ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ

ਸੂਬਾ ਸਰਕਾਰ ਵੱਲੋਂ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ 'ਚ ਬਾਰ੍ਹਵੀਂ ਜਮਾਤ 'ਚ ਪੜ੍ਹਦੇ ਵਿਦਿਆਰਥੀਆਂ ਨੂੰ ਸਮਾਰਟ ਮੋਬਾਈਲ ਫੋਨ ਮੁਫਤ ਉਪਲੱਬਧ ਕਰਵਾਏ ਗਏ। ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਰਬਜੀਤ ਸਿੰਘ ਤੂਰ ਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਹਰਕੰਵਲਜੀਤ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਨੂੰ ਪਹਿਲੀ ਕਿਸ਼ਤ ਦੇ ਮੋਬਾਈਲ ਫੋਨ ਪ੍ਰਰਾਪਤ ਹੋ ਗਏ ਹਨ, ਜਿਨ੍ਹਾਂ 'ਚੋਂ ਕਰੀਬ 20 ਮੋਬਾਈਲ ਫੋਨ ਸੰਖੇਪ ਪ੍ਰਰੋਗਰਾਮ ਦੌਰਾਨ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧੂ ਪੱਤੀ, ਸਰਕਾਰੀ ਕੰਨਿ੍ਹਆ ਸੀਨੀਅਰ ਸੈਕੰਡਰੀ ਸਕੂਲ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਦੇ ਲੜਕੇ ਤੇ ਲੜਕੀਆਂ ਨੂੰ ਸੌਂਪਣ ਉਪਰੰਤ ਬਾਕੀ ਫੋਨ ਸਕੂਲ ਪਿ੍ਰੰਸੀਪਲਾਂ ਵੱਲੋਂ ਵਿਭਾਗੀ ਹਦਾਇਤਾਂ ਅਨੁਸਾਰ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਏ ਗਏ। ਜ਼ਿਲ੍ਹਾ ਸਿੱਖਿਆ ਅਫਸਰਾਂ ਨੇ ਮੋਬਾਈਲ ਫੋਨਾਂ ਦੀ ਵੰਡ ਸਰਕਾਰੀ ਸਕੂਲਾਂ ਤੋਂ ਸ਼ੁਰੂ ਕਰਨ ਲਈ ਮੁੱਖ ਮੰਤਰੀ, ਸਿੱਖਿਆ ਮੰਤਰੀ ਤੇ ਸਿੱਖਿਆ ਸਕੱਤਰ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਮੋਬਾਈਲ ਫੋਨਾਂ ਦੀ ਪ੍ਰਰਾਪਤੀ ਨਾਲ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਦੀ ਪੜ੍ਹਾਈ ਸਕੂਲਾਂ ਦੀ ਤਾਲਾਬੰਦੀ ਦੌਰਾਨ ਵੀ ਪ੍ਰਭਾਵੀ ਰੂਪ ਨਾਲ ਜਾਰੀ ਰਹੇਗੀ। ਪਹਿਲੀ ਕਿਸ਼ਤ ਵਿੱਚੋਂ ਮੋਬਾਈਲ ਫੋਨ ਪ੍ਰਰਾਪਤ ਕਰਨ ਵਾਲੇ ਸਕੂਲਾਂ ਦੇ ਪਿ੍ਰੰਸੀਪਲਾਂ ਨੇ ਇਸ ਉੱਦਮ ਲਈ ਸੂਬਾ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਦਾ ਇਹ ਉਪਰਾਲਾ ਵਿਦਿਆਰਥੀਆਂ ਦੀ ਆਨਲਾਈਨ ਪੜ੍ਹਾਈ ਨੂੰ ਪ੍ਰਭਾਵੀ ਬਣਾਉਣ 'ਚ ਕਾਰਗਰ ਸਿੱਧ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ 'ਚ ਪੜ੍ਹਦੇ ਜ਼ਰੂਰਤਮੰਦ ਪਰਿਵਾਰਾਂ ਨੂੰ ਮੋਬਾਈਲ ਫੋਨਾਂ ਦੀ ਸਖ਼ਤ ਜਰੂਰਤ ਸੀ। ਮੁਫਤ ਮੋਬਾਈਲ ਫੋਨ ਕਰਨ ਵਾਲੀਆਂ ਸਥਾਨਕ ਸਰਕਾਰੀ ਕੰਨਿ੍ਹਆ ਸੀਨੀਅਰ ਸੈਕੰਡਰੀ ਦੀਆਂ ਵਿਦਿਆਰਥਣਾਂ ਪ੍ਰਵੀਨ ਕੌਰ, ਪਰਮਿੰਦਰ ਕੌਰ ਤੇ ਕੋਮਲ ਕੌਰ ਨੇ ਦੱਸਿਆ ਕਿ ਸਰਕਾਰ ਵੱਲੋਂ ਦਿੱਤੇ ਮੋਬਾਈਲ ਫੋਨ ਨਾਲ ਅਸੀਂ ਆਨਲਾਈਨ ਪੜ੍ਹਾਈ ਦਾ ਪੂਰਾ ਲਾਹਾ ਲੈ ਸਕਣ ਦੇ ਸਮਰੱਥ ਹੋ ਗਈਆਂ ਹਾਂ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਸਾਨੂੰ ਮਾਪਿਆਂ ਦੇ ਫੋਨ ਦਾ ਇਸਤੇਮਾਲ ਕਰਨਾ ਪੈਂਦਾ ਸੀ। ਅਕਸਰ ਹੀ ਸਾਡੇ ਮਾਪੇ ਕੰਮ ਧੰਦੇ ਜਾਣ ਸਮੇਂ ਮੋਬਾਈਲ ਨਾਲ ਲੈ ਜਾਂਦੇ ਸਨ ਤੇ ਸਾਨੂੰ ਤਾਂ ਮੋਬਾਈਲ ਸਵੇਰੇ ਸ਼ਾਮ ਹੀ ਮਿਲਦਾ ਸੀ। ਇਸ ਤਰ੍ਹਾਂ ਅਧਿਆਪਕਾਂ ਵੱਲੋਂ ਭੇਜਿਆ ਬਹੁਤ ਸਾਰਾ ਕੰਮ ਕਰਨ ਤੋਂ ਰਹਿ ਵੀ ਜਾਂਦਾ ਸੀ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਦੇ ਵਿਦਿਆਰਥੀਆਂ ਆਕਾਸ਼ਦੀਪ ਸਿੰਘ, ਸਾਗਰ ਕੁਮਾਰ ਅਤੇ ਰਸ਼ਿਦ ਖਾਨ ਨੇ ਦੱਸਿਆ ਕਿ ਸਰਕਾਰ ਵੱਲੋਂ ਦਿੱਤੇ ਮੋਬਾਈਲ ਫੋਨ ਵਧੀਆ ਕੁਆਇਲਟੀ ਦੇ ਹੋਣ ਕਾਰਨ ਸਾਡੀ ਪੜ੍ਹਾਈ ਦੀ ਸਾਰੀ ਸਮੱਗਰੀ ਅਤੇ ਪੜ੍ਹਾਈ ਨਾਲ ਸੰਬੰਧਿਤ ਐਪਾਂ ਸਟੋਰ ਕਰਨ ਦੇ ਸਮਰੱਥ ਹੋਣ ਕਾਰਨ ਸਾਡੀ ਆਨਲਾਈਨ ਪੜ੍ਹਾਈ ਹੋਰ ਵੀ ਪ੍ਰਭਾਵਸ਼ਾਲੀ ਬਣੇਗੀ। ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧੂ ਪੱਤੀ ਦੀਆਂ ਵਿਦਿਆਰਥਣਾਂ ਗਿੰਨੀ ਸ਼ਰਮਾ ਤੇ ਸੋਨੀਆ ਨੇ ਕਿਹਾ ਕਿ ਮੋਬਾਈਲ ਫੋਨ ਦੀ ਪ੍ਰਰਾਪਤੀ ਸਾਡੀ ਆਨਲਾਈਨ ਪੜ੍ਹਾਈ ਨੂੰ ਪ੍ਰਭਾਵੀ ਬਣਾ ਕੇ ਸਾਡੀਆਂ ਸਾਲਾਨਾ ਪ੍ਰਰਾਪਤੀਆਂ ਨੂੰ ਸਾਕਾਰਾਤਮਕ ਰੂਪ ਨਾਲ ਪ੍ਰਭਾਵਿਤ ਕਰੇਗੀ। ਵਿਭਾਗ ਦੇ ਜਿਲ੍ਹਾ ਮੀਡੀਆ ਕੋਆਰਡੀਨੇਟਰ ਨੇ ਕਿਹਾ ਕਿ ਮੋਬਾਈਲ ਫੋਨ ਆਨਲਾਈਨ ਪੜ੍ਹਾਈ ਦੇ ਦੌਰ ਦਾ ਲਾਜ਼ਮੀ ਸਾਧਨ ਹੈ, ਜਿਸ ਨੂੰ ਪੂਰਾ ਕਰਦਿਆਂ ਸਰਕਾਰ ਨੇ ਵਿਦਿਆਰਥੀਆਂ ਦੀ ਬਹੁਤ ਵੱਡੀ ਸਹਾਇਤਾ ਕੀਤੀ ਹੈ।