਹਣ ਸਿੰਘ ਫੈਡਰੇਸ਼ਨ ਆਗੂ, ਵੈਟਨਰੀ ਆਗੂ ਜਗਰਾਜ ਸਿੰਘ ਟੱਲੇਵਾਲ, ਬੀਐੱਡ ਅਧਿਆਪਕ ਨਿਰਮਲ ਸਿੰਘ ਪੱਖੋੋ ਕਲਾਂ, ਮਨਿਸਟੀਰੀਅਲ ਆਗੂ ਤਰਸੇਮ ਭੱਠਲ ਜ਼ਿਲ੍ਹਾ ਪ੍ਰਧਾਨ, ਰੇਸ਼ਮ ਸਿੰਘ ਪ੍ਰਧਾਨ ਡੀਸੀ ਦਫ਼ਤਰ, ਰਵਿੰਦਰ ਸ਼ਰਮਾ ਸਹਾਇਕ ਜਨਰਲ ਸਕੱਤਰ, ਹਰਪਾਲ ਸਿੰਘ ਚੌਹਾਣਕੇ ਜਨਰਲ ਸਕੱਤਰ ਡੀ.ਸੀ ਦਫ਼ਤਰ, ਹਰਿੰਦਰ ਮੱਲੀਆਂ, ਜਸਵੀਰ ਸਿੰਘ ਜ਼ਿਲ੍ਹਾ ਪ੍ਰਧਾਨ ਭਲਾਈ ਵਿਭਾਗ, ਮਨਜਿੰਦਰ ਸਿੰਘ ਅੌਲਖ ਪ੍ਰਧਾਨ ਜ਼ਿਲ੍ਹਾ ਖਜ਼ਾਨਾ, ਅਕਾਸ਼ਪਾਲ ਸਿੰਘ ਜਨਰਲ ਸਕੱਤਰ, ਅਨੀਸ਼ ਗਰਗ ਆਬਕਾਰੀ ਵਿਭਾਗ ਬਰਨਾਲਾ, ਬੂਟਾ ਸਿੰਘ ਖੇਤੀਬਾੜੀ ਵਿਭਾਗ, ਜ਼ਿਲ੍ਹਾ ਪ੍ਰਰੀਸ਼ਦ ਟੀਚਰ ਯੂਨੀਅਨ ਪਰਮਜੀਤ ਭਾਟੀਆ, ਬਲਵਿਦਰ ਸਿੰਘ ਜ਼ਿਲ੍ਹਾ ਪ੍ਰਧਾਨ ਪੀਡਬਲਿੳਡੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਡੀਏ, ਪੇਅ ਕਮਿਸ਼ਨ ਦੀ ਰਿਪੋੋਰਟ, ਪੁਰਾਣੀ ਪੈਨਸ਼ਨ ਲਾਗੂ ਕੀਤੀ ਜਾਵੇ, ਕੱਟਿਆ ਮੋਬਾਇਲ ਭੱਤਾ ਬਹਾਲ ਕੀਤਾ ਜਾਵੇ, ਵਿਕਾਸ ਟੈਕਸ ਵਾਪਿਸ ਲਿਆ ਜਾਵੇ। ਜੇਕਰ ਇਨ੍ਹਾਂ ਮੰਗਾਂ ਦੀ ਪੂਰਤੀ ਨਾ ਕੀਤੀ, ਤਾਂ ਆਉਣ ਸਮੇਂ 'ਚ ਸੰਘਰਸ਼ ਭਰਾਤਰੀ ਜਥੇਬੰਦੀਆਂ ਨੂੰ ਨਾਲ ਹੋੋਰ ਤਿੱਖਾ ਕੀਤਾ ਜਾਵੇਗਾ।