ਸੁਰਿੰਦਰ ਗੋਇਲ, ਸ਼ਹਿਣਾ

ਝੋੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਫ਼ਸਲ ਨੂੰ ਪਾਣੀ ਲਾਉਣ ਤੇ ਨਦੀਨਾਂ ਦੀ ਰੋੋਕਥਾਮ ਲਈ ਵਿਸ਼ੇਸ਼ ਉੱਦਮ ਕਰਨ ਦੀ ਲੋੋੜ ਹੈ। ਡਾ. ਬਲਦੇਵ ਸਿੰਘ ਮੁੱਖ ਖੇਤੀਬਾੜੀ ਅਫਸਰ ਬਰਨਾਲਾ ਤੇ ਏਡੀਏ ਡਾ. ਗੁਰਵਿੰਦਰ ਸਿੰਘ ਸੰਧੂ ਨੇ ਜਾਣਕਾਰੀ ਦਿੰਦੇ ਹੋੋਏ ਕਿਹਾ ਕਿ ਝੋੋਨੇ ਦੀ ਸਿੱਧੀ ਬਿਜਾਈ ਵਾਲੇ ਖੇਤਾਂ 'ਚ ਜ਼ਮੀਨ ਦੀ ਕਿਸਮ ਤੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋੋਏ 5-10 ਦਿਨਾਂ ਦੇ ਵਕਫੇ ਤੇ ਪਾਣੀ ਦੇਣਾ ਚਾਹੀਦਾ ਹੈ। ਉਨਾਂ ਕਿਹਾ ਕਿ ਝੋੋਨੇ ਦੀ ਸਿੱਧੀ ਬਿਜਾਈ ਵਾਲੇ ਖੇਤਾਂ 'ਚ ਨਦੀਨਾਂ ਦੀ ਸਮੱਸਿਆ ਦੇ ਹੱਲ ਲਈ ਵਧੇਰੇ ਸੁਚੇਤ ਹੋੋਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਬਹੁਤ ਕਿਸਾਨਾਂ ਨੇ ਇਸ ਵਾਰ ਪਹਿਲੀ ਵਾਰ ਝੋੋਨੇ ਦੀ ਬਿਜਾਈ ਕੀਤੀ ਹੈ ਤੇ ਉਨਾਂ ਨੂੰ ਝੋੋਨੇ ਦੀ ਸਿੱਧੀ ਬਿਜਾਈ ਦਾ ਕੋੋਈ ਤਜਰਬਾ ਨਹੀਂ ਹੈ, ਇਸ ਲਈ ਕਿਸਾਨ ਵੀਰ ਸਮੇਂ ਸਮੇਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ /ਕਰਮਚਾਰੀਆਂ ਦੇ ਸੰਪਰਕ 'ਚ ਰਹਿਣ ਤੇ ਕੋੋਈ ਸਮੱਸਿਆ ਆਉਣ 'ਤੇ ਉਨਾਂ ਨਾਲ ਰਾਬਤਾ ਕਾਇਮ ਕਰਨ,ਉਨਾਂ ਝੋੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਵੀਰ ਝੋੋਨੇ ਦੀ ਸਿੱਧੀ ਬਿਜਾਈ ਵਾਲੇ ਖੇਤਾਂ ਉੱਚ ਗੇੜਾ ਜ਼ਰੂਰ ਮਾਰਨ, ਤਾਂ ਜੋੋ ਸਮੇਂ ਸਿਰ ਢੁੱਕਵੇਂ ਉਪਰਾਲੇ ਕੀਤੇ ਜਾ ਸਕਣ। ਮੁੱਖ ਖੇਤੀਬਾੜੀ ਅਫਸਰ ਬਰਨਾਲਾ ਨੇ ਨਿੰਮ ਵਾਲੇ ਮੌੜ ਪਿੰਡ ਦਾ ਦੌਰਾ ਕੀਤਾ, ਜਿੱਥੇ ਕਿਸਾਨ ਵੱਲੋੋ 30-35 ਦਿਨਾਂ ਦਾ ਝੋੋਨਾ ਵਾਹਿਆ ਜਾ ਰਿਹਾ ਸੀ, ਜਿਸ ਨੂੰ ਸਮਝਾਉਣ ਉਪਰੰਤ ਉਸਨੇ ਝੋੋਨਾ ਨਹੀਂ ਵਾਹਿਆ, ਉਨ੍ਹਾਂ ਦੱਸਿਅ ਕਿ ਝੋੋਨੇ ਦੀ ਸਿੱਧੀ ਬਿਜਾਈ ਬਹੁਤ ਕਾਮਯਾਬ ਤਕਨੀਕ ਹੈ, ਕਿਤੇ-ਕਿਤੇ ਜਿਆਦਾ ਮੀਂਹ ਪੈਣ ਕਾਰਨ ਪਾਣੀ ਖੜਾ ਹੋੋਣ ਕਾਰਨ ਝੋੋਨਾ ਕਰੰਡ ਹੋੋਇਆ ਹੈ, ਉੱਥੇ ਕਿਸਾਨਾਂ ਨੂੰ ਸੰਘਣੇ ਬੂਟਿਆਂ 'ਚੋੋਂ ਬੂਟੇ ਪੁੱਟ ਕੇ ਖਾਲੀ ਜਗਾਂ 'ਤੇ ਲਗਾ ਦੇਣੇ ਚਾਹੁੰਦੇ ਹਨ।

ਉਨ੍ਹਾਂ ਨੇ ਕਿਸਾਨ ਗੁਰਜੰਟ ਸਿੰਘ ਅਤੇ ਦਰਸ਼ਨ ਸਿੰਘ, ਪਿੰਡ ਨਿੰਮ ਵਾਲਾ ਮੌੜ ਦਾ ਵੀ ਦੌਰਾ ਕੀਤਾ, ਜਿਨਾਂ ਦੀ 5 ਏਕੜ 'ਚ ਫ਼ਸਲ ਬਹੁਤ ਵਧੀਆ ਖੜੀ ਹੈ, ਪਰ 3 ਏਕੜ 'ਚ ਫਸਲ ਕਰੰਡ ਹੋੋਈ ਹੈ। ਇਸ ਤੋੋਂ ਬਾਅਦ ਮੁੱਖ ਖੇਤੀਬਾੜੀ ਅਫਸਰ ਬਰਨਾਲਾ ਵੱਲੋੋਂ ਪਿੰਡ ਸੰਘੇੜਾ ਦੇ ਕਿਸਾਨ ਸੁਖਪਾਲ ਸਿੰਘ ਦੇ ਖੇਤ ਦਾ ਦੌਰਾ ਕੀਤਾ। ਜਿਸਨੇ ਡਰਿੱਲ ਨਾਲ ਝੋੋਨੇ ਦੀ ਸਿੱਧੀ ਬਿਜਾਈ ਕੀਤੀ ਸੀ, ਝੋੋਨੇ ਦਾ ਫਸਲ ਬਹੁਤ ਵਧੀਆ ਖੜੀ ਹੈ। ਉਨਾ ਕਿਸਾਨਾਂ ਨੂੰ ਅਪੀਲ ਕੀਤੀ ਕਿ ਘਬਰਾਓ ਨਾ, ਸਗੋੋਂ ਡਟ ਕੇ ਖੜੋੋ, ਝੋੋਨੇ ਦੀ ਸਿੱਧੀ ਬਿਜਾਈ ਨੂੰ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਕਾਬਜਾਬ ਕਰੋ। ਇਸ ਮੌਕੇ ਏਡੀਓ ਡਾ. ਜਸਵਿੰਦਰ ਸਿੰਘ ਸਿੱਧੂ, ਏਡੀਓ ਸੁਖਦੀਪ ਸਿੰਘ ਧਾਲੀਵਾਲ, ਖੇਤੀਬਾੜੀ ਆਤਮਾ ਟੀਮ ਦੇ ਸਹਾਇਕ ਮੈਨੇਜਰ ਸਤਨਾਮ ਸਿੰਘ, ਬਲਾਕ ਟੈਕਨੋਲਜੀ ਮੈਨੇਜਰ ਜਸਵਿੰਦਰ ਸਿੰਘ, ਖੇਤੀਬਾੜੀ ਉੱਪ ਨਿਰੀਖਕ ਨਵਦੀਪ ਸਿੰਘ, ਖੇਤੀਬਾੜੀ ਸਹਾਇਕ ਮੈਨੇਜਰ ਦੀਪਕ ਗਰਗ, ਖੇਤੀਬਾੜੀ ਸਹਾਇਕ ਮੈਨੇਜਰ ਸੁਖਪਾਲ ਸਿੰਘ ਪਾਲਾ ਆਦਿ ਹਾਜ਼ਰ ਸਨ।