ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ

ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਜ਼ਿਲ੍ਹਾ ਬਰਨਾਲਾ ਵੱਲੋਂ ਗੁਰਦੀਪ ਸਿੰਘ ਪੰਚਾਇਤ ਸਕੱਤਰ ਤੇ ਬਲੌਰ ਸਿੰਘ ਉਰਫ਼ ਤੋਤੀ, ਸਰਪੰਚ ਗ੍ਰਾਮ ਪੰਚਾਇਤ ਮਹਿਲ ਕਲਾਂ 'ਤੇ ਦਰਜ ਝੂਠੇ ਪਰਚੇ ਨੂੰ ਰੱਦ ਕਰਵਾਉਣ ਲਈ ਵਿਭਾਗੀ ਕਰਮਚਾਰੀਆਂ ਵਲੋਂ ਕਲਮਛੋੜ ਹੜਤਾਲ ਜਿਲ੍ਹਾ ਪੱਧਰੀ ਬਲਾਕ ਦਫ਼ਤਰ ਬਰਨਾਲਾ ਵਿਖੇ ਅਣਮਿੱਥੇ ਸਮੇਂ ਲਈ ਧਰਨਾ ਲਾ ਕੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਸਮੇਂ ਜ਼ਿਲ੍ਹਾ ਪ੍ਰਧਾਨ ਸੁਖਦੀਪ ਸਿੰਘ ਸੁੱਖੀ, ਰਵਿੰਦਰ ਕੁਮਾਰ ਏਈ ਚੰਚਲ, ਜੇਈ ਜਗਜੀਤ ਸਿੰਘ , ਜੇਈ ਬਲਾਕ ਮਹਿਲ ਕਲਾਂ, ਪੰਚਾਇਤ ਸਕੱਤਰ ਯੂਨੀਅਨ ਪ੍ਰਧਾਨ ਰਾਜਪਾਲ ਸਿੰਘ ਬਰਨਾਲਾ ਨੇ ਕਿਹਾ ਕਿ ਪਰਚਾ ਰੱਦ ਹੋਣ ਤੱਕ ਕੋਈ ਵੀ ਵਿਕਾਸ ਦਾ ਕੰਮ ਜਾ ਦਫ਼ਤਰੀ ਕੰਮ ਨਹੀਂ ਕੀਤਾ ਜਾਵੇਗਾ ਤੇ ਜੇਕਰ ਪੁਲਿਸ ਵੱਲੋਂ ਪਰਚਾ ਰੱਦ ਕਰਕੇ ਇਨਸਾਫ਼ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਦਿਨਾਂ 'ਚ ਵੱਡਾ ਸੰਘਰਸ਼ ਵਿੱਿਢਆ ਜਾਵੇਗਾ। ਇਸ ਦੌਰਾਨ ਬੀਡੀਪੀਓ ਬਰਨਾਲਾ ਪਰਹੇਸ ਗੋਇਲ, ਬੀਡੀਪੀਓ ਮਹਿਲ ਕਲਾਂ ਭੂਸ਼ਣ ਕੁਮਾਰ, ਬੀਪੀਡੀਓ ਸ਼ਹਿਣਾ ਜਗਰਾਜ ਸਿੰਘ, ਮਗਨਰੇਗਾ ਯੂਨੀਅਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਦਾਸ, ਪਰਮਿੰਦਰ ਸਿੰਘ, ਹਰਜਿੰਰਦ ਸਿੰਘ ਪਿੰਡ ਪੱਖੋਕੇ ਤੇ ਸਮੂਹ ਕਰਮਚਾਰੀ ਹਾਜ਼ਰ ਸਨ।